
Health News: ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ
Kashmiri pink tea is beneficial for health: ਗੁਲਾਬੀ ਕਸ਼ਮੀਰੀ ਚਾਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਗੁਲਾਬੀ ਕਸ਼ਮੀਰੀ ਚਾਹ ਬਣਾਉਣ ਅਤੇ ਇਸ ਤੋਂ ਮਿਲਣ ਵਾਲੇ ਫ਼ਾਇਦਿਆਂ ਬਾਰੇ ਦਸਾਂਗੇ
ਸਮੱਗਰੀ: ਗ੍ਰੀਨ ਟੀ 2 ਚਮਚੇ (ਵੱਡੀਆਂ ਪੱਤੀਆਂ), ਪਾਣੀ 2 ਕੱਪ, ਦੁੱਧ 2 ਕੱਪ, ਬੇਕਿੰਗ ਸੋਡਾ 1/3 ਚਮਚੇ, ਲੂਣ 1/2 ਚਮਚਾ
ਬਣਾਉਣ ਦਾ ਤਰੀਕਾ: ਚਾਹ ਦੀਆਂ ਪੱਤੀਆਂ ਨੂੰ ਇਕ ਕੱਪ ਪਾਣੀ ਵਿਚ ਪਾ ਕੇ ਉਦੋਂ ਤਕ ਉਬਾਲੋ ਜਦੋਂ ਤਕ ਉਸ ਵਿਚ ਝੱਗ ਨਾ ਆ ਜਾਵੇ। ਹੁਣ ਇਸ ਵਿਚ ਬੇਕਿੰਗ ਸੋਡਾ ਪਾ ਕੇ ਦਸ ਸਕਿੰਟ ਤਕ ਹਿਲਾਉ। ਚਾਹ ਵਿਚ ਉਬਾਲ ਆਉਣ ਤੇ ਇਸ ਵਿਚ ਇਕ ਕੱਪ ਪਾਣੀ ਅਤੇ ਇਲਾਇਚੀ ਪਾਉ। ਹੁਣ ਚਾਹ ਨੂੰ ਗੁਲਾਬੀ ਹੋਣ ਤਕ ਉਬਾਲੋ। ਫਿਰ ਇਸ ਵਿਚ ਦੁੱਧ ਪਾ ਕੇ ਝੱਗ ਬਣਨ ਤਕ ਚੰਗੀ ਤਰ੍ਹਾਂ ਹਿਲਾਉ। ਹੁਣ ਇਸ ਵਿਚ ਸਵਾਦ ਅਨੁਸਾਰ ਲੂਣ ਪਾਉ। ਤੁਹਾਡੀ ਗੁਲਾਬੀ ਕਸ਼ਮੀਰੀ ਚਾਹ ਬਣ ਕੇ ਤਿਆਰ ਹੈ।
ਗੁਲਾਬੀ ਕਸ਼ਮੀਰੀ ਚਾਹ ਤੋਂ ਮਿਲਣ ਵਾਲੇ ਫ਼ਾਇਦੇ:
ਗੁਲਾਬੀ ਚਾਹ ਦੀ ਵਰਤੋਂ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ ਨਾਲ ਕਬਜ਼ ਨਹੀਂ ਹੁੰਦੀ। ਨਾਲ ਹੀ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਗੁਲਾਬੀ ਚਾਹ ਦੀ ਵਰਤੋਂ ਕਰਨ ਨਾਲ ਬੀਮਾਰੀਆਂ ਸਰੀਰ ਤੋਂ ਦੂਰ ਰਹਿੰਦੀਆਂ ਹਨ। ਇਸ ਤੋਂ ਇਲਾਵਾ ਇਹ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦੀ ਹੈ।
ਗੁਲਾਬੀ ਕਸ਼ਮੀਰੀ ਚਾਹ ਦਿਲ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਨਾਲ ਦਿਲ ਸਿਹਤਮੰਦ ਰਹਿੰਦਾ ਹੈ।