
ਇਕ ਰੀਪੋਰਟ ਮੁਤਾਬਕ ਕੋਲਡ ਡਰਿੰਕਸ ਵਿਚ ਚੀਨੀ ਅਤੇ ਕੈਲੋਰੀ ਤੋਂ ਇਲਾਵਾ ਕੋਈ ਵੀ ਪੋਸ਼ਕ ਤੱਤ ਨਹੀਂ ਹੁੰਦਾ।
Harmful Effects of Cold Drinks: ਗਰਮੀਆਂ ਵਿਚ ਲੋਕ ਕੋਲਡ ਡਰਿੰਕ ਬਹੁਤ ਪੀਂਦੇ ਹਨ। ਬਾਜ਼ਾਰ ਹੋਵੇ ਜਾਂ ਘਰ, ਲੋਕ ਅਪਣੀ ਪਿਆਸ ਬੁਝਾਉਣ ਲਈ ਕੋਲਡ ਡਰਿੰਕ ਹੀ ਲਭਦੇ ਹਨ। ਚਾਹੇ ਬੱਚੇ ਹੋਣ ਜਾਂ ਵੱਡੇ, ਹਰ ਕੋਈ ਕੋਲਡ ਡਰਿੰਕਸ ਦਾ ਸਵਾਦ ਪਸੰਦ ਕਰਦਾ ਹੈ।
ਇਕ ਰੀਪੋਰਟ ਮੁਤਾਬਕ ਕੋਲਡ ਡਰਿੰਕਸ ਵਿਚ ਚੀਨੀ ਅਤੇ ਕੈਲੋਰੀ ਤੋਂ ਇਲਾਵਾ ਕੋਈ ਵੀ ਪੋਸ਼ਕ ਤੱਤ ਨਹੀਂ ਹੁੰਦਾ। ਨਕਲੀ ਚੀਨੀ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਰਨ ਨਾਲ ਸਿਹਤ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਮਿੱਠੇ ਪੀਣ ਵਾਲੇ ਪਦਾਰਥ, ਪੈਕ ਕੀਤੇ ਜੂਸ ਅਤੇ ਐਨਰਜੀ ਡਰਿੰਕਸ ਸਰੀਰ ਵਿਚ ਕੈਲੋਰੀ ਵਧਾਉਂਦੇ ਹਨ ਜਿਸ ਨਾਲ ਮੋਟਾਪਾ ਤੇਜ਼ੀ ਨਾਲ ਵਧਦਾ ਹੈ। ਇਸ ਨਾਲ ਸ਼ੂਗਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਜ਼ਿਆਦਾ ਕੋਲਡ ਡਰਿੰਕ ਪੀਣ ਨਾਲ ਲਿਵਰ ’ਤੇ ਅਸਰ ਪੈਂਦਾ ਹੈ। ਇਸ ਕਾਰਨ ਨਾਨ-ਅਲਕੋਹਲਿਕ ਫ਼ੈਟੀ ਲਿਵਰ ਦੇ ਵਿਕਸਤ ਹੋਣ ਦਾ ਖ਼ਤਰਾ ਹੈ। ਵੱਡੀ ਮਾਤਰਾ ਵਿਚ ਕੋਲਡ ਡਰਿੰਕ ਲਿਵਰ ਤਕ ਪਹੁੰਚਦਾ ਹੈ ਅਤੇ ਫਰੂਟੋਜ਼ ਨੂੰ ਫ਼ੈਟ ਵਿਚ ਬਦਲਦਾ ਹੈ। ਅਜਿਹੀ ਹਾਲਤ ਵਿਚ ਲਿਵਰ ’ਚ ਚਰਬੀ ਜਮ੍ਹਾਂ ਹੋਣ ਲਗਦੀ ਹੈ। ਬਹੁਤ ਜ਼ਿਆਦਾ ਕੋਲਡ ਡਰਿੰਕਸ ਪੀਣ ਨਾਲ ਇਨਸੁਲਿਨ ਰਜ਼ਿਸਟੈਂਸ ਪੈਦਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿਚ ਬਲੱਡ ਸ਼ੂਗਰ ਵੱਧ ਜਾਂਦੀ ਹੈ।
ਇਨਸੁਲਿਨ ਇਕ ਹਾਰਮੋਨ ਹੈ ਜੋ ਗਲੂਕੋਜ਼ ਨੂੰ ਖ਼ੂਨ ਤੋਂ ਸੈੱਲਾਂ ਤਕ ਪਹੁੰਚਾਉਂਦਾ ਹੈ। ਜਦੋਂ ਤੁਸੀਂ ਕੋਲਡ ਡਰਿੰਕ ਪੀਂਦੇ ਹੋ ਤਾਂ ਸੈੱਲ ਇਨਸੁਲਿਨ ਦੇ ਪ੍ਰਭਾਵਾਂ ਪ੍ਰਤੀ ਘੱਟ ਸੰਵੇਦਨਸ਼ੀਲ ਹੋ ਜਾਂਦੇ ਹਨ। ਬਹੁਤ ਜ਼ਿਆਦਾ ਕੋਲਡ ਡਰਿੰਕ ਪੀਣ ਨਾਲ ਸਰੀਰ ਵਿਚ ਵਾਧੂ ਸ਼ੂਗਰ ਵਧ ਜਾਂਦੀ ਹੈ, ਜਿਸ ਨਾਲ ਮੋਟਾਪਾ ਤੇਜ਼ੀ ਨਾਲ ਵਧਦਾ ਹੈ। ਇਸ ਨਾਲ ਸਰੀਰ ਦੇ ਲਗਭਗ ਸਾਰੇ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ। ਮਿੱਠੇ ਵਾਲੇ ਕੋਲਡ ਡ੍ਰਿੰਕ ਪੀਣ ਨਾਲ ਸਰੀਰ ਵਿਚ ਲੇਪਟਿਨ ਪ੍ਰਤੀਰੋਧਕਤਾ ਪੈਦਾ ਹੋ ਸਕਦੀ ਹੈ, ਜੋ ਮੋਟਾਪੇ ਦਾ ਕਾਰਨ ਬਣਦੀ ਹੈ।
(For more Punjabi news apart from Harmful Effects of Cold Drinks, stay tuned to Rozana Spokesman)