ਜੇਕਰ ਤੁਸੀਂ ਸਰੀਰ ਬਣਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਚਿਕਨ ਜਾਂ ਪਨੀਰ ਖਾਣਾ ਚਾਹੀਦੈ? ਆਉ ਜਾਣਦੇ ਹਾਂ
Published : Apr 10, 2023, 6:52 am IST
Updated : Apr 10, 2023, 6:52 am IST
SHARE ARTICLE
photo
photo

ਅੱਜਕਲ ਕੰਮ ਕਰਨ ਵਾਲੇ ਨੌਜਵਾਨ ਸਿਹਤਮੰਦ ਪ੍ਰੋਟੀਨ ਖਾਣਾ ਪਸੰਦ ਕਰਦੇ ਹਨ। ਉਨ੍ਹਾਂ ਕੋਲ ਪ੍ਰੋਟੀਨ ਖ਼ੁਰਾਕ ਸਬੰਧੀ ਦੋ ਵਿਕਲਪ ਹਨ

 

ਅੱਜਕਲ ਕੰਮ ਕਰਨ ਵਾਲੇ ਨੌਜਵਾਨ ਸਿਹਤਮੰਦ ਪ੍ਰੋਟੀਨ ਖਾਣਾ ਪਸੰਦ ਕਰਦੇ ਹਨ। ਉਨ੍ਹਾਂ ਕੋਲ ਪ੍ਰੋਟੀਨ ਖ਼ੁਰਾਕ ਸਬੰਧੀ ਦੋ ਵਿਕਲਪ ਹਨ। ਪਹਿਲਾ ਪਨੀਰ ਅਤੇ ਦੂਜਾ ਚਿਕਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿਹੜਾ ਬਿਹਤਰ ਹੈ? ਜੇਕਰ ਨਹੀਂ, ਤਾਂ ਆਉ ਜਾਣਦੇ ਹਾਂ: 

ਪਨੀਰ ਦੀ ਗੱਲ ਕਰੀਏ ਤਾਂ ਇਹ ਹੀਮੋਗਲੋਬਿਨ ਨੂੰ ਸੁਧਾਰਦਾ ਹੈ ਅਤੇ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ। ਬੱਚਿਆਂ ਲਈ ਪਨੀਰ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਹੀ ਚਿਕਨ ਨੂੰ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਲੀਨ ਪ੍ਰੋਟੀਨ ਅਮੀਨੋ ਐਸਿਡ ਦਾ ਇਕ ਬਿਹਤਰ ਸਰੋਤ ਹੁੰਦਾ ਹੈ। ਚਿਕਨ ਦੇ ਸੇਵਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

ਜੇਕਰ ਤੁਹਾਨੂੰ ਜ਼ਿਆਦਾ ਪ੍ਰੋਟੀਨ ਚਾਹੀਦਾ ਹੈ ਤਾਂ ਤੁਸੀਂ ਚਿਕਨ ਖਾ ਸਕਦੇ ਹੋ। 100 ਗ੍ਰਾਮ ਚਿਕਨ ਵਿਚ ਤੁਹਾਨੂੰ 31 ਗ੍ਰਾਮ ਪ੍ਰੋਟੀਨ ਮਿਲਦਾ ਹੈ। ਦੂਜੇ ਪਾਸੇ, ਜੇਕਰ ਤੁਸੀਂ ਸ਼ਾਕਾਹਾਰੀ ਹੋ, ਤਾਂ ਪਨੀਰ ਪ੍ਰੋਟੀਨ ਦਾ ਸੱਭ ਤੋਂ ਵਧੀਆ ਸਰੋਤ ਹੈ। 100 ਗ੍ਰਾਮ ਪਨੀਰ ਵਿਚ 20 ਗ੍ਰਾਮ ਪ੍ਰੋਟੀਨ ਮਿਲ ਜਾਂਦਾ ਹੈ। ਚਿਕਨ ਵਿਚ ਵਿਟਾਮਿਨ ਬੀ12, ਨਿਆਸੀਨ, ਫ਼ਾਸਫ਼ੋਰਸ ਅਤੇ ਆਇਰਨ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ। ਇਸ ਨਾਲ ਹੀ ਪਨੀਰ ਕੈਲਸ਼ੀਅਮ ਦਾ ਚੰਗਾ ਸਰੋਤ ਹੈ।

ਇਹ ਸਿਹਤ ਲਈ ਬਹੁਤ ਜ਼ਰੂਰੀ ਹੈ। ਹੱਡੀਆਂ ਅਤੇ ਦੰਦਾਂ ਦੇ ਨਾਲ-ਨਾਲ ਖ਼ੂਨ ਦੇ ਜੰਮਣ ਵਰਗੀਆਂ ਸਮੱਸਿਆਵਾਂ ਵਿਚ ਵੀ ਪਨੀਰ ਫ਼ਾਇਦੇਮੰਦ ਹੁੰਦਾ ਹੈ। ਜੇ ਘੱਟ ਕੈਲੋਰੀ ਦੀ ਮੰਗ ਹੈ, ਤਾਂ ਚਿਕਨ ਸਹੀ ਹੋਵੇਗਾ।

ਜੇਕਰ ਤੁਸੀਂ ਜਿੰਮ ਜਾਂਦੇ ਹੋ, ਕਸਰਤ ਕਰਦੇ ਹੋ, ਤਾਂ ਸਿਹਤਮੰਦ ਰਹਿਣ ਦੇ ਨਾਲ-ਨਾਲ ਸਰੀਰ ਬਣਾਉਣਾ ਤੁਹਾਡੀ ਤਰਜੀਹ ਹੈ। ਅਜਿਹੇ ਵਿਚ ਤੁਹਾਡੇ ਦਿਮਾਗ ’ਚ ਸਵਾਲ ਹੋਵੇਗਾ ਕਿ ਪਨੀਰ ਜਾਂ ਚਿਕਨ ਵਿਚੋਂ ਕਿਹੜਾ ਚੁਣਨਾ ਬਿਹਤਰ ਰਹੇਗਾ। ਦਰਅਸਲ, 100 ਗ੍ਰਾਮ ਚਿਕਨ ਵਿਚ 165 ਕੈਲੋਰੀ ਮਿਲ ਜਾਂਦੀ ਹੈ, ਜਦੋਂ ਕਿ 100 ਗ੍ਰਾਮ ਪਨੀਰ 265-320 ਕੈਲੋਰੀ ਦਿੰਦਾ ਹੈ। ਮਤਲਬ ਪਨੀਰ ਵਿਚ ਬਹੁਤ ਜ਼ਿਆਦਾ ਕੈਲੋਰੀ ਮੌਜੂਦ ਹੁੰਦੀ ਹੈ। ਜੇਕਰ ਤੁਸੀਂ ਕੱਚਾ ਚਿਕਨ ਖ਼ਰੀਦਣ ਜਾ ਰਹੇ ਹੋ, ਤਾਂ ਤੁਹਾਨੂੰ ਸਿਰਫ਼ ਐਂਟੀਬਾਇਉਟਿਕ ਮੁਕਤ ਚਿਕਨ ਖ਼ਰੀਦਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement