
ਗਰਮੀਆਂ ਦੇ ਮੌਸਮ 'ਚ ਕਈ ਤਰ੍ਹਾਂ ਦੇ ਫਲ ਆਉਣ ਦਾ ਇੰਤਜ਼ਾਰ ਸਭ ਨੂੰ ਰਹਿੰਦਾ ਹੈ ਅਤੇ ਇਸ ਮੌਸਮ 'ਚ ਹਰ ਵਿਅਕਤੀ ਨੂੰ ਬੇਹੱਦ ਸਾਵਧਾਨੀ ਵਰਤਣ ਦੀ ਵੀ ਜ਼ਰੂਰਤ ਹੈ। ਇਸ...
ਗਰਮੀਆਂ ਦੇ ਮੌਸਮ 'ਚ ਕਈ ਤਰ੍ਹਾਂ ਦੇ ਫਲ ਆਉਣ ਦਾ ਇੰਤਜ਼ਾਰ ਸਭ ਨੂੰ ਰਹਿੰਦਾ ਹੈ ਅਤੇ ਇਸ ਮੌਸਮ 'ਚ ਹਰ ਵਿਅਕਤੀ ਨੂੰ ਬੇਹੱਦ ਸਾਵਧਾਨੀ ਵਰਤਣ ਦੀ ਵੀ ਜ਼ਰੂਰਤ ਹੈ। ਇਸ ਮੌਸਮ 'ਚ ਬਿਮਾਰੀਆਂ ਨੂੰ ਦੂਰ ਕਰਨ ਲਈ ਕਈ ਪ੍ਰਕਾਰ ਦੇ ਫਲਾਂ ਦਾ ਸੇਵਨ ਕੀਤਾ ਜਾਂਦਾ ਹਨ ਪਰ ਸੁਕਿਆ ਆਲੂ ਬੁਖ਼ਾਰਾ ਤੁਹਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹਨ।
plum
ਆਲੂ ਬੁਖ਼ਾਰੇ 'ਚ ਕਈ ਕਿਸਮ ਦੇ ਖਣਿਜ ਅਤੇ ਵਿਟਾਮਿਨ ਦੇ ਤੱਤ ਪਾਏ ਜਾਂਦੇ ਹਨ। ਆਲੂ ਬੁਖ਼ਾਰਾ ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਕਰਨ 'ਚ ਵੀ ਇਹ ਕਾਫ਼ੀ ਮਦਦਗਾਰ ਸਾਬਤ ਹੁੰਦੇ ਹਨ। ਆਉ ਜਾਣਦੇ ਹਾਂ ਇਸ ਦੇ ਹੋਰ ਫ਼ਾਇਦਿਆਂ ਬਾਰੇ। ਜੇਕਰ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇਸ ਮੌਸਮ 'ਚ ਆਲੂ ਬੁਖ਼ਾਰੇ ਦਾ ਸੇਵਨ ਸ਼ੁਰੂ ਕਰ ਦਿਉ।
plum
ਦਿਲ ਸਬੰਧੀ ਸਮੱਸਿਆਵਾਂ ਨੂੰ ਰੋਕਣ ਲਈ ਇਹ ਵਧੀਆ ਵਿਕਲਪ ਹੈ। ਭਾਰ ਨੂੰ ਕਾਬੂ 'ਚ ਕਰਨ ਲਈ ਕਈ ਖੋਜ ਹੋ ਚੁਕੀਆਂ ਹਨ ਅਤੇ ਇਕ ਖੋਜ ਮੁਤਾਬਕ ਜੇਕਰ ਤੁਸੀਂ ਆਲੂ ਬੁਖ਼ਾਰਾ ਜਾਂ ਸੁੱਕੇ ਪਲਮ ਦਾ ਸੇਵਨ ਲਗਾਤਾਰ ਕਰਦੇ ਹੋ ਤਾਂ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।ਅੱਜਕਲ ਸੂਗਰ ਦੀ ਸਮੱਸਿਆ ਵਧਦੀ ਜਾ ਰਹੀ ਹੈ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਆਲੂ ਬੁਖ਼ਾਰੇ ਦਾ ਸੇਵਨ ਕਰ ਸਕਦੇ ਹੋ।