ਨਾਰੀਅਲ ਤੇਲ ਵਧਾਉਂਦੈ ਤੁਹਾਡੇ ਪੈਰਾਂ ਦੀ ਖ਼ੂਬਸੂਰਤੀ
Published : Nov 8, 2020, 3:20 pm IST
Updated : Nov 8, 2020, 3:20 pm IST
SHARE ARTICLE
Coconut oil
Coconut oil

ਪੈਰਾਂ ਦੀ ਚਮੜੀ ਨੂੰ ਨਿਖਾਰਨ ਵਿਚ ਕਰਦਾ ਹੈ ਮਦਦ

ਮੁਹਾਲੀ: ਅਕਸਰ ਲੋਕ ਸਿਰਫ਼ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਰਦੇ ਹਨ ਅਤੇ ਪੈਰਾਂ ਦੀ ਦੇਖਭਾਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।  ਜਿੰਨਾ ਜ਼ਰੂਰੀ ਹੈ ਚਿਹਰੇ ਅਤੇ ਵਾਲਾਂ ਦੀ ਦੇਖਭਾਲ ਕਰਨਾ ਹੈ ਓਨਾ ਹੀ ਜ਼ਰੂਰੀ ਪੈਰਾਂ ਦੀ ਦੇਖਭਾਲ ਕਰਨਾ ਵੀ ਹੁੰਦਾ ਹੈ। ਪੈਰਾਂ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਤੁਸੀਂ ਝਾਵਾਂ ਲੈ ਕੇ ਰਗੜ ਜਾਂ ਸਕਰੱਬ ਕਰ ਸਕਦੇ ਹੋ।  ਸਕਰੱਬ ਤੁਹਾਡੇ ਪੈਰਾਂ ਦੇ ਮ੍ਰਿਤਕ ਸੈੱਲਾਂ ਦੀ ਪਰਤ ਉਤਾਰਨ ਵਿਚ ਮਦਦ ਕਰਦਾ ਹੈ।

coconut oil benefitscoconut oil benefits

ਨਾਰੀਅਲ ਤੇਲ ਨਾਲ ਬਣਿਆ ਸਕਰੱਬ ਤੁਹਾਡੇ ਪੈਰਾਂ ਨੂੰ ਖ਼ੂਬਸੂਰਤ ਬਣਾਉਣ ਦੇ ਨਾਲ-ਨਾਲ ਪੈਰਾਂ ਦੀ ਚਮੜੀ ਨੂੰ ਤੰਦਰੁਸਤ ਰੱਖਣ ਵਿਚ ਵੀ ਮਦਦ ਕਰਦਾ ਹੈ। ਨਾਰੀਅਲ ਤੇਲ 'ਚ ਮੌਜੂਦ ਨਮੀ ਵਾਲੇ ਤੱਤੇ ਪੈਰਾਂ ਦੀ ਚਮੜੀ ਨੂੰ ਨਰਮ ਕਰਦੇ ਹਨ ਜਿਸ ਨਾਲ ਚਮੜੀ ਵਿਚ ਨਿਖਾਰ ਆਉਂਦਾ ਹੈ।

Coconut oilCoconut oil

ਨਾਰੀਅਲ ਵਿਚ ਸਿਹਤਮੰਦ ਚਰਬੀ ਮੌਜੂਦ ਹੁੰਦੀ ਹੈ ਜੋ ਪੈਰਾਂ ਦੀ ਚਮੜੀ ਨੂੰ ਨਮ ਕਰਦੇ ਹਨ ਜਿਸ ਦੇ ਨਾਲ ਚਮੜੀ ਦਾ ਰੁੱਖਾਪਨ ਵੀ ਘੱਟ ਹੋ ਜਾਂਦਾ ਹੈ ਅਤੇ ਮਰੇ ਸੈੱਲਾਂ ਦੀ ਪਰਤ ਉਤਾਰਨ ਤੋਂ ਬਾਅਦ ਚਮੜੀ ਸੁੱਕੀ ਵੀ ਨਹੀਂ ਹੁੰਦੀ। ਨਾਰੀਅਲ ਤੇਲ ਨਾਲ ਪੈਰਾਂ ਦੀ ਗੰਦਗੀ ਵੀ ਖ਼ਤਮ ਹੋ ਜਾਂਦੀ ਹੈ ਅਤੇ ਚਮੜੀ 'ਤੇ ਨਿਖਾਰ ਆ ਜਾਂਦਾ ਹੈ।

Coconut oilCoconut oil

1 ਚਮਚ ਨਾਰੀਅਲ ਤੇਲ ਵਿਚ 1 ਚਮਚ ਸ਼ੀਆ-ਬਟਰ ਅਤੇ 1 ਚਮਚ ਖੰਡ ਮਿਲਾ ਕੇ ਇਸ ਨਾਲ ਪੈਰਾਂ ਦੀ ਚਮੜੀ ਨੂੰ ਸਕਰੱਬ ਕਰੋ। ਅਜਿਹਾ ਕਰਨ ਨਾਲ ਪੈਰਾਂ ਦੀ ਗੰਦਗੀ ਖ਼ਤਮ ਹੋ ਜਾਂਦੀ ਹੈ ਅਤੇ ਚਮੜੀ ਵਿਚ ਨਿਖਾਰ ਆ ਜਾਂਦਾ ਹੈ।

Coconut OilCoconut Oil

ਸੇਂਧਾ ਨਮਕ ਵੀ ਪੈਰਾਂ ਦੀ ਖ਼ੂਬਸੂਰਤੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ। 2 ਚਮਚ ਨਾਰੀਅਲ ਤੇਲ ਵਿਚ 3 ਚਮਚ ਸੇਂਧਾ ਲੂਣ ਮਿਲਾਉ ਅਤੇ ਉਸ ਨਾਲ ਪੈਰਾਂ ਨੂੰ ਰਗੜੋ ਜਾਂ ਸਕਰੱਬ ਕਰੋ। ਅਜਿਹਾ ਕਰਨਾ ਪੈਰਾਂ ਦੀ ਚਮੜੀ ਨੂੰ ਨਿਖਾਰਨ ਵਿਚ ਮਦਦ ਕਰਦਾ ਹੈ।

Coconut OilCoconut Oil

 ਨਾਰੀਅਲ ਤੇਲ ਅਤੇ ਸੀ-ਸਾਲਟ ਪੈਰਾਂ ਦੇ ਮ੍ਰਿਤ ਸੈੱਲਾਂ ਨੂੰ ਖ਼ਤਮ ਕਰਦਾ ਹੈ ਅਤੇ ਪੈਰਾਂ ਦੀ ਖ਼ੂਬਸੂਰਤੀ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਇਕ ਕਟੋਰੀ ਵਿਚ ਨਾਰੀਅਲ ਤੇਲ ਪਾਉ ਅਤੇ ਉਸ ਵਿਚ 2 ਚਮਚ ਸੀ-ਸਾਲਟ ਮਿਲਾਉ। ਇਸ ਮਿਸ਼ਰਣ ਨਾਲ ਪੈਰਾਂ ਨੂੰ ਸਕਰੱਬ ਕਰੋ। ਇਹ ਸਕਰੱਬ ਪੈਰਾਂ ਦੀ ਖ਼ੂਬਸੂਰਤੀ ਨੂੰ ਵਧਾਉਂਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement