
ਇਹ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਰੀਰ ਨੂੰ ਵੀ ਬਹੁਤ ਫ਼ਾਇਦੇ ਦਿੰਦਾ ਹੈ।
ਚੀਕੂ ਇਕ ਅਜਿਹਾ ਫਲ ਹੈ ਜੋ ਹਰ ਮੌਸਮ ਵਿਚ ਆਸਾਨੀ ਨਾਲ ਮਿਲ ਜਾਂਦਾ ਹੈ। ਚੀਕੂ ਵਿਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਹੁੰਦਾ ਹੈ। ਇਸ ਨਾਲ ਹੀ ਇਸ ਫਲ ਵਿਚ ਗਲੂਕੋਜ਼ ਵੀ ਹੁੰਦਾ ਹੈ। ਇਹ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਰੀਰ ਨੂੰ ਵੀ ਬਹੁਤ ਫ਼ਾਇਦੇ ਦਿੰਦਾ ਹੈ।
- ਚੀਕੂ ਵਿਚ ਵਿਟਾਮਿਨ ਏ ਹੁੰਦਾ ਹੈ, ਜੋ ਬੁਢਾਪੇ ’ਚ ਹੋਣ ਵਾਲੀਆਂ ਅੱਖਾਂ ਦੀ ਸਮੱਸਿਆ ਨੂੰ ਦੂਰ ਰਖਦਾ ਹੈ।
- ਚੀਕੂ ਵਿਚ ਗਲੂਕੋਜ਼ ਕਾਫ਼ੀ ਮਾਤਰਾ ਵਿਚ ਹੁੰਦਾ ਹੈ, ਜੋ ਸਰੀਰ ਨੂੰ ਤੁਰਤ ਊਰਜਾ ਪ੍ਰਦਾਨ ਕਰਦਾ ਹੈ। ਜੋ ਲੋਕ ਰੋਜ਼ਾਨਾ ਕਸਰਤ ਕਰਦੇ ਹਨ ਉਨ੍ਹਾਂ ਨੂੰ ਊਰਜਾ ਦੀ ਜ਼ਿਆਦਾ ਲੋੜ ਹੁੰਦੀ ਹੈ, ਇਸ ਲਈ ਅਜਿਹੇ ਲੋਕਾਂ ਨੂੰ ਰੋਜ਼ਾਨਾ ਚੀਕੂ ਖਾਣੇ ਚਾਹੀਦੇ ਹਨ।
- ਚੀਕੂ ਵਿਚ ਟੇਨਿਨ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਜਿਸ ਕਾਰਨ ਇਹ ਵਧੀਆ ਐਂਟੀ-ਇੰਫ਼ਲੇਮੇਟਰੀ ਏਜੰਟ ਹੈ। ਦੂਜੇ ਸ਼ਬਦਾਂ ਵਿਚ ਇਹ ਕਬਜ਼, ਦਸਤ ਅਤੇ ਅਨੀਮੀਆ ਵਰਗੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸ ਦੇ ਨਾਲ ਹੀ ਇਹ ਦਿਲ ਅਤੇ ਗੁਰਦੇ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
- ਚੀਕੂ ਵਿਚ ਵਿਟਾਮਿਨ ਏ, ਵਿਟਾਮਿਨ ਬੀ, ਐਂਟੀਆਕਸੀਡੈਂਟ, ਫ਼ਾਈਬਰ ਅਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਕੈਂਸਰ ਰੋਗ ਤੋਂ ਬਚਾਉਂਦੇ ਹਨ।
- ਚੀਕੂ ਵਿਚ ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਆਇਰਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਹੱਡੀਆਂ ਲਈ ਲੋੜੀਂਦੀ ਹੁੰਦੀ ਹੈ। ਇਸ ਤਰ੍ਹਾਂ ਚੀਕੂ ਹੱਡੀਆਂ ਦੇ ਵਾਧੇ ਅਤੇ ਮਜ਼ਬੂਤੀ ਦੇਣ ਵਿਚ ਸਹਾਈ ਹੁੰਦਾ ਹੈ।
- ਇਹ ਦਿਮਾਗ਼ ਦੀਆਂ ਨਾੜੀਆਂ ਨੂੰ ਸ਼ਾਂਤ ਅਤੇ ਤਣਾਅ ਨੂੰ ਘੱਟ ਕਰਦਾ ਹੈ। ਇਸ ਤਰ੍ਹਾਂ ਇਹ ਉਨੀਂਦਰੇ, ਚਿੰਤਾ ਅਤੇ ਤਣਾਅ ਤੋਂ ਪੀੜਤ ਵਿਅਕਤੀਆਂ ਲਈ ਲਾਭਕਾਰੀ ਹੁੰਦਾ ਹੈ।
- ਚੀਕੂ ’ਚ ਕਾਰਬੋਹਾਈਡਰੇਟਸ ਅਤੇ ਹੋਰ ਲੋੜੀਂਦੇ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਸ ਕਾਰਨ ਇਹ ਗਰਭਵਤੀ ਔਰਤਾਂ ਅਤੇ ਦੁੱਧ ਪਿਆਉਣ ਵਾਲੀਆਂ ਮਾਂਵਾਂ ਲਈ ਲਾਭਕਾਰੀ ਹੁੰਦਾ ਹੈ।