Health News : ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ ਕਰੇਲੇ ਦਾ ਜੂਸ

By : GAGANDEEP

Published : Nov 9, 2023, 7:12 am IST
Updated : Nov 9, 2023, 7:12 am IST
SHARE ARTICLE
Bitter gourd juice cures many diseases
Bitter gourd juice cures many diseases

Health News : ਰੋਜ਼ਾਨਾ ਇਕ ਗਲਾਸ ਕਰੇਲੇ ਦਾ ਜੂਸ ਪੀਣ ਨਾਲ ਲਿਵਰ ਮਜ਼ਬੂਤ ਹੁੰਦਾ ਹੈ ਕਿਉਂਕਿ ਇਹ ਪੀਲੀਆ ਵਰਗੀਆਂ ਬੀਮਾਰੀਆਂ ਨੂੰ ਦੂਰ ਰਖਦਾ ਹੈ

Bitter gourd juice cures many diseases:  ਕਰੇਲੇ ਸਾਡੇ ਸਰੀਰ ਲਈ ਬੇਹੱਦ ਲਾਭਕਾਰੀ ਹਨ। ਕਰੇਲਾ ਖਾਣ ਜਾਂ ਜੂਸ ਪੀਣ ਨਾਲ ਸਾਡੀ ਸਿਹਤ ਨੂੰ ਕਾਫ਼ੀ ਲਾਭ ਹੁੰਦਾ ਹੈ। ਇਹ ਸਾਡੇ ਖ਼ੂਨ ਤੋਂ ਲੈ ਕੇ ਲਿਵਰ ਤਕ ਨੂੰ ਠੀਕ ਰਖਦੇ ਹਨ। ਕਰੇਲਾ ਦਵਾਈਆਂ ਬਣਾਉਣ ਵਿਚ ਵਰਤਿਆ ਜਾਂਦਾ ਹੈ। ਹਾਲਾਂਕਿ ਇਹ ਸਵਾਦ ਵਿਚ ਕੌੜਾ ਹੁੰਦਾ ਹੈ ਪਰ ਰੋਜ਼ਾਨਾ ਇਕ ਗਲਾਸ ਕਰੇਲੇ ਦਾ ਜੂਸ ਪੀਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਕੱਚੇ ਕਰੇਲੇ ਦਾ ਜੂਸ ਬਹੁਤ ਲਾਭਕਾਰੀ ਹੈ ਕਿਉਂਕਿ ਇਸ ਵਿਚ ਸਾਰੇ ਵਿਟਾਮਿਨਜ਼ ਅਤੇ ਐਂਟੀ-ਆਕਸੀਡੈਂਟਸ ਹੁੰਦੇ ਹਨ ਜੋ ਕਿ ਸਰੀਰ ਨੂੰ ਚਾਹੀਦੇ ਹੁੰਦੇ ਹਨ। ਆਉ ਤੁਹਾਨੂੰ ਦਸਦੇ ਹਾਂ ਰੋਜ਼ ਸਵੇਰੇ ਕਰੇਲੇ ਦਾ ਜੂਸ ਪੀਣ ਦੇ ਫ਼ਾਇਦਿਆਂ ਬਾਰੇ:

ਸ਼ੂਗਰ ਨੂੰ ਕੰਟਰੋਲ ਕਰਨ ਲਈ ਤੁਸੀਂ ਤਿੰਨ ਦਿਨਾਂ ਤਕ ਖ਼ਾਲੀ ਪੇਟ ਸਵੇਰੇ ਕਰੇਲੇ ਦਾ ਜੂਸ ਲੈ ਸਕਦੇ ਹੋ। ਕਰੇਲੇ ਦਾ ਜੂਸ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਦਾ ਹੈ। ਭੁੱਖ ਨਾ ਲੱਗਣ ਨਾਲ ਸਰੀਰ ਨੂੰ ਪੂਰਾ ਪੋਸ਼ਣ ਨਹੀਂ ਮਿਲ ਸਕਦਾ ਜਿਸ ਨਾਲ ਸਿਹਤ ਨਾਲ ਸਬੰਧਤ ਪ੍ਰੇਸ਼ਾਨੀਆਂ ਹੁੰਦੀਆਂ ਹਨ। ਇਸ ਲਈ ਕਰੇਲੇ ਦੇ ਜੂਸ ਨੂੰ ਰੋਜ਼ਾਨਾ ਪੀਣ ਨਾਲ ਪਾਚਨ ਕਿ੍ਰਰਿਆ ਸਹੀ ਰਹਿੰਦੀ ਹੈ, ਜਿਸ ਨਾਲ ਭੁੱਖ ਵਧਦੀ ਹੈ।

ਇਕ ਕੱਪ ਕਰੇਲੇ ਦੇ ਜੂਸ ਵਿਚ ਇਕ ਚਮਚਾ ਨਿੰਬੂ ਦਾ ਜੂਸ ਮਿਲਾ ਲਉ। ਇਸ ਮਿਸ਼ਰਣ ਦੀ ਵਰਤੋਂ ਖ਼ਾਲੀ ਪੇਟ ਕਰੋ। ਤਿੰਨ ਤੋਂ ਛੇ ਮਹੀਨਿਆਂ ਤਕ ਇਸ ਦੀ ਵਰਤੋਂ ਕਰਨ ਨਾਲ ਚਮੜੀ ’ਤੇ ਸੋਰਾਈਸਿਸ ਦੇ ਲੱਛਣ ਦੂਰ ਹੁੰਦੇ ਹਨ। ਇਹ ਤੁਹਾਡੀ ਰੋਗ ਵਿਰੋਧੀ ਸਮਰੱਥਾ ਨੂੰ ਵੀ ਵਧਾਉਂਦਾ ਹੈ ਅਤੇ ਸੋਰਾਈਸਿਸ ਨੂੰ ਕੁਦਰਤੀ ਰੂਪ ਨਾਲ ਠੀਕ ਕਰਨ ਵਿਚ ਮਦਦ ਕਰਦਾ ਹੈ।

 ਰੋਜ਼ਾਨਾ ਇਕ ਗਲਾਸ ਕਰੇਲੇ ਦਾ ਜੂਸ ਪੀਣ ਨਾਲ ਲਿਵਰ ਮਜ਼ਬੂਤ ਹੁੰਦਾ ਹੈ ਕਿਉਂਕਿ ਇਹ ਪੀਲੀਆ ਵਰਗੀਆਂ ਬੀਮਾਰੀਆਂ ਨੂੰ ਦੂਰ ਰਖਦਾ ਹੈ। ਨਾਲ ਹੀ ਇਹ ਲਿਵਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਢਦਾ ਹੈ ਅਤੇ ਪੋਸ਼ਣ ਪ੍ਰਦਾਨ ਕਰਦਾ ਹੈ ਜਿਸ ਨਾਲ ਲਿਵਰ ਸਹੀ ਕੰਮ ਕਰਦਾ ਹੈ ਅਤੇ ਲਿਵਰ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement