Health News: ਲੱਸੀ ਪੀਣ ਨਾਲ ਦੂਰ ਹੁੰਦੀਆਂ ਹਨ ਸਿਹਤ ਸਬੰਧੀ ਕਈ ਸਮੱਸਿਆਵਾਂ
Published : Jul 11, 2025, 7:16 am IST
Updated : Jul 11, 2025, 7:16 am IST
SHARE ARTICLE
Drinking lassi cures many health problems
Drinking lassi cures many health problems

ਆਉ ਜਾਣਦੇ ਹਾਂ ਲੱਸੀ ਪੀਣ ਦੇ ਫ਼ਾਇਦਿਆਂ ਬਾਰੇ:

Health News: ਗਰਮੀਆਂ ਵਿਚ ਲੋਕ ਜ਼ਿਆਦਾਤਰ ਠੰਢੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਲੋਕ ਖ਼ਾਸਕਰ ਠੰਢੀ-ਠੰਢੀ ਲੱਸੀ ਪੀਣ ਦਾ ਮਜ਼ਾ ਲੈਂਦੇ ਹਨ। ਲੱਸੀ ਪੀਣ ਵਿਚ ਸਵਾਦ ਹੋਣ ਨਾਲ ਕਈ ਪੌਸ਼ਟਿਕ ਅਤੇ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੈ। ਅਜਿਹੇ ਵਿਚ ਇਸ ਨੂੰ ਪੀਣ ਨਾਲ ਸਿਹਤ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।

ਆਉ ਜਾਣਦੇ ਹਾਂ ਲੱਸੀ ਪੀਣ ਦੇ ਫ਼ਾਇਦਿਆਂ ਬਾਰੇ:

ਗਰਮੀਆਂ ਵਿਚ ਜ਼ਿਆਦਾ ਮਸਾਲੇਦਾਰ, ਤੇਲ ਵਾਲਾ ਭੋਜਨ ਖਾਣ ਨਾਲ ਪਾਚਨ ਤੰਤਰ ਹੌਲੀ ਹੋ ਜਾਂਦਾ ਹੈ। ਅਜਿਹੇ ਵਿਚ ਐਸੀਡਿਟੀ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਠੰਢੀ ਲੱਸੀ ਦਾ ਸੇਵਨ ਕਰਨਾ ਵਧੀਆ ਚੋਣ ਹੈ। ਇਸ ਨਾਲ ਪੇਟ ਨੂੰ ਠੰਢਕ ਮਿਲਣ ਦੇ ਨਾਲ ਜਲਣ, ਬਦਹਜ਼ਮੀ, ਐਸਿਡਿਟੀ ਆਦਿ ਤੋਂ ਰਾਹਤ ਮਿਲਦੀ ਹੈ। ਦਸਤ ਅਤੇ ਕਬਜ਼ ਦੀ ਸਥਿਤੀ ਵਿਚ ਲੱਸੀ ਦਾ ਸੇਵਨ ਲਾਭਕਾਰੀ ਹੈ। ਦਰਅਸਲ ਦਹੀਂ ਚੰਗੇ ਬੈਕਟੀਰੀਆ ਦਾ ਮੁੱਖ ਸਰੋਤ ਹੈ। ਅਜਿਹੇ ਵਿਚ ਇਸ ਤੋਂ ਤਿਆਰ ਲੱਸੀ ਦਾ ਸੇਵਨ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਵਿਚ ਮਦਦ ਕਰਦਾ ਹੈ। 

ਲੱਸੀ ਦਹੀਂ ਤੋਂ ਤਿਆਰ ਕੀਤੀ ਜਾਂਦੀ ਹੈ। ਅਜਿਹੇ ਵਿਚ ਦਹੀਂ ਵਿਚ ਮੌਜੂਦ ਪੌਸ਼ਟਿਕ ਤੱਤ ਵਿਟਾਮਿਨ, ਕੈਲਸ਼ੀਅਮ, ਆਇਰਨ, ਪ੍ਰੋਟੀਨ, ਮੈਗਨੀਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਆਦਿ ਗੁਣ ਹੁੰਦੇ ਹਨ। ਅਜਿਹੇ ਵਿਚ ਇਸ ਤੋਂ ਤਿਆਰ ਕੀਤੀ ਗਈ ਲੱਸੀ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ ਅਤੇ ਪਾਚਨ ਤੰਤਰ ਨੂੰ ਤੰਦਰੁਸਤ ਰਖਦਾ ਹੈ। 

ਲੱਸੀ ਵਿਚ ਮੈਗਨੀਸ਼ੀਅਮ, ਪੋਟਾਸ਼ੀਅਮ, ਪ੍ਰੋਟੀਨ, ਐਂਟੀ-ਵਾਇਰਲ ਅਤੇ ਐਂਟੀ-ਬੈਕਟੀਰੀਅਲ ਹੋਣ ਕਾਰਨ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ। ਅਜਿਹੇ ਵਿਚ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਇਸ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਦਹੀਂ ਵਿਚ ਪ੍ਰੋਬੀਉਟਿਕ, ਗੁਡ ਬੈਕਟੀਰੀਆ ਹੋਣ ਨਾਲ ਇਮਿਊਨਿਟੀ ਵਧਾਉਣ ਵਿਚ ਮਦਦ ਮਿਲਦੀ ਹੈ। ਅਜਿਹੇ ਵਿਚ ਮੌਸਮੀ ਅਤੇ ਹੋਰ ਬੀਮਾਰੀਆਂ ਦੀ ਚਪੇਟ ਵਿਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ। ਲੱਸੀ ਵਿਚ ਕੈਲੋਰੀ ਅਤੇ ਫੈਟ ਦੀ ਮਾਤਰਾ ਘੱਟ ਹੁੰਦੀ ਹੈ। ਅਜਿਹੇ ਵਿਚ ਰੋਜ਼ਾਨਾ ਇਕ ਗਲਾਸ ਲੱਸੀ ਦਾ ਸੇਵਨ ਕਰਨ ਨਾਲ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

 

SHARE ARTICLE

ਏਜੰਸੀ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement