Home remedies: ਜੇਕਰ ਬੱਚੇ ਦੇ ਢਿੱਡ ’ਚ ਕੀੜਿਆਂ ਨੂੰ ਕਰਨਾ ਹੈ ਖ਼ਤਮ ਤਾਂ ਅਪਣਾਉ ਇਹ ਘਰੇਲੂ ਨੁਸਖ਼ੇ
Published : Mar 9, 2024, 1:11 pm IST
Updated : Mar 9, 2024, 1:11 pm IST
SHARE ARTICLE
Home remedies for worm infection in toddlers
Home remedies for worm infection in toddlers

ਆਉ ਜਾਣਦੇ ਹਾਂ ਬੱਚਿਆਂ ਦੇ ਢਿੱਡ ’ਚ ਕੀੜਿਆਂ ਨੂੰ ਖ਼ਤਮ ਕਰਨ ਦੇ ਘਰੇਲੂ ਨੁਸਖ਼ਿਆਂ ਬਾਰੇ

Home remedies: ਢਿੱਡ ਦੇ ਕੀੜਿਆਂ ਦੀ ਸਮੱਸਿਆ ਬੱਚਿਆਂ ’ਚ ਅਕਸਰ ਦੇਖਣ ਨੂੰ ਮਿਲਦੀ ਹੈ। ਇਸੇ ਕਾਰਨ ਕਈ ਵਾਰ ਬੱਚਿਆਂ ਨੂੰ ਉਲਟੀਆਂ ਆਉਣ ਲੱਗ ਜਾਂਦੀਆਂ ਹਨ ਜਾਂ ਢਿੱਡ ’ਚ ਦਰਦ ਹੋਣ ਲੱਗ ਜਾਂਦਾ ਹੈ। ਅਜਿਹੇ ’ਚ ਜੇਕਰ ਤੁਸੀਂ ਰਸੋਈ ’ਚ ਰੱਖੇ ਕੁੱਝ ਘਰੇਲੂ ਨੁਸਖ਼ਿਆਂ ਨੂੰ ਅਪਣਾਉਂਦੇ ਹੋ ਤਾਂ ਕੁੱਝ ਹੀ ਹਫ਼ਤਿਆਂ ’ਚ ਤੁਹਾਨੂੰ ਫ਼ਰਕ ਸਾਫ਼ ਨਜ਼ਰ ਆਉਣ ਲੱਗ ਜਾਵੇਗਾ। ਢਿੱਡ ’ਚ ਕੀੜੇ ਹੋਣ ਕਾਰਨ ਕਈ ਵਾਰ ਬੱਚਿਆਂ ਨੂੰ ਭੁੱਖ ਨਹੀਂ ਲਗਦੀ ਅਤੇ ਖਾਣਾ ਠੀਕ ਤਰ੍ਹਾਂ ਨਹੀਂ ਖਾ ਪਾਉਂਦੇ।

ਅਜਿਹੇ ’ਚ ਇਹ ਘਰੇਲੂ ਨੁਸਖ਼ੇ ਇਸ ਸਮੱਸਿਆ ’ਚ ਕਾਰਗਰ ਸਾਬਤ ਹੁੰਦੇ ਹਨ। ਸੱਭ ਤੋਂ ਪਹਿਲਾਂ ਢਿੱਡ ਦੇ ਕੀੜਿਆਂ ਦਾ ਮੁੱਖ ਕਾਰਨ ਜਾਣਨਾ ਚਾਹੀਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਬੱਚੇ ਬਹੁਤ ਜ਼ਿਆਦਾ ਮਿਠਾਈਆਂ, ਚਾਕਲੇਟ ਜਾਂ ਚੀਨੀ ਖਾਂਦੇ ਹਨ, ਇਸ ਕਾਰਨ ਢਿੱਡ ’ਚ ਕੀੜੇ ਹੋ ਸਕਦੇ ਹਨ। ਇਸ ਤੋਂ ਇਲਾਵਾ ਜਿਹੜੇ ਬੱਚੇ ਬਾਹਰ ਖੇਡਦੇ ਹਨ ਤੇ ਘਰ ਆ ਕੇ ਬਿਨਾਂ ਹੱਥ ਧੋਏ ਸਿੱਧਾ ਖਾਣਾ ਖਾਣ ਲਗਦੇ ਹਨ, ਇਸ ਨਾਲ ਗੰਦਗੀ ਢਿੱਡ ’ਚ ਜਾ ਕੇ ਇਨਫ਼ੈਕਸ਼ਨ ਦਾ ਕਾਰਨ ਬਣਦੀ ਹੈ ਅਤੇ ਢਿੱਡ ’ਚ ਕੀੜੇ ਬਣਦੇ ਹਨ।

ਆਉ ਜਾਣਦੇ ਹਾਂ ਬੱਚਿਆਂ ਦੇ ਢਿੱਡ ’ਚ ਕੀੜਿਆਂ ਨੂੰ ਖ਼ਤਮ ਕਰਨ ਦੇ ਘਰੇਲੂ ਨੁਸਖ਼ਿਆਂ ਬਾਰੇ:

ਢਿੱਡ ਦੇ ਕੀੜੇ ਹੋਣ ਦੀ ਸੂਰਤ ’ਚ ਸੱਭ ਤੋਂ ਪਹਿਲਾਂ ਹਰ ਦੋ ਦਿਨਾਂ ਬਾਅਦ ਬੱਚਿਆਂ ਨੂੰ ਅਜਵਾਇਨ ਦਾ ਪਾਣੀ ਦੇਣਾ ਸ਼ੁਰੂ ਕਰੋ। ਅਜਵਾਇਨ ’ਚ ਐਂਟੀਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜਿਹੜੇ ਢਿੱਡ ਦੇ ਕੀੜਿਆਂ ਨੂੰ ਮਾਰਨ ਦਾ ਕੰਮ ਕਰਦੇ ਹਨ। ਤੁਸੀਂ ਹਰ ਚਾਰ ਦਿਨ ਬਾਅਦ ਬੱਚਿਆਂ ਨੂੰ ਜੀਰੇ ਦਾ ਪਾਣੀ ਦੇ ਸਕਦੇ ਹੋ ਕਿਉਂਕਿ ਜੀਰੇ ਦਾ ਪਾਣੀ ਬਹੁਤ ਠੰਢੀ ਤਸੀਰ ਵਾਲਾ ਹੁੰਦਾ ਹੈ। ਇਸ ਲਈ ਬੱਚਿਆਂ ਨੂੰ ਹਰ ਰੋਜ਼ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੀਰਾ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਵੀ ਹੈ।

ਬੱਚਿਆਂ ਨੂੰ ਤ੍ਰਿਫਲਾ ਪਾਊਡਰ ਇਕ ਗਲਾਸ ਪਾਣੀ ’ਚ ਘੋਲ ਕੇ ਦਿਤਾ ਜਾ ਸਕਦਾ ਹੈ। ਇਹ ਰਾਮਬਾਣ ਦਾ ਕੰਮ ਕਰਦਾ ਹੈ। ਤ੍ਰਿਫਲਾ ਪਾਊਡਰ ਵਿਚ ਕਈ ਐਂਟੀਬੈਕਟੀਰੀਅਲ ਗੁਣ ਮਿਲ ਜਾਂਦੇ ਹਨ ਜਿਸ ਨਾਲ ਢਿੱਡ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਸਵੇਰੇ ਉੱਠ ਕੇ ਬੱਚਿਆਂ ਨੂੰ ਇਕ ਗਲਾਸ ਕੋਸੇ ਪਾਣੀ ’ਚ ਕਾਲਾ ਨਮਕ ਅਤੇ ਥੋੜ੍ਹਾ ਜਿਹਾ ਕਾਲੀ ਮਿਰਚ ਪਾਊਡਰ ਮਿਲਾ ਕੇ ਪਿਆਉ। ਕਾਲਾ ਨਮਕ ਢਿੱਡ ਦੇ ਕੀੜਿਆਂ ਨੂੰ ਮਾਰਨ ਦਾ ਵੀ ਕੰਮ ਕਰਦਾ ਹੈ। ਇਹ ਕੀੜਿਆਂ ਲਈ ਜ਼ਹਿਰ ਤੋਂ ਘੱਟ ਨਹੀਂ ਹੈ। ਇਸ ਨਾਲ ਹੀ ਬੱਚਿਆਂ ਨੂੰ ਹਰ 6 ਮਹੀਨਿਆਂ ’ਚ ਇਕ ਵਾਰ ਡੀ-ਵਾਰਮਿੰਗ ਦਵਾਈ ਜ਼ਰੂਰ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਹਮੇਸ਼ਾ ਸਾਫ਼ ਹੱਥਾਂ ਨਾਲ ਖਾਣਾ ਖਾਣ ਦੀ ਆਦਤ ਪਾਉ ਅਤੇ ਬਾਥਰੂਮ ’ਚ ਚੱਪਲਾਂ ਪਾਉਣ ਦੀ ਆਦਤ ਪਾਉ। ਜਿਥੋਂ ਤਕ ਹੋ ਸਕੇ ਮਠਿਆਈਆਂ ਅਤੇ ਚੀਨੀ ਤੋਂ ਪਰਹੇਜ਼ ਕਰੋ। ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਇਸ ਦਾ ਅਸਰ ਇਕ ਹਫ਼ਤੇ ਵਿਚ ਨਜ਼ਰ ਆਉਣ ਲਗੇਗਾ।

ਬੱਚਿਆਂ ਦੀ ਡਾਈਟ ’ਚ ਟਮਾਟਰ ਨੂੰ ਜ਼ਰੂਰ ਸ਼ਾਮਲ ਕਰੋ। ਟਮਾਟਰ ਨੂੰ ਕੱਟ ਕੇ ਉਸ ’ਚ ਨਮਕ ਅਤੇ ਕਾਲੀ ਮਿਰਚ ਦਾ ਚੂਰਨ ਮਿਲਾ ਕੇ ਸੇਵਨ ਕਰਾਉ। ਇਸ ਨਾਲ ਢਿੱਡ ਦੇ ਕੀੜੇ ਖ਼ਤਮ ਹੋਣਗੇ। ਬੱਚਿਆਂ ਨੂੰ ਅਨਾਰ ਦਾ ਜੂਸ ਰੋਜ਼ਾਨਾ ਪਿਆਉ। ਛੋਟਾ ਬੱਚਾ ਹੈ ਤਾਂ ਉਸ ਨੂੰ ਦੋ ਤਿੰਨ ਚਮਚ, ਵੱਡਾ ਬੱਚਾ ਹੈ ਤਾਂ ਮਾਤਰਾ ਜ਼ਿਆਦਾ ਕਰ ਦਿਉ। ਇਸ ਜੂਸ ਦੇ ਸੇਵਨ ਨਾਲ ਬੱਚੇ ’ਚ ਖ਼ੂਨ ਦੀ ਕਮੀ ਵੀ ਦੂਰ ਹੁੰਦੀ ਹੈ। ਛੋਟੇ ਬੱਚੇ ਖਾਣ ’ਚ ਬਹੁਤ ਆਨਾਕਾਨੀ ਕਰਦੇ ਹਨ। ਅਜਿਹੇ ’ਚ ਤੁਸੀਂ ਆਸਾਨ ਉਪਾਅ ਬੱਚੇ ਨੂੰ ਸਵੇਰੇ ਸ਼ਾਮ ਦਹੀਂ ’ਚ ਸ਼ਹਿਦ ਮਿਲਾ ਕੇ ਖਵਾਉ। ਇਸ ਦੀ ਵਰਤੋਂ ਨਾਲ ਢਿੱਡ ਦੇ ਕੀੜੇ ਅਪਣੇ ਆਪ ਹੀ ਖ਼ਤਮ ਹੋ ਜਾਣਗੇ।

(For more Punjabi news apart from 'Bad parenting fee' at Georgia restaurant, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement