ਆਉ ਜਾਣਦੇ ਹਾਂ ਖ਼ਾਲੀ ਪੇਟ ਜੀਰੇ ਦਾ ਪਾਣੀ ਪੀਣ ਦੇ ਫ਼ਾਇਦਿਆਂ ਬਾਰੇ

By : GAGANDEEP

Published : Dec 8, 2022, 7:26 am IST
Updated : Dec 8, 2022, 8:51 am IST
SHARE ARTICLE
photo
photo

। ਜੀਰੇ ਦੇ ਪਾਣੀ ਨਾਲ ਸਰੀਰ ਵਿਚ ਅਜਿਹੇ ਐਨਜ਼ਾਈਮ ਬਣਦੇ ਹਨ ਜੋ ਕਾਰਬੋਹਾਈਡ੍ਰੇਟਸ, ਫ਼ੈਟ ਅਤੇ ਗਲੂਕੋਜ਼ ਨੂੰ ਤੋੜ ਕੇ ਪਚਾਉਣ ਵਿਚ ਸਹਾਇਕ ਹੁੰਦੇ ਹਨ।

 

ਮੁਹਾਲੀ : ਜੀਰੇ ਦਾ ਇਸਤੇਮਾਲ ਬਹੁਤ ਕੁੱਝ ਬਣਾਉਣ ਲਈ ਕੀਤਾ ਜਾ ਸਕਦਾ ਹੈ। ਇਸ ਵਿਚ ਬਹੁਤ ਗੁਣਕਾਰੀ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ। ਜੀਰੇ ਦਾ ਪਾਣੀ ਭਾਰ ਤਾਂ ਘਟ ਕਰਦਾ ਹੀ ਹੈ ਨਾਲ ਹੀ ਇਹ ਸਿਹਤ ਲਈ ਵੀ ਸਹਾਇਕ ਸਿੱਧ ਹੁੰਦਾ ਹੈ। ਇਸ ਪਾਣੀ ਨੂੰ ਬਣਾਉਣਾ ਬਹੁਤ ਆਸਾਨ ਹੈ। ਇਕ ਗਲਾਸ ਪਾਣੀ ਵਿਚ ਦੋ ਚਮਚ ਜੀਰਾ ਪਾ ਕੇ ਉਸ ਨੂੰ 10 ਮਿੰਟ ਤਕ ਉਬਾਲ ਲਉ। ਇਸ ਤੋਂ ਬਾਅਦ ਉਸ ਨੂੰ ਠੰਢਾ ਕਰ ਕੇ ਪੀਣਾ ਚਾਹੀਦਾ ਹੈ।

ਵਿਅਸਤ ਜ਼ਿੰਦਗੀ ਵਿਚ ਕਿਸੇ ਕੋਲ ਸਮਾਂ ਨਹੀਂ ਹੁੰਦਾ ਕਿ ਉਹ ਜਿਮ ਜਾ ਸਕੇ ਜਾਂ ਸੈਰ ਕਰ ਕੇ ਭਾਰ ਘੱਟ ਕਰ ਸਕੇ। ਇਸ ਲਈ ਇਹ ਸੱਭ ਤੋਂ ਸਸਤਾ ਤੇ ਆਸਾਨ ਤਰੀਕੇ ਹੈ ਭਾਰ ਘੱਟ ਕਰਨ ਦਾ। ਜੀਰੇ ਦੇ ਪਾਣੀ ਵਿਚ ਐਂਟੀਆਕਸੀਡੈਂਟ, ਵਿਟਾਮਿਨ ਅਤੇ ਮਿਨਰਲ ਹੁੰਦੇ ਹਨ ਅਤੇ ਇਹ ਹਾਜ਼ਮਾ ਠੀਕ ਕਰਨ ਵਿਚ ਲਾਭਕਾਰੀ ਹੁੰਦੇ ਹਨ। ਇਹ ਪਾਚਨ ਤੰਤਰ ਨੂੰ ਸਿਹਤਮੰਦ ਰਖਦਾ ਹੈ। ਇਸ ਤੋਂ ਇਲਾਵਾ ਇਸ ਪਾਣੀ ਨਾਲ ਉਲਟੀ-ਦਸਤ, ਗੈਸ ਤੋਂ ਰਾਹਤ ਮਿਲਦੀ ਹੈ। ਜੀਰੇ ਦੇ ਪਾਣੀ ਨਾਲ ਸਰੀਰ ਵਿਚ ਅਜਿਹੇ ਐਨਜ਼ਾਈਮ ਬਣਦੇ ਹਨ ਜੋ ਕਾਰਬੋਹਾਈਡ੍ਰੇਟਸ, ਫ਼ੈਟ ਅਤੇ ਗਲੂਕੋਜ਼ ਨੂੰ ਤੋੜ ਕੇ ਪਚਾਉਣ ਵਿਚ ਸਹਾਇਕ ਹੁੰਦੇ ਹਨ। ਜੀਰੇ ਵਿਚ ਭਰਪੂਰ ਮਾਤਰਾ ਵਿਚ ਐਂਟੀਆਕਸਾਈਡੈਂਟ ਹੁੰਦੇ ਹਨ ਜੋ ਸਰੀਰ ਵਿਚ ਇਕੱਠੇ ਹੋ ਰਹੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਢਣ ਦਾ ਕੰਮ ਕਰਦੇ ਹਨ।

ਇਸ ਨਾਲ ਸਰੀਰ ਦੇ ਅੰਦਰੂਨੀ ਅੰਗ ਬਿਹਤਰ ਤਰੀਕੇ ਨਾਲ ਕੰਮ ਕਰਦੇ ਹਨ। ਜੀਰੇ ਨੂੰ ਥੋੜ੍ਹੇ ਜਿਹੇ ਪਾਣੀ ਵਿਚ ਰਾਤ ਨੂੰ ਪਾ ਕੇ ਰੱਖ ਦਿਉ ਅਤੇ ਸਵੇਰੇ ਇਸ ਪਾਣੀ ਨੂੰ ਪੀਣ ਨਾਲ ਲਿਵਰ ਵਿਚ ਬਾਈਲ ਉਤਪਾਦਨ ਵਧਦਾ ਹੈ ਜਿਸ ਨਾਲ ਐਸਡਿਟੀ ਅਤੇ ਗੈਸ ਤੋਂ ਰਾਹਤ ਮਿਲਦੀ ਹੈ। ਬਾਈਲ ਇਕ ਅਜਿਹਾ ਤਰਲ ਪਦਾਰਥ ਹੈ ਜਿਸ ਦਾ ਨਿਰਮਾਣ ਲਿਵਰ ਕਰਦਾ ਹੈ।

ਇਹ ਫ਼ੈਟ ਨੂੰ ਪਚਾਉਣ ਦਾ ਕੰਮ ਕਰਦਾ ਹੈ। ਜੀਰੇ ਦਾ ਪਾਣੀ ਆਇਰਨ ਦਾ ਬਹੁਤ ਵਧੀਆ ਸ੍ਰੋਤ ਹੈ। ਆਇਰਨ ਦੀ ਮੌਜੂਦਗੀ ਵਿਚ ਹੀ ਇਮਿਊਨਿਟੀ ਸਿਸਟਮ ਸਹੀ ਤਰੀਕੇ ਨਾਲ ਕੰਮ ਕਰਦਾ ਹੈ। ਇਹੀ ਨਹੀਂ ਇਸ ਪਾਣੀ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਏ ਅਤੇ ਸੀ ਮੌਜੂਦ ਹੁੰਦੇ ਹਨ ਅਤੇ ਇਨ੍ਹਾਂ ਦੋਹਾਂ ਵਿਚ ਹੀ ਐਂਟੀਆਕਸੀਡੈਂਟ ਪ੍ਰਾਪਟੀਜ਼ ਹੁੰਦੀਆਂ ਹਨ। ਜੀਰੇ ਦੇ ਪਾਣੀ ਨੂੰ ਰੋਜ਼ਾਨਾ ਪੀਣ ਲਈ ਇਮਿਊਨਿਟੀ ਲੇਵਲ ਵਧਦਾ ਹੈ ਅਤੇ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇਕਰ ਨੀਂਦ ਨਹੀਂ ਆਉਂਦੀ ਤਾਂ ਜੀਰੇ ਦਾ ਪਾਣੀ ਇਸ ਵਿਚ ਮਦਦ ਕਰ ਸਕਦਾ ਹੈ। ਜੀਰੇ ਦਾ ਪਾਣੀ ਰੋਜ਼ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM
Advertisement