
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵੱਲੋਂ ਕੀਤੇ ਗਏ ਇਕ ਅਧਿਐਨ ਦੇ ਅਨੁਸਾਰ Severe respiratory infections ਨਾਲ ਪੀੜਤ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਨਵੀਂ ਦਿੱਲੀ: ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵੱਲੋਂ ਕੀਤੇ ਗਏ ਇਕ ਅਧਿਐਨ ਦੇ ਅਨੁਸਾਰ ਗੰਭੀਰ ਸਾਹ ਦੀ ਲਾਗ (Severe respiratory infections) ਨਾਲ ਪੀੜਤ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਖੋਜ ਅਨੁਸਾਰ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਕੁੱਲ 104 ਮਰੀਜਾਂ ਵਿਚੋਂ 40 ਮਰੀਜ ਅਜਿਹੇ ਪਾਏ ਗਏ ਹਨ, ਜਿਨ੍ਹਾਂ ਨੇ ਨਾ ਵਿਦੇਸ਼ ਯਾਤਰਾ ਕੀਤੀ ਸੀ ਅਤੇ ਨਾ ਹੀ ਉਹ ਕਿਸੇ ਕੋਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਏ ਸਨ।
Photo
ਆਈਸੀਐਮਆਰ ਨੇ 15 ਫਰਵਰੀ ਤੋਂ 2 ਅਪ੍ਰੈਲ ਦੌਰਾਨ 20 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 52 ਜ਼ਿਲ੍ਹਿਆਂ ਵਿਚ ਐਸਏਆਰਆਈ (Severe respiratory infections) ਨਾਲ ਪੀੜਤ 5911 ਮਰੀਜਾਂ ਦੀ ਕੋਰੋਨਾ ਰਿਪੋਰਟ ਨੂੰ ਲੈ ਕੇ ਜਾਂਚ ਕੀਤੀ ਸੀ, ਜਿਸ ਵਿਚ ਇਹ ਨਤੀਜਾ ਸਾਹਮਣੇ ਆਇਆ।
Photo
ਜਾਂਚ ਲਈ ਇਕੱਠੇ ਕੀਤੇ ਗਏ ਕੁੱਲ ਸੈਂਪਲਾਂ ਵਿਚੋਂ 104 ਵਿਅਕਤੀਆਂ ਵਿਚ (2% ਤੋਂ ਘੱਟ) ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ। ਆਈਸੀਐਮਆਰ ਅਧਿਐਨ ਅਨੁਸਾਰ ਇਹਨਾਂ 104 ਲੋਕਾਂ ਵਿਚੋਂ 40 ਉਹ ਲੋਕ ਸਨ ਜੋ ਹਾਲ ਹੀ ਵਿਚ ਨਾ ਤਾਂ ਵਿਦੇਸ਼ ਗਏ ਸਨ ਅਤੇ ਨਾ ਹੀ ਉਹ ਕੋਰੋਨਾ ਵਾਇਰਸ ਨਾਲ ਪੀੜਤ ਕਿਸੇ ਦੇ ਸੰਪਰਕ ਵਿਚ ਆਏ ਸਨ।
Photo
ਵੀਰਵਾਰ ਨੂੰ ਜਾਰੀ ਅਧਿਐਨ ਰਿਪੋਰਟ ਅਨੁਸਾਰ ਐਸਏਆਰਆਈ ਨਾਲ ਪੀੜਤ ਮਰੀਜਾਂ ਦੇ ਕੋਰੋਨਾ ਵਾਇਰਸ ਦੀ ਚਪੇਟ ਵਿਚ ਆਉਣ ਦੀ ਸੰਭਾਵਨਾ 14 ਮਾਰਚ ਤੋਂ ਪਹਿਲਾਂ ਜ਼ੀਰੋ ਫੀਸਦੀ ਸੀ, ਜੋ ਦੇ ਅਪ੍ਰੈਲ ਤੱਕ ਵਧ ਕੇ 2.6 ਫੀਸਦੀ ਹੋ ਗਈ ਹੈ। ਐਸਏਆਰਆਈ ਇਕ ਗੰਭੀਰ ਸਾਹ ਦੀ ਬਿਮਾਰੀ ਹੈ ਜਿਸ ਵਿਚ ਮਰੀਜ਼ ਨੂੰ ਨਮੂਨੀਆ ਹੋ ਸਕਦਾ ਹੈ ਜਾਂ ਹੋ ਉਸ ਦਾ ਸਾਹ ਰੋਕਿਆ ਸਕਦਾ ਹੈ।
Photo
ਵਿਸ਼ਵ ਸਿਹਤ ਸੰਗਠਨ ਨੇ ਪਿਛਲੇ ਮਹੀਨੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਐਸਏਆਰਆਈ ਦੇ ਮਰੀਜ਼ਾਂ ਦੇ ਇਲਾਜ ਲਈ ਵਿਸਥਾਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ।