ਸ਼ਹਿਦ ਵਿਚ ਹਰ ਰੋਜ਼ ਮਿਲਾ ਕੇ ਖਾਉ ਲੌਂਗ, ਮਿਲੇਗੀ ਕਈ ਬਿਮਾਰੀਆਂ ਤੋਂ ਰਾਹਤ
Published : Sep 10, 2022, 3:55 pm IST
Updated : Sep 10, 2022, 3:55 pm IST
SHARE ARTICLE
 Eat cloves mixed with honey every day, you will get relief from many diseases
Eat cloves mixed with honey every day, you will get relief from many diseases

ਦੋਹਾਂ ਵਿਚ ਹੀ ਐਂਟੀਬੈਕਟੀਰੀਅਲ, ਐਂਟੀਵਾਇਰਲ ਗੁਣ ਹੁੰਦੇ ਹਨ।

 

ਪੁਰਾਣੇ ਸਮਿਆਂ ਵਿਚ ਸ਼ਹਿਦ ਅਤੇ ਲੌਂਗ ਦੀ ਵਰਤੋਂ ਬੀਮਾਰੀਆਂ ਦੇ ਇਲਾਜ ਵਿਚ ਕੀਤਾ ਜਾਂਦਾ ਸੀ ਕਿਉਂਕਿ ਦੋਹਾਂ ਵਿਚ ਹੀ ਐਂਟੀਬੈਕਟੀਰੀਅਲ, ਐਂਟੀਵਾਇਰਲ ਗੁਣ ਹੁੰਦੇ ਹਨ। ਅਜਿਹੇ ਵਿਚ ਦੋਹਾਂ ਦਾ ਇਕੱਠਿਆਂ ਦਾ ਸੇਵਨ ਕਰ ਕੇ ਤੁਸੀਂ ਦੁਗਣਾ ਫ਼ਾਇਦਾ ਲੈ ਸਕਦੇ ਹੋ। 

ਗਲੇ ਦਾ ਦਰਦ: ਗਲੇ ਵਿਚ ਦਰਦ, ਸੋਜ਼ਸ਼ ਅਤੇ ਧੱਫੜ ਦੀ ਸਮੱਸਿਆ ਬਦਲਦੇ ਮੌਸਮ ਵਿਚ ਆਮ ਹੈ ਜੋ ਇੰਫ਼ੈਕਸ਼ਨ ਨਾਲ ਵੀ ਜੁੜਿਆ ਹੁੰਦਾ ਹੈ। ਅਜਿਹੇ ਵਿਚ 2-3 ਲੌਂਗ ਨੂੰ ਇਕ ਚਮਚ ਸ਼ਹਿਦ ਵਿਚ ਭਿਉਂ ਕੇ ਥੋੜ੍ਹੀ ਦੇਰ ਲਈ ਛੱਡ ਦਿਉ ਅਤੇ ਫਿਰ ਲੌਂਗਾਂ ਨੂੰ ਬਾਹਰ ਕੱਢ ਕੇ ਸ਼ਹਿਦ ਚੱਟ ਕੇ 1 ਗਲਾਸ ਘੱਟ ਗਰਮ ਪਾਣੀ ਪੀਉ। ਇਸ ਨਾਲ ਗਲੇ ਦਾ ਦਰਦ ਠੀਕ ਹੋ ਜਾਵੇਗਾ।

ਮੂੰਹ ਦੇ ਛਾਲੇ ਠੀਕ ਕਰੋ: ਇਕ ਚਮਚ ਸ਼ਹਿਦ ਵਿਚ 1/2 ਚਮਚ ਲੌਂਗ ਪਾਊਡਰ ਮਿਲਾ ਕੇ ਛਾਲਿਆਂ ’ਤੇ ਲਗਾਉ ਅਤੇ ਕੁੱਝ ਮਿੰਟਾਂ ਬਾਅਦ ਕੁਰਲੀ ਕਰੋ। ਦਿਨ ਵਿਚ ਤਿੰਨ ਵਾਰ ਅਜਿਹਾ ਕਰਨਾ ਨਾਲ ਤੁਹਾਨੂੰ ਵਧੀਆ ਨਤੀਜੇ ਮਿਲਣਗੇ। ਇਸ ਵਿਚ ਮੌਜੂਦ ਐਂਟੀ-ਇਨਫ਼ਲੇਮੇਟਰੀ ਅਤੇ ਐਂਟੀਸੈਪਟਿਕ ਗੁਣ ਛਾਲਿਆਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦੇ ਹਨ। ਲੌਂਗ ਅਤੇ ਸ਼ਹਿਦ ਉਲਟੀਆਂ ਅਤੇ ਮਤਲੀ ਦੀ ਸਮੱਸਿਆ ਲਈ ਇਕ ਰਾਮਬਾਣ ਇਲਾਜ ਹੈ। ਇਸ ਲਈ 5 ਭੁੰਨੇ ਹੋਏ ਲੌਂਗ ਪਾਊਡਰ ਵਿਚ ਸ਼ਹਿਦ ਮਿਲਾ ਕੇ ਖਾਉ। ਗਰਭ ਅਵਸਥਾ ਦੌਰਾਨ ਹੋਣ ਵਾਲੀ ਉਲਟੀ ਨੂੰ ਦੂਰ ਕਰਨ ਲਈ ਤੁਸੀਂ ਇਸ ਨੁਸਖ਼ੇ ਨੂੰ ਅਪਣਾ ਸਕਦੇ ਹੋ।

ਸ਼ਹਿਦ ਵਿਚ ਭਿੱਜੇ ਹੋਏ ਲੌਂਗ ਖਾਣ ਨਾਲ ਪਾਚਕ ਰੇਟ ਵਧਦਾ ਹੈ ਜੋ ਭਾਰ ਘਟਾਉਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਕਾਰਬੋਹਾਈਡਰੇਟ ਵੀ ਹੁੰਦੇ ਹਨ ਜੋ ਤੁਹਾਨੂੰ ਦਿਨ ਭਰ ਐਨਰਜੈਟਿਕ ਰੱਖਣ ਵਿਚ ਸਹਾਇਤਾ ਕਰਦੇ ਹਨ।
 

ਇਮਿਊਨਿਟੀ ਵਧਾਵੇ: ਇਸ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ ਅਤੇ ਸਰਦੀ-ਖੰਘ ਵਰਗੀ ਇੰਫ਼ੈਕਸ਼ਨ ਤੋਂ ਬਚਾਅ ਹੁੰਦਾ ਹੈ। ਨਾਲ ਹੀ ਇਹ ਕੈਲੇਸਟਰਾਲ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਅਤੇ ਬਲੱਡ ਸਰਕੂਲੇਸ਼ਨ ਨੂੰ ਵੀ ਸੁਧਾਰਦਾ ਹੈ।

SHARE ARTICLE

ਏਜੰਸੀ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement