ਭਾਰ ਘੱਟ ਅਤੇ ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ ਖਾਉ ਕੱਚੇ ਮਟਰ
Published : Feb 11, 2021, 5:06 pm IST
Updated : Feb 11, 2021, 5:06 pm IST
SHARE ARTICLE
 peas
 peas

ਦਿਲ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਦੂਰ

ਮੁਹਾਲੀ: ਸਰਦੀ ਦੇ ਮੌਸਮ ਵਿਚ ਹਰੇ ਮਟਰ ਬੜੇ ਸੌਖੇ ਤਰੀਕੇ ਨਾਲ ਅਤੇ ਸਸਤੇ ਮਿਲ ਜਾਂਦੇ ਹਨ। ਸਬਜ਼ੀ ਦਾ ਸਵਾਦ ਵਧਾਉਣ ਦੇ ਨਾਲ-ਨਾਲ ਹਰੇ ਮਟਰ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ। ਹਰੀਆਂ ਸਬਜ਼ੀਆਂ ਸਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਉਨ੍ਹਾਂ ਵਿਚੋਂ ਇਕ ਹੈ ‘ਮਟਰ’। ਆਉ ਜਾਣਦੇ ਹਾਂ ਮਟਰ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ:

PeasPeas

ਜੇਕਰ ਤਹਾਡੇ ਚਿਹਰੇ ’ਤੇ ਛਾਈਆਂ ਹਨ, ਤਾਂ ਤੁਸੀਂ ਕੱਚੇ ਮਟਰ ਦੀ ਵਰਤੋਂ ਕਰੋ। ਕੁੱਝ ਦਿਨਾਂ ਤਕ ਚਿਹਰੇ ’ਤੇ ਹਰੇ ਮਟਰ ਦੇ ਆਟੇ ਦੇ ਉਬਟਨ ਲਾਉਣ ਨਾਲ ਛਾਈਆਂ ਅਤੇ ਧੱਬੇ ਦੂਰ ਹੋ ਜਾਂਦੇ ਹਨ।

PeasPeas

ਹਰੇ ਮਟਰਾਂ ਵਿਚ ਵਿਟਾਮਿਨ ਏ, ਅਲਫ਼ਾ-ਕੈਰੋਟੀਨ ਅਤੇ ਬੀਟ-ਕੈਰੋਟੀਨ ਦੀ ਕਾਫ਼ੀ ਮਾਤਰਾ ਹੁੰਦੀ ਹੈ, ਜੋ ਕਿ ਅੱਖਾਂ ਲਈ ਫ਼ਾਇਦੇਮੰਦ ਹੁੰਦੀ ਹੈ। ਰੋਜ਼ਾਨਾ ਕੱਚੇ ਮਟਰ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਰਹਿੰਦੀ ਹੈ।

PeasPeas

ਹਰੇ ਮਟਰਾਂ ਵਿਚ ਮੌਜੂਦ ਗੁਣ ਭਾਰ ਨੂੰ ਕਾਬੂ ਕਰਨ ਵਿਚ ਮਦਦ ਕਰਦੇ ਹਨ। ਮਟਰ ਵਿਚ ਘੱਟ ਕੈਲੋਰੀ ਹੁੰਦੀ ਹੈ ਅਤੇ ਘੱਟ ਫੈਟ ਹੁੰਦਾ ਹੈ। ਹਰੇ ਮਟਰ ਵਿਚ ਫ਼ਾਈਬਰ ਦੀ ਮਾਤਰਾ ਵੱਧ ਹੁੰਦੀ ਹੈ, ਜੋ ਭਾਰ ਨੂੰ ਵਧਣ ਤੋਂ ਰੋਕਦਾ ਹੈ।

Vegetable Price peas peas

 ਕੱਚੇ ਹਰੇ ਮਟਰ ਖਾਣ ਨਾਲ ਯਾਦ ਸ਼ਕਤੀ ਤੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਦਿਮਾਗ਼ ਸਬੰਧੀ ਕਈ ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ। ਹਰੇ ਮਟਰਾਂ ਦੀ ਵਰਤੋਂ ਕਰਨ ਨਾਲ ਦਿਲ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।

ਇਸ ਦੀ ਵਰਤੋਂ ਨਾਲ ਦਿਲ ਹਮੇਸ਼ਾ ਸਿਹਤਮੰਦ ਰਹਿੰਦਾ ਹੈ, ਜਿਸ ਕਾਰਨ ਬੀਮਾਰੀਆਂ ਘੱਟ ਲਗਦੀਆਂ ਹਨ। ਢਿੱਡ ਦੇ ਕੈਂਸਰ ਲਈ ਹਰੇ ਮਟਰ ਇਕ ਕਾਰਗਾਰ ਔਸ਼ਧੀ ਹੈ। ਇਕ ਖੋਜ ਵਿਚ ਪਤਾ ਚਲਿਆ ਹੈ ਕਿ ਇਸ ਵਿਚ ਮੌਜੂਦ ਗੁਣ ਕੈਂਸਰ ਨਾਲ ਲੜਨ ਵਿਚ ਮਦਦ ਕਰਦੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement