
ਕੀ ਤੁਸੀਂ ਅਕਸਰ ਅਪਣੇ ਭੋਜਨ ਨੂੰ ਮਾਈਕ੍ਰੋਵੇਵ 'ਚ ਗਰਮ ਕਰਦੇ ਹੋ ? ਤੁਹਾਨੂੰ ਇਕ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਇਹ ਤੁਹਾਡੀ ਸਿਹਤ ਲਈ ਖ਼ਤਰਨਾਕ...
ਕੀ ਤੁਸੀਂ ਅਕਸਰ ਅਪਣੇ ਭੋਜਨ ਨੂੰ ਮਾਈਕ੍ਰੋਵੇਵ 'ਚ ਗਰਮ ਕਰਦੇ ਹੋ ? ਤੁਹਾਨੂੰ ਇਕ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਇਹ ਤੁਹਾਡੀ ਸਿਹਤ ਲਈ ਖ਼ਤਰਨਾਕ ਹੈ ਕਿਉਂਕਿ ਇਹ ਤੁਹਾਡੇ ਸਰੀਰ ਦੇ ਹਰ ਹਿੱਸੇ 'ਤੇ ਅਸਰ ਪਾ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਮਾਈਕ੍ਰੋਵੇਵ ਭੋਜਨ ਗਰਮ ਕਰਦੇ ਹੋ ਤਾਂ ਤੁਹਾਨੂੰ ਜਾਂ ਤੁਹਾਡੇ ਕੁੱਖ 'ਚ ਪਲ ਰਹੇ ਅਣਜੰਮੇ ਬੱਚੇ ਨੂੰ ਬਾਂਝਪਨ, ਸੂਗਰ, ਮੋਟਾਪਾ ਅਤੇ ਕੈਂਸਰ ਦਾ ਖ਼ਤਰਾ ਵੱਧ ਸਕਦਾ ਹੈ। ਮਾਈਕ੍ਰੋਵੇਵ 'ਚ ਜੋ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਕੰਟੇਨਰਾਂ 'ਚੋਂ 95 ਫ਼ੀ ਸਦੀ ਰਸਾਇਣ ਰਿਲੀਜ਼ ਹੁੰਦੇ ਹਨ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਵਧਦਾ ਹੈ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੇ ਹਨ।
Don’t heat food in a microwave, can cause many diseases
ਪਲਾਸਿਟਕ ਦੇ ਕੰਟੇਨਰਾਂ 'ਚ ਸੱਭ ਤੋਂ ਖ਼ਤਰਨਾਕ ਰਸਾਇਣ ਬਿਸਫੇਨੋਲ ਏ ਹਨ, ਜਿਹਨਾਂ ਨੂੰ ਆਮ ਤੌਰ 'ਤੇ ਬੀਪੀਏ ਵਜੋਂ ਜਾਣਿਆ ਜਾਂਦਾ ਹੈ। ਜੋ ਬੀਪੀਏ ਅਸੀਂ ਅਪਣੇ ਅੰਦਰ ਲੈਦੇਂ ਹਾਂ ਉਹ ਸਾਡੇ ਖ਼ੂਨ ਦੇ ਵਹਾਅ ਵਿਚ ਆਉਂਦੀ ਹੈ ਅਤੇ ਕਈ ਸਮੱਸਿਆਵਾਂ ਪੈਦਾ ਕਰਦੀ ਹੈ ਜਿਵੇਂ ਕਿ ਬਾਂਝਪਣ, ਹਾਰਮੋਨ ਵਿਚ ਤਬਦੀਲੀਆਂ ਅਤੇ ਇਥੋਂ ਤਕ ਕਿ ਵੱਖੋ-ਵੱਖਰੇ ਕਿਸਮ ਦੇ ਕੈਂਸਰ। ਬੀਪੀਏ ਦੇ ਸੰਪਰਕ ਦਾ ਪੱਧਰ ਇੰਨਾ ਉੱਚਾ ਹੈ ਕਿ ਰੋਗ ਨਿਯੰਤ੍ਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਦੁਆਰਾ ਨੇਮੀ ਤੌਰ 'ਤੇ ਇਹ ਦਿਖਾਇਆ ਜਾਂਦਾ ਹੈ ਕਿ 90 ਫ਼ੀ ਸਦੀ ਤੋਂ ਵਧ ਆਮ ਆਬਾਦੀ ਅਪਣੇ ਸਰੀਰ ਦੇ ਬਿਸਫੇਨੋਲ ਏ ਦਾ ਪਤਾ ਲਗਾਇਆ ਹੈ। ਮਾਈਕ੍ਰੋਵੇਵ ਦੀ ਗਰਮ ਹਵਾ ਪਲਾਸਟਿਕ ਦੇ ਰਸਾਇਣਾਂ ਨੂੰ ਤੁਹਾਡੇ ਭੋਜਨ 'ਚ ਪ੍ਰਭਾਵਸ਼ਾਲੀ ਢੰਗ ਨਾਲ ਟ੍ਰਾਂਸਫਰ ਕਰਦੀ ਹੈ।