ਭਾਰ ਘੱਟ ਕਰਨੈ ਤਾਂ ਕੌਫ਼ੀ ’ਚ ਮਿਲਾ ਕੇ ਪੀਉ ਇਹ ਦੋ ਚੀਜ਼ਾਂ
Published : Jan 10, 2021, 10:46 am IST
Updated : Jan 10, 2021, 10:46 am IST
SHARE ARTICLE
Coffee
Coffee

ਕੌਫ਼ੀ ਭਾਰ ਘੱਟ ਕਰਨ ਵਿਚ ਵੀ ਕਾਫ਼ੀ ਅਸਰਦਾਰ ਹੈ।

ਮੁਹਾਲੀ: ਸਵੇਰ ਸਮੇਂ ਸੱਭ ਤੋਂ ਪਹਿਲਾਂ ਜਾਗਦੇ ਹੀ ਤੁਸੀਂ ਵੀ ਕੌਫ਼ੀ ਪੀਣਾ ਚਾਹੁੰਦੇ ਹੋ। ਇਸ ਦੇ ਕਈ ਫ਼ਾਇਦੇ ਹਨ। ਆਮ ਤੌਰ ’ਤੇ ਲੋਕ ਨੀਂਦ ਭਜਾਉਣ ਲਈ ਅਤੇ ਤਾਜ਼ਾ ਰਹਿਣ ਲਈ ਕੌਫ਼ੀ ਪੀਂਦੇ ਹਨ ਅਤੇ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਕੌਫ਼ੀ ਚਰਬੀ ਘਟਾਉਣ ਵਿਚ ਵੀ ਕਾਫ਼ੀ ਲਾਭਕਾਰੀ ਹੈ। ਹਾਲ ਹੀ ਵਿਚ ਹੋਏ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੌਫ਼ੀ ਭਾਰ ਘੱਟ ਕਰਨ ਵਿਚ ਵੀ ਕਾਫ਼ੀ ਅਸਰਦਾਰ ਹੈ।

Coffee Coffee

ਕੌਫ਼ੀ ਪੀ ਕੇ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਅਪਣੀ ਕੌਫ਼ੀ ਵਿਚ ਇਹ ਦੋ ਮਹੱਤਵਪੂਰਣ ਚੀਜ਼ਾਂ ਮਿਲਾਉਣੀਆਂ ਹੋਣਗੀਆਂ। ਇਹ ਹਨ ਨਾਰੀਅਲ ਤੇਲ ਅਤੇ ਦਾਲਚੀਨੀ। ਇਸ ਲਈ ਤੁਹਾਨੂੰ 1/3 ਕੱਪ ਨਾਰੀਅਲ ਤੇਲ ਅਤੇ 1 ਚੱਮਚ ਦਾਲਚੀਨੀ ਪਾਊਡਰ ਨੂੰ ਇਕ ਛੋਟੀ ਕਟੋਰੀ ਵਿਚ ਰਲਾ ਕੇ ਪੇਸਟ ਬਣਾਉਣਾ ਹੋਵੇਗਾ ਅਤੇ ਉਸ ਵਿਚ 1 ਚਮਚ ਕੋਕੋ ਪਾਊਡਰ ਅਤੇ ਅੱਧਾ ਚਮਚ ਸ਼ਹਿਦ ਮਿਲਾਉਣਾ ਹੋਵੇਗਾ। ਇਸ ਦੇ ਸੇਵਨ ਨਾਲ ਤੁਸੀਂ ਆਰਾਮ ਨਾਲ 10 ਤੋਂ 15 ਪਾਉਂਡ ਤਕ ਚਰਬੀ ਸਿਰਫ਼ ਇਕ ਮਹੀਨੇ ਵਿਚ ਘਟਾ ਸਕਦੇ ਹੋ।

Coffee Coffee

ਸੱਭ ਤੋਂ ਚੰਗੀ ਗੱਲ ਹੈ ਕਿ ਇਸ ਲਈ ਤੁਹਾਨੂੰ ਕਿਸੇ ਸਖ਼ਤ ਨਿਯਮ ਦੀ ਪਾਲਣਾ ਕਰਨ ਦੀ ਜ਼ਰੂਰਤ ਨਹੀਂ। ਅਪਣੀ ਆਮ ਜੀਵਨਸ਼ੈਲੀ ਵਿਚ ਰਹਿੰਦੇ ਹੋਏ ਤੁਸੀਂ ਇਸ ਦੇ ਸੇਵਨ ਨਾਲ ਅਪਣਾ ਭਾਰ ਘੱਟ ਕਰ ਸਕਦੇ ਹੋ। ਤੁਸੀਂ ਇਸ ਘੋਲ ਨੂੰ ਇਕ ਜਾਰ ਵਿਚ ਰੱਖ ਕੇ ਫ਼ਰਿਜ ਵਿਚ ਰੱਖ ਲਵੋ। ਇਸ ਦੀ ਵਰਤੋਂ ਤੁਸੀਂ ਰੋਜ਼ ਅਪਣੀ ਕੌਫ਼ੀ ਵਿਚ ਕਰ ਸਕਦੇ ਹੋ। ਕੁੱਝ ਦਿਨਾਂ ਤਕ ਇਸ ਦੀ ਵਰਤੋਂ ਕਰਨ ਨਾਲ ਤੁਹਾਡੇ ਸਰੀਰ ਦੀ ਚਰਬੀ ਕਾਫ਼ੀ ਘੱਟ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM

Mukhtar Ansari ਦੀ ਹੋਈ ਮੌਤ, Jail 'ਚ ਪਿਆ ਦਿਲ ਦਾ ਦੌਰਾ, UP ਦੇ ਕਈ ਜ਼ਿਲ੍ਹਿਆਂ 'ਚ High Alert

29 Mar 2024 9:33 AM

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM
Advertisement