Health News : ਜੇਕਰ ਤੁਸੀਂ ਫੈਟੀ ਲਿਵਰ ਦੀ ਸਮੱਸਿਆ ਤੋਂ ਬਚਣ ਚਾਹੁੰਦੇ ਹੋ ਤਾਂ ਰੋਜ਼ਾਨਾ ਇਨ੍ਹਾਂ ਚੀਜ਼ਾਂ ਦਾ ਕਰੋ ਇਸਤੇਮਾਲ 

By : BALJINDERK

Published : Jul 9, 2024, 3:04 pm IST
Updated : Jul 9, 2024, 3:05 pm IST
SHARE ARTICLE
 fatty liver
fatty liver

Health News : ਲਿਵਰ ਰਹੇਗਾ ਸਿਹਤਮੰਦ, ਬਿਮਾਰੀਆਂ ਤੋਂ ਮਿਲੇਗਾ ਛੁਟਕਾਰਾ   

Health News : ਅੱਜ ਕੱਲ ਫੈਟੀ ਲਿਵਰ ਦੀ ਸਮੱਸਿਆ ਕਾਫੀ ਵੱਧ ਗਈ ਹੈ। ਲਿਵਰ 'ਚ ਚਰਬੀ ਦੀ ਮਾਤਰਾ ਵਧ ਜਾਂਦੀ ਹੈ, ਜਿਸ ਤੋਂ ਬਾਅਦ ਲਿਵਰ ਆਮ ਤੌਰ 'ਤੇ ਕੰਮ ਨਹੀਂ ਕਰ ਪਾਉਂਦਾ। ਆਉਣ ਵਾਲੇ ਸਮੇਂ ਇਹ ਬਿਮਾਰੀ ਤੁਹਾਨੂੰ ਕਈ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਵੀ ਬਣਾ ਸਕਦੀ ਹੈ। 

ਫੈਟੀ ਲਿਵਰ ਕੀ ਹੁੰਦਾ ਹੈ ? 

ਲਿਵਰ ਸਰੀਰ ਦੇ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ ਜੋ ਤੁਹਾਡੀ ਪਾਚਨ ਪ੍ਰਣਾਲੀ ਦਾ ਹਿੱਸਾ ਹੈ ਅਤੇ ਇਸ ਨੂੰ ਹਟਾਉਣ ਲਈ ਜ਼ਿੰਮੇਵਾਰ ਹੈ। ਖੂਨ ’ਚੋਂ ਜ਼ਹਿਰੀਲੇ ਪਦਾਰਥ, ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ, ਇਹ ਪਾਚਕ ਕਿਰਿਆ ਦੇ ਸਹੀ ਕੰਮ ਕਰਨ ਅਤੇ ਤੱਤਾਂ ਦੀ ਪ੍ਰਤੀਰੋਧੀ ਸ਼ਕਤੀ ’ਚ ਭੂਮਿਕਾ ਨਿਭਾਉਂਦਾ ਹੈ। ਲੀਵਰ ਵਿਚ ਸਮੱਸਿਆਵਾਂ ਦਾ ਮਤਲਬ ਤੁਹਾਡੇ ਪੂਰੇ ਸਰੀਰ ਵਿਚ ਸਮੱਸਿਆਵਾਂ ਹਨ। ਇਸ ਲਈ, ਤੁਹਾਨੂੰ ਹਮੇਸ਼ਾ ਆਪਣੇ ਲਿਵਰ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। 

ਕੁਝ ਅਜਿਹੇ ਭੋਜਨਾਂ ਬਾਰੇ ਦੱਸਾਂਗੇ ਜੋ ਤੁਹਾਡੇ ਲੀਵਰ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ। ਲਿਵਰ ਸਰੀਰ ਨੂੰ ਡੀਟੌਕਸਫਾਈ ਕਰਨ ਦਾ ਕੰਮ ਕਰਦਾ ਹੈ। ਅੱਜ ਕੱਲ੍ਹ ਦੀ ਜੀਵਨਸੈਲੀ, ਖਾਣ-ਪੀਣ ਦੀਆਂ ਖ਼ਰਾਬ ਆਦਤਾਂ ਕਾਰਨ ਲੋਕਾਂ ’ਚ ਫੈਟੀ ਲਿਵਰ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ। ਜਿਸ ਤੋਂ ਬਾਅਦ ਲਿਵਰ ਆਮ ਤੌਰ 'ਤੇ ਕੰਮ ਕਰਨ ਵਿੱਚ ਅਸਮਰੱਥ ਹੁੰਦਾ ਹੈ। 

ਚਰਬੀ ਵਾਲੇ ਲਿਵਰ ਦੇ ਮਰੀਜ਼ ਨੂੰ ਆਪਣੀ ਖੁਰਾਕ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੋ ਹੋ ਤਾਂ ਅਸੀਂ ਅੱਜ ਤੁਹਾਨੂੰ 5 ਅਜਿਹੇ ਫੂਡਸ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਦਾ ਸੇਵਨ ਤੁਹਾਡੇ ਲੀਵਰ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। 

ਹਰੀਆਂ ਸਬਜ਼ੀਆਂ : ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਮੇਥੀ, ਗੋਭੀ ਵਿੱਚ ਭਰਪੂਰ ਮਾਤਰਾ ਵਿਚ ਫਾਈਬਰ, ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜੋ ਲਿਵਰ ਨੂੰ ਸਿਹਤਮੰਦ ਰੱਖਦੇ ਹਨ। ਮੇਥੀ, ਸਾਗ, ਧਨੀਆ, ਪੁਦੀਨਾ, ਬਾਥੂਆ, ਬਰੋਕਲੀ, ਗਾਜਰ, ਚੁਕੰਦਰ, ਖੀਰਾ, ਗੋਭੀ ਆਦਿ ਜਿਗਰ ਦੀ ਚਰਬੀ ਨੂੰ ਘੱਟ ਕਰਨ ਵਿੱਚ ਬਹੁਤ ਫਾਇਦੇਮੰਦ ਹੁੰਦੇ ਹਨ।
ਲਸਣ - ਲਸਣ ’ਚ ਅਜਿਹੇ ਤੱਤ ਹੁੰਦੇ ਹਨ ਜੋ ਸਰੀਰ ਦੀ ਚਰਬੀ ਨੂੰ ਘਟਾਉਂਦੇ ਹਨ ਅਤੇ ਪਾਚਨ ਕਿਰਿਆ ਵਿਚ ਸੁਧਾਰ ਕਰਦੇ ਹਨ। ਇਸ ਤੋਂ ਇਲਾਵਾ ਇਹ ਲਿਵਰ 'ਚੋਂ ਚਰਬੀ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ, ਜਿਸ ਨਾਲ ਫੈਟੀ ਲਿਵਰ ਦੀ ਬੀਮਾਰੀ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
ਮੱਛੀ - ਮੱਛੀ ਓਮੇਗਾ-3 ਫੈਟੀ ਐਸਿਡ ਜਿਵੇਂ ਕਿ ਅਲਫ਼ਾ-ਲਿਨੋਲੇਨਿਕ ਐਸਿਡ (ALA), ਈਕੋਸਾਪੇਂਟਾਏਨੋਇਕ ਐਸਿਡ (EPA) ਅਤੇ ਡੋਕੋਸਾਹੈਕਸਾਏਨੋਇਕ ਐਸਿਡ (DHA) ਨਾਲ ਭਰਪੂਰ ਹੁੰਦੀ ਹੈ ਜੋ ਲਿਵਰ ਵਿਚ ਸੋਜਸ਼ ਨੂੰ ਘਟਾ ਸਕਦੀ ਹੈ ਅਤੇ ਲਿਵਰ ਦੇ ਕੰਮ ’ਚ ਸੁਧਾਰ ਕਰ ਸਕਦੀ ਹੈ। 
ਐਵੋਕਾਡੋ (Avocado)- ਹੈਲਦੀ ਫੈਟਸ, ਫਾਈਬਰ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਐਵੋਕਾਡੋ ਲਿਵਰ ਦੀ ਚਰਬੀ ਨੂੰ ਘਟਾਉਣ ’ਚ ਮਦਦ ਕਰਦਾ ਹੈ ਅਤੇ ਲਿਵਰ ਦੇ ਕੰਮ ਵਿਚ ਵੀ ਸੁਧਾਰ ਕਰਦਾ ਹੈ। 
ਡਰਾਈਫੂਡ (ਸੁੱਕੇ ਫ਼ਲ )- ਕਾਜੂ, ਬਦਾਮ, ਅਖਰੋਟ, ਕਿਸ਼ਮਿਸ਼ ਅਤੇ ਅੰਜੀਰ ਵਰਗੇ ਸੁੱਕੇ ਫਲ ਵੀ ਸਰੀਰ ’ਚ ਆਕਸੀਡੇਟਿਵ ਤਣਾਅ ਨੂੰ ਘੱਟ ਕਰਨ ’ਚ ਮਦਦ ਕਰ ਸਕਦੇ ਹਨ ਜੋ ਕਿ ਲਿਵਰ ਲਈ ਫਾਇਦੇਮੰਦ ਹੋ ਸਕਦਾ ਹੈ। ਅਖਰੋਟ ਫੈਟੀ ਲਿਵਰ ਦੀ ਬੀਮਾਰੀ ਨੂੰ ਘੱਟ ਕਰਨ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ। 

(For more news apart from If you want to avoid problem of fatty liver, then use these things daily News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement