Health News: ਅੰਬ ਦੇ ਨਾਲ-ਨਾਲ ਇਸ ਦੀ ਗੁਠਲੀ ਵੀ ਹੈ ਲਾਭਦਾਇਕ
Published : Nov 10, 2024, 7:16 am IST
Updated : Nov 10, 2024, 7:29 am IST
SHARE ARTICLE
Along with mango, its kernel is also useful Health News
Along with mango, its kernel is also useful Health News

Health News: ਅੰਬ ’ਚ ਵਿਟਾਮਿਨ ਏ ਭਰਪੂਰ ਹੁੰਦਾ ਹੈ ਜੋ ਅੱਖਾਂ ਲਈ ਵਰਦਾਨ ਹੈ। ਇਸ ਨਾਲ ਅੱਖਾਂ ਦੀ ਰੋਸ਼ਨੀ ਬਣੀ ਰਹਿੰਦੀ ਹੈ।

ਅੰਬ ਦੀ ਵਰਤੋਂ ਸਿਰਫ਼ ਫਲ ਦੇ ਤੌਰ ’ਤੇ ਹੀ ਨਹੀਂ ਸਗੋਂ ਚਟਣੀ, ਪੰਨਾ, ਜੂਸ, ਕੈਂਡੀ, ਆਚਾਰ, ਖਟਾਈ, ਸ਼ੇਕ, ਅੰਬ ਪਾਪੜ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਾਉਣ ’ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਅੰਬ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ।

ਅੰਬ ਖਾਣ ਨਾਲ ਸਿਹਤ ਨੂੰ ਕਈ ਫ਼ਾਇਦੇ ਹੁੰਦੇ ਹਨ। ਅੰਬ ਦੇ ਨਾਲ-ਨਾਲ ਇਸ ਦੀ ਗੁਠਲੀ ਵੀ ਕਾਫ਼ੀ ਲਾਭਦਾਇਕ ਹੈ। ਅੰਬ ’ਚ ਮੌਜੂਦ ਐਂਟੀਆਕਸੀਡੈਂਟ ਕੈਂਸਰ ਤੋਂ ਬਚਾਅ ਕਰਦਾ ਹੈ। ਇਸ ’ਚ ਤੰਦਰੁਸਤੀ ਦੇ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਕੈਂਸਰ ਤੋਂ ਬਚਾਅ ਕਰਨ ’ਚ ਮਦਦਗਾਰ ਹੁੰਦੇ ਹਨ। ਅੰਬ ’ਚ ਵਿਟਾਮਿਨ ਏ ਭਰਪੂਰ ਹੁੰਦਾ ਹੈ ਜੋ ਅੱਖਾਂ ਲਈ ਵਰਦਾਨ ਹੈ। ਇਸ ਨਾਲ ਅੱਖਾਂ ਦੀ ਰੋਸ਼ਨੀ ਬਣੀ ਰਹਿੰਦੀ ਹੈ।

ਅੰਬ ’ਚ ਫ਼ਾਈਬਰ ਅਤੇ ਵਿਟਾਮਿਨ ਸੀ ਬਹੁਤ ਹੁੰਦਾ ਹੈ ਜੋ ਸਰੀਰ ’ਚ ਕੈਲੇਸਟਰੋਲ ਦੀ ਮਾਤਰਾ ਨੂੰ ਕੰਟਰੋਲ ’ਚ ਰਖਦੇ ਹਨ। ਅੰਬ ਦੇ ਗੁੱਦੇ ਦਾ ਪੈਕ ਲਗਾਉਣ ਨਾਲ ਉਸ ਨੂੰ ਚਿਹਰੇ ’ਤੇੇ ਮਲਣ ਨਾਲ ਚਿਹਰੇ ’ਤੇੇ ਨਿਖਾਰ ਆਉਂਦਾ ਹੈ ਅਤੇ ਵਿਟਾਮਿਨ ਸੀ ਇਨਫ਼ੈਕਸ਼ਨ ਤੋਂ ਬਚਾਅ ਕਰਦਾ ਹੈ। ਮੋਟਾਪਾ ਘੱਟ ਕਰਨ ਲਈ ਅੰਬ ਇਕ ਚੰਗਾ ਉਪਾਅ ਹੈ। ਅੰਬ ਦੀ ਗੁਠਲੀ ’ਚ ਮੌਜੂਦ ਰੇਸ਼ੇ ਸਰੀਰ ਦੀ ਫ਼ਾਲਤੂ ਚਰਬੀ ਨੂੰ ਘੱਟ ਕਰਨ ’ਚ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ।

ਅੰਬ ਖਾਣ ਦੇ ਬਾਅਦ ਭੁੱਖ ਵੀ ਘੱਟ ਲਗਦੀ ਹੈ। ਅੰਬ ਖਾਣ ਨਾਲ ਸਰੀਰ ’ਚ ਰੋਗਾਂ ਨਾਲ ਲੜਨ ਦੀ ਤਾਕਤ ’ਚ ਵਾਧਾ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਭੁਲਣ ਦੀ ਬੀਮਾਰੀ ਹੈ ਉਨ੍ਹਾਂ ਨੂੰ ਅੰਬ ਦੀ ਵਰਤੋ ਕਰਨੀ ਚਾਹੀਦੀ ਹੈ। ਗਰਮੀ ’ਚ ਜੇ ਤੁਸੀ ਦੁਪਹਿਰ ਨੂੰ ਘਰ ’ਚੋਂ ਬਾਹਰ ਨਿਕਲਣਾ ਹੈ ਤਾਂ ਇਕ ਗਲਾਸ ਅੰਬ ਦਾ ਪੰਨਾ ਪੀ ਕੇ ਹੀ ਨਿਕਲੋ। ਇਸ ਨਾਲ ਨਾ ਤਾਂ ਤੁਹਾਨੂੰ ਧੁੱਪ ਲੱਗੇਗੀ ਅਤੇ ਨਾ ਹੀ ਲੂ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement