
ਤੁਸੀਂ ਰੋਜ਼ਾਨਾ ਛੋਟੇ-ਛੋਟੇ ਘਰੇਲੂ ਉਪਾਅ ਅਪਣਾ ਕੇ ਹਮੇਸ਼ਾ ਲਈ ਇਸ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।
Remedies for Bad Breath: ਸਵੇਰੇ ਉਠਦੇ ਸਾਰ ਮੂੰਹ ਵਿਚੋਂ ਬਦਬੂ ਆਉਣਾ ਆਮ ਗੱਲ ਹੈ। ਸਵੇਰੇ ਹਰ ਕੋਈ ਬੁਰਸ਼ ਜਾਂ ਫਿਰ ਕੁਰਲੀ ਤਾਂ ਕਰਦਾ ਹੀ ਹੈ ਜਿਸ ਨਾਲ ਤਾਜ਼ਾ ਸਾਹ ਆਉਂਦਾ ਅਤੇ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ। ਜਦੋਂ ਰਾਤ ਨੂੰ ਅਸੀਂ ਸੌਂਦੇ ਹਾਂ ਤਾਂ ਸਾਹ ਵਿਚੋਂ ਕਿਸੇ ਵੀ ਤਰ੍ਹਾਂ ਦੀ ਕੋਈ ਬਦਬੂ ਨਹੀਂ ਆਉਂਦੀ ਪਰ ਸਵੇਰੇ ਸਾਹ ਲੈਣ ਸਮੇਂ ਬਦਬੂ ਪੈਦਾ ਹੋ ਜਾਂਦੀ ਹੈ।
ਕੁੱਝ ਲੋਕਾਂ ਦੇ ਮੂੰਹ ਵਿਚੋਂ ਤਾਂ ਸਾਰਾ ਦਿਨ ਬਦਬੂ ਆਉਂਦੀ ਹੈ ਜਿਸ ਨਾਲ ਉਨ੍ਹਾਂ ਨਾਲ ਗੱਲ ਕਰਨ ਵਿਚ ਵੀ ਪ੍ਰੇਸ਼ਾਨੀ ਹੁੰਦੀ ਹੈ। ਦਫ਼ਤਰੀ ਮੀਟਿੰਗ ਵਿਚ ਤੁਹਾਨੂੰ ਇਸ ਵਜ੍ਹਾ ਨਾਲ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਇਸ ਦਾ ਕਾਰਨ ਦੰਦਾਂ ਦੇ ਪਿੱਛੇ ਅਤੇ ਜੀਭ ਦੇ ਆਲੇ-ਦੁਆਲੇ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਦਾ ਪੈਦਾ ਹੋਣਾ ਹੈ। ਬੁਰਸ਼ ਨਾਲ ਦੰਦ ਸਾਫ਼ ਕਰ ਕੇ ਕੁੱਝ ਰਾਹਤ ਤਾਂ ਮਿਲ ਜਾਂਦੀ ਹੈ ਪਰ ਤੁਸੀਂ ਰੋਜ਼ਾਨਾ ਛੋਟੇ-ਛੋਟੇ ਘਰੇਲੂ ਉਪਾਅ ਅਪਣਾ ਕੇ ਹਮੇਸ਼ਾ ਲਈ ਇਸ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।
ਮਾਹਰਾਂ ਅਨੁਸਾਰ ਉਹ ਲੋਕ ਜਿਹੜੇ ਜ਼ਿਆਦਾ ਦਵਾਈਆਂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਐਲਰਜੀ ਜਾਂ ਸਿਗਰੇਟ ਪੀਣ ਵਾਲੇ ਲੋਕਾਂ ਦੇ ਮੂੰਹ ’ਚੋਂ ਬਹੁਤ ਬਦਬੂ ਆਉਣ ਦੀ ਸਮੱਸਿਆ ਵੀ ਹੁੰਦੀ ਹੈ। ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰ ਕੇ ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾਉ:
- ਸੌਂਫ਼ ਪਾਚਨ ਕਿਰਿਆ ਨੂੰ ਦਰੁਸਤ ਰੱਖਣ ਦੇ ਨਾਲ-ਨਾਲ ਮੂੰਹ ਨੂੰ ਤਾਜ਼ਾ ਵੀ ਰਖਦੀ ਹੈ। ਇਸ ਦੇ ਐਂਟੀ ਮਾਈਕ੍ਰੋਬਿਅਲ ਤੱਤ ਬੈਕਟੀਰੀਆ ਨਾਲ ਲੜਨ ਦਾ ਕੰਮ ਵੀ ਕਰਦੇ ਹਨ। ਖਾਣਾ ਖਾਣ ਤੋਂ ਬਾਅਦ ਮੂੰਹ ਨੂੰ ਤਾਜ਼ਾ ਕਰਨ ਲਈ ਇਕ ਚਮਚਾ ਸੌਂਫ਼ ਨੂੰ ਚਬਾ ਕੇ ਖਾਉ। ਇਸ ਤੋਂ ਇਲਾਵਾ 1 ਗਲਾਸ ਪਾਣੀ ਵਿਚ 1 ਚਮਚਾ ਸੌਂਫ਼ ਉਬਾਲ ਲਉ। ਫਿਰ ਇਸ ਨੂੰ ਠੰਢਾ ਕਰ ਕੇ ਇਸ ਦੀ ਕੁਰਲੀ ਕਰੋ ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
- ਰਾਤ ਨੂੰ ਖਾਣਾ-ਖਾਣ ਤੋਂ ਅੱਧਾ ਘੰਟਾ ਪਹਿਲਾਂ ਇਕ ਗਲਾਸ ਪਾਣੀ ਵਿਚ ਇਕ ਚਮਚ ਸੇਬ ਦਾ ਸਿਰਕਾ ਪਾ ਕੇ ਪੀਣ ਨਾਲ ਸਾਹ ਦੀ ਬਦਬੂ ਨਹੀਂ ਆਉਂਦੀ। ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਪਾਣੀ ਨਾਲ ਗਰਾਰੇ ਵੀ ਕਰ ਸਕਦੇ ਹੋ।
(For more Punjabi news apart from Easy Home Remedies for Bad Breath , stay tuned to Rozana Spokesman)