ਦੇਸ਼ ’ਚ ਕੋਰੋਨਾ ਦਾ ਕਹਿਰ : ਪਿਛਲੇ 24 ਘੰਟਿਆਂ 'ਚ 5357 ਮਾਮਲੇ ਆਏ ਸਾਹਮਣੇ, 11 ਮੌਤਾਂ
Published : Apr 9, 2023, 5:09 pm IST
Updated : Apr 9, 2023, 5:09 pm IST
SHARE ARTICLE
photo
photo

ਦਿੱਲੀ, ਕੇਰਲ, ਮਹਾਰਾਸ਼ਟਰ 'ਚ ਨਵੇਂ ਮਾਮਲੇ ਘਟੇ; ਦੇਸ਼ 'ਚ ਹਰ 10 ਲੱਖ ਲੋਕਾਂ 'ਚੋਂ ਸਿਰਫ 2 ਹੀ ਕੋਰੋਨਾ

 

ਨਵੀਂ ਦਿੱਲੀ : ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 5,357 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 11 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਇੱਕ ਦਿਨ ਪਹਿਲਾਂ ਦੇ ਮੁਕਾਬਲੇ 12% ਦੀ ਕਮੀ ਦਰਜ ਕੀਤੀ ਗਈ ਹੈ। ਸ਼ਨੀਵਾਰ ਨੂੰ 6155 ਨਵੇਂ ਮਾਮਲੇ ਸਾਹਮਣੇ ਆਏ ਹਨ।

ਸ਼ਨੀਵਾਰ ਨੂੰ ਕੇਰਲ ਵਿੱਚ 1,800, ਦਿੱਲੀ ਵਿੱਚ 535 ਅਤੇ ਮਹਾਰਾਸ਼ਟਰ ਵਿੱਚ 542 ਮਾਮਲੇ ਸਾਹਮਣੇ ਆਏ। ਇਨ੍ਹਾਂ ਤਿੰਨਾਂ ਰਾਜਾਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਇੱਕ ਦਿਨ ਪਹਿਲਾਂ ਕੇਰਲ ਵਿੱਚ 1900, ਮਹਾਰਾਸ਼ਟਰ ਵਿੱਚ 926 ਅਤੇ ਦਿੱਲੀ ਵਿੱਚ 733 ਮਾਮਲੇ ਸਾਹਮਣੇ ਆਏ ਸਨ।

ਦੂਜੇ ਪਾਸੇ ਗਲੋਬਲ ਪੱਧਰ 'ਤੇ ਸਾਡੀ ਸਥਿਤੀ ਅਮਰੀਕਾ, ਫਰਾਂਸ ਸਮੇਤ ਦੇਸ਼ਾਂ ਨਾਲੋਂ ਕਾਫੀ ਬਿਹਤਰ ਹੈ। ourworldindata.org 'ਤੇ ਉਪਲਬਧ ਅੰਕੜਿਆਂ ਦੇ ਅਨੁਸਾਰ, ਭਾਰਤ ਵਿੱਚ ਹਰ 10 ਲੱਖ ਲੋਕਾਂ ਵਿੱਚੋਂ ਸਿਰਫ 2 ਨੂੰ ਹੀ ਕੋਰੋਨਾ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ 'ਚ ਹਰ 10 ਲੱਖ ਲੋਕਾਂ 'ਚੋਂ 293, ਫਰਾਂਸ 'ਚ 126, ਦੱਖਣੀ ਕੋਰੀਆ 'ਚ 163, ਅਮਰੀਕਾ 'ਚ 75 ਅਤੇ ਬ੍ਰਿਟੇਨ 'ਚ 46 ਲੋਕਾਂ ਨੂੰ ਕੋਰੋਨਾ ਹੈ। ਇਹ ਅੰਕੜੇ 6 ਅਪ੍ਰੈਲ ਤੱਕ ਦੇ ਅੰਕੜਿਆਂ 'ਤੇ ਆਧਾਰਿਤ ਹਨ।

Tags: corona, cases, health

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement