Health News: ਸਾਵਧਾਨ! ਜੇਕਰ ਤੁਸੀਂ ਰੋਜ਼ਾਨਾ ਇਸ ਤੋਂ ਜ਼ਿਆਦਾ ਕੱਪ ਕੌਫੀ ਪੀਂਦੇ ਤਾਂ ਤੁਸੀਂ ਆਪ ਬੀਮਾਰੀਆਂ ਨੂੰ ਦੇ ਰਹੇ ਸੱਦਾ

By : GAGANDEEP

Published : Mar 9, 2024, 4:20 pm IST
Updated : Mar 9, 2024, 4:20 pm IST
SHARE ARTICLE
Health News in punjabi  Know Coffee disadvantages
Health News in punjabi Know Coffee disadvantages

Health News: ਕੌਫੀ ਦਾ ਸੇਵਨ ਅੱਜ ਦੀ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਬਣ ਗਿਆ ਹੈ। ਇਸ 'ਚ ਮੌਜੂਦ ਕੈਫੀਨ ਤੁਹਾਨੂੰ ਤੁਰੰਤ ਊਰਜਾ ਦਿੰਦਾ ਹੈ।

Health News in punjabi  Know Coffee disadvantages: ਕੌਫੀ ਦਾ ਸੇਵਨ ਅੱਜ ਦੀ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਬਣ ਗਿਆ ਹੈ। ਇਸ 'ਚ ਮੌਜੂਦ ਕੈਫੀਨ ਤੁਹਾਨੂੰ ਤੁਰੰਤ ਊਰਜਾ ਦਿੰਦਾ ਹੈ। ਅਜਿਹੇ 'ਚ ਲੋਕ ਥਕਾਵਟ ਅਤੇ ਦਬਾਅ ਨਾਲ ਨਜਿੱਠਣ ਲਈ ਇਸ ਦਾ ਜ਼ਿਆਦਾ ਸੇਵਨ ਕਰਨ ਲੱਗ ਪਏ ਹਨ।

ਹਾਲਾਂਕਿ ਸੀਮਤ ਮਾਤਰਾ 'ਚ ਕੌਫੀ ਦਾ ਸੇਵਨ ਸਿਹਤ ਲਈ ਬਿਹਤਰ ਹੈ ਪਰ ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰ ਰਹੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ। ਹਾਲਾਂਕਿ, ਇਸ ਬਾਰੇ ਹਮੇਸ਼ਾ ਚਰਚਾ ਹੁੰਦੀ ਹੈ ਕਿ ਹਰ ਰੋਜ਼ ਇੱਕ ਕੱਪ ਤੋਂ ਵੱਧ ਕੌਫੀ ਪੀਣ ਨਾਲ ਸਰੀਰ ਨੂੰ ਕੀ ਨੁਕਸਾਨ ਹੁੰਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮਾਹਿਰਾਂ ਅਨੁਸਾਰ ਬਾਲਗਾਂ ਨੂੰ ਰੋਜ਼ਾਨਾ 400 ਮਿਲੀਗ੍ਰਾਮ ਤੋਂ ਵੱਧ ਕੈਫੀਨ ਨਹੀਂ ਲੈਣੀ ਚਾਹੀਦੀ। ਔਸਤਨ ਇੱਕ ਕੱਪ ਕੌਫੀ ਵਿਚ ਲਗਭਗ 95 ਮਿਲੀਗ੍ਰਾਮ ਕੈਫੀਨ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਦਿਨ 'ਚ 4 ਕੱਪ ਕੌਫੀ ਪੀਂਦੇ ਹੋ ਤਾਂ ਕਾਫੀ ਹੈ। ਇਸ ਤੋਂ ਜ਼ਿਆਦਾ ਕੌਫੀ ਦਾ ਸੇਵਨ ਤੁਹਾਡੇ ਲਈ ਨੁਕਸਾਨਦਾਇਕ ਸਾਬਤ ਹੋਵੇਗਾ।

ਇਹ ਵੀ ਪੜ੍ਹੋ:  Uttar Pradesh: ਹੋਸਟਲ ਵਿਚ ਵਰਤ ਵਾਲਾ ਖਾਣਾ ਖਾਣ ਤੋਂ ਬਾਅਦ 76 ਵਿਦਿਆਰਥੀ ਹੋਏ ਬਿਮਾਰ  

ਇਸ ਦੇ ਨਾਲ ਹੀ, 4-6 ਸਾਲ ਦੇ ਬੱਚਿਆਂ ਲਈ ਇਹ ਮਾਤਰਾ 45 ਮਿਲੀਗ੍ਰਾਮ ਹੈ, 7-12 ਸਾਲ ਦੇ ਬੱਚਿਆਂ ਲਈ ਇਹ ਮਾਤਰਾ 70 ਮਿਲੀਗ੍ਰਾਮ ਹੈ। ਹਾਲਾਂਕਿ, ਜਦੋਂ ਬੱਚੇ ਕਿਸ਼ੋਰ ਅਵਸਥਾ ਵਿੱਚ ਪਹੁੰਚਦੇ ਹਨ, ਤਾਂ ਉਹ ਆਪਣੇ ਆਪ ਨੂੰ ਪੜ੍ਹਾਈ ਲਈ ਜਾਗਦੇ ਰਹਿਣ ਲਈ ਕੌਫੀ ਦਾ ਸੇਵਨ ਕਰਦੇ ਹਨ। ਉਨ੍ਹਾਂ ਨੂੰ ਸਿਰਫ ਦੋ ਕੱਪ ਕੌਫੀ ਯਾਨੀ 100 ਤੋਂ 200 ਮਿਲੀਗ੍ਰਾਮ ਕੈਫੀਨ ਲੈਣੀ ਚਾਹੀਦੀ ਹੈ। 

ਅਸਲ 'ਚ ਕੌਫੀ ਪੀਣ ਤੋਂ ਬਾਅਦ ਕੈਫੀਨ ਸਿਰਫ 15 ਮਿੰਟਾਂ 'ਚ ਤੁਹਾਨੂੰ ਐਨਰਜੀ ਦੇਣ ਲੱਗਦੀ ਹੈ। ਇਸ ਨੂੰ ਸਰੀਰ ਦੇ ਅੰਦਰ ਪਹੁੰਚਣ ਨਾਲੋਂ ਸਰੀਰ ਵਿਚੋਂ ਬਾਹਰ ਨਿਕਲਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ। ਅੱਧੀ ਕੈਫੀਨ ਨੂੰ ਖਤਮ ਕਰਨ ਲਈ ਸਰੀਰ ਨੂੰ ਲਗਭਗ ਤਿੰਨ ਤੋਂ ਪੰਜ ਘੰਟੇ ਲੱਗ ਜਾਂਦੇ ਹਨ। ਉਸੇ ਸਮੇਂ, 75 ਪ੍ਰਤੀਸ਼ਤ ਕੈਫੀਨ ਨੂੰ ਖਤਮ ਕਰਨ ਲਈ ਲਗਭਗ ਛੇ ਘੰਟੇ ਲੱਗਦੇ ਹਨ। 10 ਘੰਟੇ ਬਾਅਦ ਤੱਕ ਸਰੀਰ 'ਚੋਂ ਕੈਫੀਨ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੀ, ਜੋ ਤੁਹਾਨੂੰ ਕਈ ਬੀਮਾਰੀਆਂ ਦਾ ਆਸਾਨੀ ਨਾਲ ਸ਼ਿਕਾਰ ਬਣਾ ਸਕਦੀ ਹੈ।

ਕੌਫੀ ਨਾਲ ਬੀਪੀ ਵਧਦਾ 
ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੈ ਤਾਂ ਬਹੁਤ ਜ਼ਿਆਦਾ ਕੈਫੀਨ ਪੀਣਾ ਤੁਹਾਡੇ ਸਰੀਰ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਕੌਫੀ ਵਿੱਚ ਮੌਜੂਦ ਕੈਫੀਨ ਤੁਹਾਨੂੰ ਤੁਰੰਤ ਊਰਜਾ ਪ੍ਰਦਾਨ ਕਰਦਾ ਹੈ। ਜੇਕਰ ਤੁਸੀਂ ਹਾਈ ਬੀਪੀ ਤੋਂ ਪੀੜਤ ਹੋ ਤਾਂ ਇਹ ਤੁਰੰਤ ਤੁਹਾਡੇ ਬਲੱਡ ਪ੍ਰੈਸ਼ਰ ਦੀ ਗਿਣਤੀ ਨੂੰ ਬਹੁਤ ਤੇਜ਼ੀ ਨਾਲ ਵਧਾ ਦੇਵੇਗਾ।

ਇਹ ਵੀ ਪੜ੍ਹੋ:  Elvish Yadav News: ਯੂਟਿਊਬਰ ਮੈਕਸਟਰਨ ਦੀ ਮਾਰਕੁੱਟ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਲਵਿਸ਼ ਯਾਦਵ ਆਏ ਸਾਹਮਣੇ, ਦੱਸੀ ਸਾਰੀ ਕਹਾਣੀ

ਪੇਟ ਦੀਆਂ ਬੀਮਾਰੀਆਂ ਵਧਦੀਆਂ
ਕੌਫੀ ਦਾ ਸੇਵਨ ਕਰਨ ਨਾਲ ਤੁਹਾਨੂੰ ਤੁਰੰਤ ਊਰਜਾ ਮਿਲ ਸਕਦੀ ਹੈ, ਪਰ ਇਹ ਪੇਟ ਨਾਲ ਜੁੜੀਆਂ ਬਿਮਾਰੀਆਂ ਨੂੰ ਵੀ ਵਧਾਵਾ ਦਿੰਦੀ ਹੈ। ਜੇਕਰ ਤੁਸੀਂ ਜ਼ਿਆਦਾ ਕੌਫੀ ਪੀਂਦੇ ਹੋ ਤਾਂ ਪੇਟ ਜ਼ਿਆਦਾ ਗੈਸਟ੍ਰਿਕ ਹਾਰਮੋਨਸ ਛੱਡੇਗਾ। ਇਸ ਕਾਰਨ ਗੈਸ, ਐਸੀਡਿਟੀ ਅਤੇ ਦਸਤ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।

ਇਨਸੌਮਨੀਆ ਦੀ ਸਮੱਸਿਆ ਵਧ ਸਕਦੀ 
ਜੇਕਰ ਤੁਹਾਨੂੰ ਸੌਣ 'ਚ ਮੁਸ਼ਕਿਲ ਆਉਂਦੀ ਹੈ ਤਾਂ ਤੁਹਾਨੂੰ ਜ਼ਿਆਦਾ ਕੌਫੀ ਨਹੀਂ ਪੀਣੀ ਚਾਹੀਦੀ। ਕੌਫੀ ਵਿੱਚ ਮੌਜੂਦ ਕੈਫੀਨ ਨੀਂਦ ਨੂੰ ਘੱਟ ਕਰਦਾ ਹੈ। ਜੇਕਰ ਤੁਸੀਂ ਪਹਿਲਾਂ ਹੀ ਇਨਸੌਮਨੀਆ ਤੋਂ ਪੀੜਤ ਹੋ ਤਾਂ ਇਹ ਸਥਿਤੀ ਹੋਰ ਵੀ ਵਿਗੜ ਸਕਦੀ ਹੈ।

(For more news apart from Health News in punjabi  Know Coffee disadvantages, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement