ਸਿਹਤ ਸੰਭਾਲ- ਬੁਖ਼ਾਰ ਚੜ੍ਹ ਜਾਣ ਤੇ ਇੰਝ ਰਖੋ ਆਪਣੇ ਖਾਣ ਪੀਣ ਦਾ ਧਿਆਨ
Published : Dec 9, 2020, 8:18 am IST
Updated : Dec 9, 2020, 8:19 am IST
SHARE ARTICLE
fever
fever

ਇਸੇ ਤਰ੍ਹਾਂ ਚਾਰ-ਛੇ ਦਾਲਾਂ ਨੂੰ ਉਬਾਲ ਕੇ ਵੀ ਉਨ੍ਹਾਂ ਦਾ ਪਾਣੀ ਪੀਤਾ ਜਾ ਸਕਦਾ ਹੈ।

ਤੰਦਰੁਸਤ ਵਿਅਕਤੀ ਵੀ ਇਕ ਸਮੇਂ ਦਾ ਭੋਜਨ ਨਾ ਮਿਲਣ 'ਤੇ ਨਿਢਾਲ ਹੋ ਜਾਂਦਾ ਹੈ। ਬੀਮਾਰੀ ਵਿਚ ਤਾਂ ਹੋਰ ਵੀ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ। ਇਕ ਤਾਂ ਸਰੀਰ ਦੀ ਸ਼ਕਤੀ ਬਣੀ ਰਹੇ ਅਤੇ ਦੂਜੇ ਬੀਮਾਰੀ 'ਤੇ ਕਾਬੂ ਪਾਉਣਾ ਹੈ। ਅਜਿਹੇ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਬੁਖ਼ਾਰ ਹੋਣ 'ਤੇ ਅਸੀਂ ਕੀ ਖਾਈਏ ਅਤੇ ਕੀ ਪੀਤਾ ਜਾਵੇ?ਦਾਲਾਂ ਦਾ ਪਾਣੀ ਬੁਖ਼ਾਰ ਵਿਚ ਲਾਭਦਾਇਕ ਹੈ। ਮੁੰਗੀ ਇਨ੍ਹਾਂ ਵਿਚੋਂ ਮੁੱਖ ਹੈ। ਉਬਾਲੀ ਹੋਈ ਮੁੰਗੀ ਦੇ ਦਾਲ ਦੇ ਪਾਣੀ ਵਿਚ ਸੁੰਢ, ਕਾਲੀ ਮਿਰਚ ਅਤੇ ਨਮਕ ਮਿਲਾ ਕੇ ਕੋਸਾ ਹੀ ਬੁਖਾਰ ਰੋਗੀ ਨੂੰ ਪਿਲਾਉ। ਜੇ ਸਿਰਫ਼ ਮੁੰਗੀ ਪਸੰਦ ਨਾ ਹੋਵੇ ਤਾਂ ਮੁੰਗੀ ਦੇ ਨਾਲ ਮਸਰਾਂ ਦੀ ਦਾਲ ਵੀ ਉਬਾਲ ਲਉ। ਇਸੇ ਤਰ੍ਹਾਂ ਚਾਰ-ਛੇ ਦਾਲਾਂ ਨੂੰ ਉਬਾਲ ਕੇ ਵੀ ਉਨ੍ਹਾਂ ਦਾ ਪਾਣੀ ਪੀਤਾ ਜਾ ਸਕਦਾ ਹੈ।

Fever in Cold

ਚੌਲਾਂ ਦੀ ਪਿੱਛ ਊਰਜਾ ਨਾਲ ਭਰਪੂਰ ਹੁੰਦੀ ਹੈ ਅਤੇ ਬੁਖ਼ਾਰ ਵਿਚ ਹਾਨੀਕਾਰਕ ਨਹੀਂ ਸਗੋਂ ਲਾਭਦਾਇਕ ਹੈ। ਇਸ ਵਿਚ ਮਾਮੂਲੀ ਜਿਹੀ ਪੀਸੀ ਸੁੰਢ ਅਤੇ ਸੇਂਧਾ ਨਮਕ ਮਿਲਾ ਕੇ ਪੀਉ।ਚੌਲਾਂ ਬਾਰੇ ਆਮ ਧਾਰਨਾ ਹੈ ਕਿ ਬੁਖ਼ਾਰ ਵਿਚ ਨੁਕਸਾਨ ਕਰਦੇ ਹਨ ਪਰ ਹਕੀਕਤ ਇਸ ਦੇ ਉਲਟ ਹੈ। ਬੁਖ਼ਾਰ ਵਿਚ ਚੌਲਾਂ ਦਾ ਸੇਵਨ ਹੀ ਸੱਭ ਤੋਂ ਵੱਧ ਲਾਭਦਾਇਕ ਹੈ। ਵੇਸਣ-ਦਹੀਂ ਦੀ ਕੜ੍ਹੀ ਨਾਲ ਚੌਲ ਖਾਣ ਨਾਲ ਬੁਖ਼ਾਰ ਵਿਚ ਛੇਤੀ ਲਾਭ ਹੁੰਦਾ ਹੈ। ਕੜ੍ਹੀ-ਚੌਲ ਖਾਣ ਦਾ ਇਕ ਲਾਭ ਇਹ ਵੀ ਹੈ ਕਿ ਜਦੋਂ ਵੀ ਕੁੱਝ ਖਾਣ ਨੂੰ ਮਨ ਨਹੀਂ ਕਰਦਾ, ਕੜ੍ਹੀ ਚੌਲ ਚੰਗੇ ਲਗਦੇ ਹਨ।

Fever

ਪਿਆਜ਼ ਵੀ ਬੁਖ਼ਾਰ ਵਿਚ ਲਾਭ ਦਿੰਦਾ ਹੈ। ਪਿਆਜ਼ ਦੀ ਚਟਣੀ, ਸਲਾਦ ਦੇ ਰੂਪ ਵਿਚ ਪਿਆਜ਼ ਦਾ ਸੇਵਨ ਕਰ ਸਕਦੇ ਹੋ। ਹਰੀ ਮਿਰਚ ਅਤੇ ਪਿਆਜ਼ ਦੀ ਖ਼ੁਸ਼ਕ ਸਬਜ਼ੀ ਬਣਾ ਕੇ ਰੋਟੀ ਨਾਲ ਖਾਧੀ ਜਾ ਸਕਦੀ ਹੈ। ਪੁਦੀਨਾ ਵੀ ਬੁਖ਼ਾਰ ਵਿਚ ਲਾਭਦਾਇਕ ਹੈ, ਇਸ ਦੀ ਚਟਣੀ ਬਣਾ ਕੇ ਇਸ ਦੇ ਸਹਾਰੇ ਰੋਟੀ ਜਾਂ ਚੌਲ ਖਾਧੇ ਜਾ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement