ਸਰਦੀ ਦੇ ਮੌਸਮ 'ਚ ਰੋਜ਼ਾਨਾ ਖਾਓ 'ਕੱਚਾ ਸਿੰਘਾੜਾ', ਫ਼ਾਇਦੇ ਜਾਣ ਕੇ ਹੋ ਜਾਓਂਗੇ ਹੈਰਾਨ..
Published : Nov 10, 2022, 4:01 pm IST
Updated : Nov 10, 2022, 4:01 pm IST
SHARE ARTICLE
Eat 'Kachcha Singhara' daily in winter, you will be surprised to know the benefits.
Eat 'Kachcha Singhara' daily in winter, you will be surprised to know the benefits.

ਇਸ ਤੋਂ ਤਿਆਰ ਆਟੇ ਦੀ ਵਰਤੋਂ ਵਰਤ ਰੱਖਣ ‘ਚ ਵੀ ਕੀਤੀ ਜਾਂਦੀ ਹੈ

 

ਠੰਢ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮੌਸਮ ‘ਚ ਬਾਜ਼ਾਰ ‘ਚੋਂ ਸਿੰਘਾੜੇ ਬਹੁਤ ਮਿਲਦੇ ਹਨ। ਸਿੰਘਾੜੇ ਦਾ ਸੇਵਨ ਤੁਹਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਤੋਂ ਤਿਆਰ ਆਟੇ ਦੀ ਵਰਤੋਂ ਵਰਤ ਰੱਖਣ ‘ਚ ਵੀ ਕੀਤੀ ਜਾਂਦੀ ਹੈ। ਇਸ ਦਾ ਸੇਵਨ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸਿੰਘਾੜੇ ‘ਚ ਵਿਟਾਮਿਨ-ਏ, ਵਿਟਾਮਿਨ-ਸੀ, ਮੈਂਗਨੀਜ਼, ਫਾਈਬਰ, ਫਾਸਫੋਰਸ, ਆਇਓਡੀਨ, ਮੈਗਨੀਸ਼ੀਅਮ ਆਦਿ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਫ਼ਾਇਦੇ…

ਸਿੰਘਾੜਾ ਕਰੇਗਾ ਕਈ ਬੀਮਾਰੀਆਂ ਨੂੰ ਦੂਰ: ਵਾਟਰ ਚੈਸਟਨਟ ਪਾਣੀ ‘ਚ ਉੱਗਦਾ ਹੈ, ਇਸ ਲਈ ਇਸ ਨੂੰ ਪਾਣੀ ਦਾ ਫਲ ਵੀ ਕਿਹਾ ਜਾਂਦਾ ਹੈ। ਇਸ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਤੁਸੀਂ ਵਾਟਰ ਚੈਸਟਨਟ ਦੀ ਸਬਜ਼ੀ ਜ਼ਰੂਰ ਖਾਧੀ ਹੋਵੇਗੀ ਪਰ ਕੀ ਤੁਸੀਂ ਕਦੇ ਸਿੰਘਾੜਾ ਖਾਧਾ ਹੈ। ਕੱਚੇ ਸਿੰਘਾੜੇ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ।

ਹਾਰਮੋਨਸ ਨੂੰ ਕਰੇ ਸੰਤੁਲਿਤ : ਜੇਕਰ ਸਰੀਰ ‘ਚ ਹਾਰਮੋਨਸ ਦੀ ਮਾਤਰਾ ਅਸੰਤੁਲਿਤ ਹੋ ਜਾਂਦੀ ਹੈ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਹ ਤੁਹਾਡੇ ਹਾਰਮੋਨਸ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ। ਇਸ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ, ਵਿਟਾਮਿਨ, ਖਣਿਜ ਹਾਰਮੋਨਸ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ।

ਬਲੱਡ ਪ੍ਰੈਸ਼ਰ ਕੰਟਰੋਲ : ਲੋਅ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਸਿੰਘਾੜੇ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਘੱਟ ਬੀ. ਪੀ. ਦੀ ਸਮੱਸਿਆ ਹੈ ਤਾਂ ਤੁਸੀਂ Raw Water Chestnut ਖਾ ਸਕਦੇ ਹੋ। ਇਸ ‘ਚ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਲੋਅ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ। ਇਸ ਦਾ ਨੇਮੀ ਸੇਵਨ ਕਰਨ ਨਾਲ ਬੀਪੀ ਦੇ ਰੋਗੀਆਂ ਨੂੰ ਬਹੁਤ ਫ਼ਾਇਦਾ ਮਿਲਦਾ ਹੈ।

ਬਵਾਸੀਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ : ਅੱਜ ਕੱਲ੍ਹ ਗਲਤ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗ਼ਲਤ ਆਦਤਾਂ ਕਾਰਨ ਵੀ ਬਵਾਸੀਰ ਦੀ ਸਮੱਸਿਆ ਵਧਦੀ ਜਾ ਰਹੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਿੰਘਾੜੇ ਦਾ ਸੇਵਨ ਕੀਤਾ ਜਾ ਸਕਦਾ ਹੈ। ਬਵਾਸੀਰ ਦੇ ਮਰੀਜ਼ਾਂ ‘ਚ ਬਲੀਡਿੰਗ ਦੇ ਦਰਦ ਨੂੰ ਦੂਰ ਕਰਨ ਲਈ ਸਿੰਘਾੜਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

ਛਾਈਆਂ ਨੂੰ ਕਰੇ ਦੂਰ : ਸਿੰਘਾੜਾ ਚਮੜੀ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਚਮੜੀ ਦੀ ਖੁਸ਼ਕੀ, ਝੁਰੜੀਆਂ, ਨਹੁੰਆਂ, ਮੁਹਾਸੇ ਨੂੰ ਦੂਰ ਕਰਦਾ ਹੈ। ਇਸ ‘ਚ ਪਾਏ ਜਾਣ ਵਾਲੇ ਵਿਟਾਮਿਨ ਅਤੇ ਪਾਣੀ ਦੀ ਭਰਪੂਰ ਮਾਤਰਾ ਚਮੜੀ ਲਈ ਬਹੁਤ ਵਧੀਆ ਹੈ।

ਢਿੱਡ ਲਈ ਫਾਇਦੇਮੰਦ : ਸਿੰਘਾੜੇ ਢਿੱਡ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਤੁਸੀਂ ਕਬਜ਼, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਇਸ ਦਾ ਸੇਵਨ ਕਰ ਸਕਦੇ ਹੋ।

ਇੰਸਟੈਂਟ ਐਨਰਜ਼ੀ : ਸਰੀਰ ਨੂੰ ਇੰਸਟੈਂਟ ਐਨਰਜ਼ੀ ਦੇਣ ਲਈ ਸਿੰਘਾੜਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਰੀਰ ਨੂੰ ਐਨਰਜ਼ੀ ਦੇਣ ‘ਚ ਮਦਦ ਕਰਦੇ ਹਨ। ਜੇਕਰ ਤੁਸੀਂ ਸਰੀਰ ‘ਚ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।
 

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement