ਸ਼ੂਗਰ ਦੇ ਮਰੀਜ਼ਾਂ ਲਈ ਬੇਹੱਦ ਗੁਣਕਾਰੀ ਹਨ ਕੱਚੇ ਕੇਲੇ

By : GAGANDEEP

Published : Apr 11, 2023, 7:02 am IST
Updated : Apr 11, 2023, 7:02 am IST
SHARE ARTICLE
photo
photo

ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਕੇਲੇ ਵਿਚ ਫ਼ਾਈਬਰ ਦੀ ਚੰਗੀ ਮਾਤਰਾ ਮਿਲ ਜਾਂਦੀ ਹੈ।

 

ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਕੇਲੇ ਵਿਚ ਫ਼ਾਈਬਰ ਦੀ ਚੰਗੀ ਮਾਤਰਾ ਮਿਲ ਜਾਂਦੀ ਹੈ। ਅਜਿਹੇ ਵਿਚ ਰੋਜ਼ਾਨਾ ਇਕ ਕੇਲੇ ਦਾ ਸੇਵਨ ਕਰਨਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਪੱਕੇ ਕੇਲੇ ਦੇ ਫ਼ਾਇਦਿਆਂ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਕੀ ਤੁਸੀਂ ਕਦੇ ਕੱਚੇ ਕੇਲੇ ਦੇ ਫ਼ਾਇਦਿਆਂ ਬਾਰੇ ਸੁਣਿਆ ਹੈ? ਅੱਜ ਅਸੀ ਤੁਹਾਨੂੰ ਕੱਚੇ ਕੇਲੇ ਦੇ ਫ਼ਾਇਦਿਆਂ ਬਾਰੇ ਦਸਾਂਗੇ:

ਕੱਚੇ ਕੇਲੇ ਦਾ ਸੇਵਨ ਸਾਡੇ ਪਾਚਨ ਤੰਤਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਕੱਚਾ ਕੇਲਾ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਕੱਚੇ ਕੇਲੇ ਵਿਚ ਮਿਲਣ ਵਾਲੇ ਐਂਟੀ-ਡਾਇਬੀਟਿਕ ਗੁਣ ਸ਼ੂਗਰ ਦੀ ਸਮੱਸਿਆ ਵਿਚ ਫ਼ਾਇਦੇਮੰਦ ਹੁੰਦੇ ਹਨ। ਅਜਿਹੇ ਵਿਚ ਨਿਯਮਤ ਰੂਪ ਨਾਲ ਇਸ ਦਾ ਸੇਵਨ ਕਰਨ ਨਾਲ ਸ਼ੂਗਰ ਦੀ ਸਮੱਸਿਆ ਨੂੰ ਕੰਟਰੋਲ ਕਰਨ ਵਿਚ ਮਦਦ ਮਿਲ ਸਕਦੀ ਹੈ।

ਕੱਚਾ ਕੇਲਾ ਤੁਹਾਡੇ ਦਿਲ ਦੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦਰਅਸਲ, ਇਸ ਵਿਚ ਮਿਲਣ ਵਾਲੇ ਫ਼ਾਈਬਰ ਦੀ ਚੰਗੀ ਮਾਤਰਾ ਸਰੀਰ ਵਿਚ ਵਧੇ ਹੋਏ ਕੈਲੇਸਟਰੋਲ ਨੂੰ ਕੰਟਰੋਲ ਕਰਨ ਵਿਚ ਮਦਦਗਾਰ ਹੁੰਦਾ ਹੈ, ਜੋ ਤੁਹਾਡੇ ਦਿਲ ਨੂੰ ਸਿਹਤਮੰਦ ਬਣਾਉਂਦਾ ਹੈ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਪੱਕੇ ਕੇਲੇ ਨੂੰ ਦੁੱਧ ਦੇ ਨਾਲ ਖਾਣ ਨਾਲ ਭਾਰ ਵਧਣ ਵਿਚ ਮਦਦ ਮਿਲਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੱਚੇ ਕੇਲੇ ਦਾ ਸੇਵਨ ਕਰਨ ਨਾਲ ਤੁਸੀਂ ਭਾਰ ਘਟਾ ਸਕਦੇ ਹੋ?

ਕੱਚੇ ਕੇਲੇ ਵਿਚ ਮਿਲਣ ਵਾਲੇ ਫ਼ਾਈਬਰ ਕਾਰਨ ਤੁਹਾਡਾ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ, ਜਿਸ ਕਾਰਨ ਤੁਸੀਂ ਜ਼ਿਆਦਾ ਖਾਣ ਤੋਂ ਬਚੇ ਰਹਿੰਦੇ ਹੋ। ਕੱਚੇ ਕੇਲੇ ਦਾ ਸੇਵਨ ਨਾ ਸਿਰਫ਼ ਸਾਡੀ ਸਿਹਤ ਨੂੰ ਲਾਭ ਪਹੁੰਚਾਉਂਦਾ ਹੈ, ਸਗੋਂ ਇਹ ਸਾਡੀ ਚਮੜੀ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਦਰਅਸਲ ਕੱਚੇ ਕੇਲੇ ਵਿਚ ਕਈ ਤਰ੍ਹਾਂ ਦੇ ਵਿਟਾਮਿਨ ਤੇ ਐਂਟੀਆਕਸੀਡੈਂਟ ਮਿਲ ਜਾਂਦੇ ਹਨ, ਜੋ ਚਿਹਰੇ ’ਤੇ ਝੁਰੜੀਆਂ ਤੋਂ ਛੁਟਕਾਰਾ ਦਿਵਾਉਣ ਵਿਚ ਬਹੁਤ ਮਦਦਗਾਰ ਸਾਬਤ ਹੁੰਦੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement