ਸੂਰਜਮੁਖੀ ਦੇ ਬੀਜ ਸਿਹਤ ਲਈ ਹਨ ਬਹੁਤ ਫ਼ਾਇਦੇਮੰਦ
Published : May 11, 2020, 2:05 pm IST
Updated : May 11, 2020, 2:05 pm IST
SHARE ARTICLE
File Photo
File Photo

ਬੀਜ ਵਿਚ ਜ਼ਰੂਰੀ ਫ਼ੈਟੀ ਐਸਿਡ, ਵਿਟਾਮਿਨ ਅਤੇ ਮਿਨਰਲ ਹੁੰਦੇ ਹਨ, ਜੋ ਸਾਡੇ ਸਰੀਰ ਲਈ ਬੇਹੱਦ ਮਹੱਤਵਪੂਰਣ ਹੁੰਦੇ ਹਨ

ਸੂਰਜਮੁਖੀ ਦੇ ਬੀਜ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਬੀਜ ਵਿਚ ਜ਼ਰੂਰੀ ਫ਼ੈਟੀ ਐਸਿਡ, ਵਿਟਾਮਿਨ ਅਤੇ ਮਿਨਰਲ ਹੁੰਦੇ ਹਨ, ਜੋ ਸਾਡੇ ਸਰੀਰ ਲਈ ਬੇਹੱਦ ਮਹੱਤਵਪੂਰਣ ਹੁੰਦੇ ਹਨ ਅਤੇ ਇਸ ਲਈ ਇਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਆਹਾਰ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ।

File photoFile photo

ਆਉ, ਸੂਰਜਮੁਖੀ ਦੇ ਬੀਜਾਂ ਨਾਲ ਮਿਲਣ ਵਾਲੇ ਸਿਹਤ ਲਾਭਾਂ ਬਾਰੇ ਜਾਣਦੇ ਹਾਂ। ਸੂਰਜਮੁਖੀ ਦੇ ਬੀਜ ਵਿਚ ਫ਼ਾਈਬਰ ਵੀ ਭਰਪੂਰਾ ਮਾਤਰਾ ਵਿਚ ਹੁੰਦਾ ਹੈ। ਇਸ ਨੂੰ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ।

File photoFile photo

ਇਨ੍ਹਾਂ ਚੀਜ਼ਾਂ ਵਿਚ ਵਿਟਾਮਿਨ ਸੀ ਅਤੇ ਈ ਹੁੰਦਾ ਹੈ ਜੋ ਦਿਲ ਦੀ ਬੀਮਾਰੀਆਂ ਤੋਂ ਬਚਾਅ ਕਰਨ ਦਾ ਕੰਮ ਕਰਦਾ ਹੈ। ਵਿਟਾਮਿਨ ਈ ਕਲੈਸਟਰੋਲ ਈ ਕੰਟਰੋਲ ਕਰਦਾ ਹੈ ਜਿਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੁੰਦਾ ਹੈ।

File photoFile photo

ਸੂਰਜਮੁਖੀ ਦੇ ਬੀਜਾਂ ਵਿਚ ਮੋਨੋ ਅਤੇ ਪੋਲੀਸੈਚਿਉਦਰੇਟਡ ਥਿੰਦਾ ਹੁੰਦਾ, ਜੋ ਕਿ ਇਕ ਚੰਗਾ ਥਿੰਦਾ ਮੰਨਿਆ ਜਾਂਦਾ ਹੈ।  ਇਹ ਖ਼ਰਾਬ ਕੋਲੈਸਟਰੋਲ ਨੂੰ ਘਟਾਉਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਵਿਚ ਢੇਰ ਸਾਰਾ ਫ਼ਾਈਬਰ ਵੀ ਹੁੰਦਾ ਹੈ ਜੋ ਕੋਲੈਸਟਰੋਲ ਨੂੰ ਘਟਾਉਂਦਾ ਹੈ।

File photoFile photo

ਸੂਰਜਮੁਖੀ ਦੇ ਬੀਜਾਂ ਵਿਚ ਮੈਗਨੀਸ਼ਿਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਨੂੰ ਖਾਣ ਨਾਲ ਹੱਡੀਆਂ ਵਿਚ ਮਜ਼ਬੂਤੀ ਅਤੇ ਲਚਕੀਲਾਪਣ ਆਉਂਦਾ ਹੈ। ਗਠੀਆ ਰੋਗ ਲਈ ਇਹ ਬਹੁਤ ਲਾਭਕਾਰੀ ਹੈ।

File photoFile photo

ਬੀਜ ਕੈਂਸਰ ਦੀ ਰੋਕਥਾਮ ਦਾ ਵੀ ਕੰਮ ਕਰਦੇ ਹਨ। ਇਸ ਦੇ ਐਂਟੀਆਕਸੀਡੈਂਟ (ਬੁਢਾਪਾ-ਰੋਕੂ) ਗੁਣ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement