
ਬਦਾਮ ਇਕ ਅਜਿਹੀ ਚੀਜ਼ ਹੈ ਜਿਸ ਦੇ ਸੇਵਨ ਨਾਲ ਵਿਅਕਤੀ ਤੰਦਰੁਸਤ ਹੋਣ ਦੇ ਨਾਲ ਹੀ ਰੋਗਮੁਕਤ ਵੀ ਰਹਿੰਦਾ ਹੈ। ਰੋਜ਼ 7 - 8 ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ। ਸ਼ੋਧ ਤੋਂ...
ਬਦਾਮ ਇਕ ਅਜਿਹੀ ਚੀਜ਼ ਹੈ ਜਿਸ ਦੇ ਸੇਵਨ ਨਾਲ ਵਿਅਕਤੀ ਤੰਦਰੁਸਤ ਹੋਣ ਦੇ ਨਾਲ ਹੀ ਰੋਗਮੁਕਤ ਵੀ ਰਹਿੰਦਾ ਹੈ। ਰੋਜ਼ 7 - 8 ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ। ਸ਼ੋਧ ਤੋਂ ਪਤਾ ਲਗਾਇਆ ਹੈ ਕਿ ਰੋਜ਼ ਉਪਰੋਕਤ ਮਾਤਰਾ 'ਚ ਬਦਾਮ ਖਾਣ ਨਾਲ ਮੋਟਾਪਾ ਨਹੀਂ ਹੁੰਦਾ ਪਰ ਭੁਨਿਆ ਹੋਇਆ ਅਤੇ ਲੂਣ ਦੇ ਨਾਲ ਜਾਂ ਲੂਣ ਤੋਂ ਬਿਨਾਂ ਖਾਣਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ।
Almonds
ਬਦਾਮ ਗਰਮੀ ਜਾਂ ਸਰਦੀ ਦੋਹਾਂ ਮੌਸਮਾਂ ਵਿਚ ਲਾਭਦਾਇਕ ਹੈ। ਸਰੀਰ 'ਚ ਨਵਾਂ ਖ਼ੂਨ ਪੈਦਾ ਕਰਦਾ ਹੈ। ਖ਼ੂਨ ਨੂੰ ਸ਼ੁੱਧ ਕਰਦਾ ਹੈ। ਇਸ ਨੂੰ ਭੁੰਨ ਕੇ ਖਾਣ ਨਾਲ ਮੇਦੇ ਦੀ ਗਰਮੀ ਵਧਦੀ ਹੈ। ਆਉ ਜੀ ਜਾਣਦੇ ਹਾਂ ਕਿਵੇਂ ਖਾਣੇ ਚਾਹੀਦੇ ਹਨ ਬਦਾਮ ਅਤੇ ਕਿਵੇਂ ਮਿਲਦਾ ਹੈ ਜ਼ਿਆਦਾ ਮੁਨਾਫ਼ਾ। ਲੋਕ ਮੰਣਦੇ ਹਨ ਕਿ ਭਿਜੇ ਹੋਏ ਬਦਾਮ ਦੇ ਛਿਲਕੇ ਕੱਢ ਕੇ ਇਨ੍ਹਾਂ ਦਾ ਸੇਵਨ ਸਵੇਰੇ ਖਾਲੀ ਢਿੱਡ ਕਰਨਾ ਚਾਹੀਦਾ ਹੈ ਪਰ ਖੋਜ ਤੋਂ ਪਤਾ ਚਲਿਆ ਹੈ ਕਿ ਇਸ ਦਾ ਸੇਵਨ ਛਿਲਕਿਆਂ ਸਮੇਤ ਕਰਨਾ ਚਾਹੀਦਾ ਹੈ ਤਾਕਿ ਸਰੀਰ ਦੀ ਰੋਗ ਨੂੰ ਰੋਕਣ ਵਾਲੀ ਸਮਰਥਾ ਵਧੇ।
Almonds
ਜੇਕਰ ਬਦਾਮ ਦਾ ਸੇਵਨ ਰੋਜ਼ ਕੀਤਾ ਜਾਵੇ ਤਾਂ ਦਿਨ ਭਰ ਤਾਜ਼ਗੀ ਅਤੇ ਊਰਜਾ ਬਣੀ ਰਹਿੰਦੀ ਹੈ। ਬਦਾਮ ਵਿਚ ਅਜਿਹੇ ਪੋਸ਼ਣ ਤੱਤ ਪਾਏ ਜਾਂਦੇ ਹਨ ਜੋ ਦਿਮਾਗੀ ਸ਼ਕਤੀ ਵਧਾਉਣ ਅਤੇ ਦਿਮਾਗੀ ਵਿਕਾਸ ਲਈ ਚੰਗੇ ਹੁੰਦੇ ਹਨ। ਇਹ ਵਧਦੇ ਹੋਏ ਬੱਚੀਆਂ ਲਈ ਬਹੁਤ ਲਾਭਦਾਇਕ ਹੈ। ਬਦਾਮ 'ਚ ਮੋਨੋ ਸੈਚੁਰੇਟਿਡ ਫ਼ੈਟ - ਪ੍ਰੋਟੀਨ ਅਤੇ ਪੋਟੈਸ਼ੀਅਮ ਹੁੰਦੇ ਹਨ, ਜੋ ਦਿਲ ਲਈ ਬਹੁਤ ਚੰਗੇ ਹੁੰਦੇ ਹਨ। ਇਸ 'ਚ ਮੈਗਨੀਸ਼ੀਅਮ ਵੀ ਹੁੰਦਾ ਹੈ, ਜੋ ਦਿਲ ਦੇ ਦੌਰੇ ਨੂੰ ਰੋਕਣ 'ਚ ਮਦਦਗਾਰ ਹੁੰਦਾ ਹੈ।
Almonds
ਬਦਾਮ ਖਾਣ ਨਾਲ ਸਰੀਰ ਨੂੰ ਵਾਈਰਲ ਸੰਕਰਮਣ ਜਿਵੇਂ ਜੁਕਾਮ ਅਤੇ ਫ਼ਲੂ ਤੋਂ ਲੜਨ ਵਿਚ ਮਦਦ ਮਿਲਦੀ ਹੈ। ਵਿਗਿਆਨੀਆਂ ਨੇ ਇਹ ਖੋਜ ਕੀਤੀ ਹੈ ਕਿ ਬਦਾਮ ਦੇ ਛਿਲਕੇ ਵਿਚ ਕੁਦਰਤੀ ਰੂਪ ਨਾਲ ਅਜਿਹੇ ਰਸਾਇਣ ਪਾਏ ਜਾਂਦੇ ਹਨ, ਜੋ ਰੋਗ ਰੋਕਣ ਵਾਲੀ ਸਮਰਥਾ ਨੂੰ ਵਧਾਉਂਦੇ ਹਨ।