ਬੱਚਿਆਂ ਦੇ ਸਰੀਰ ’ਤੇ ਕਿਉਂ ਹੁੰਦੇ ਨੇ ਰੈਸ਼ੇਜ ’ਤੇ ਕੀ ਹੈ ਇਲਾਜ
Published : Sep 11, 2022, 11:33 am IST
Updated : Sep 11, 2022, 11:33 am IST
SHARE ARTICLE
What is the treatment for rashes on the body of children?
What is the treatment for rashes on the body of children?

ਆਉ ਜਾਣਦੇ ਹਾਂ ਰੈਸ਼ੇਜ ਤੋਂ ਬਚਣ ਦੇ ਘਰੇਲੂ ਨੁਸਖੇ

 

ਬੱਚੇ ਦੀ ਸਕਿਨ ਬਹੁਤ ਕੋਮਲ ਤੇ ਨਾਜ਼ੁਕ ਹੁੰਦੀ ਹੈ। ਹਲਕੀ ਜਿਹੀ ਰਗੜ ਜਾਂ ਖਰੋਚ ਨਾਲ ਉਨ੍ਹਾਂ ਦੀ ਸਕਿਨ ‘ਤੇ ਰੈਸ਼ੇਜ ਪੈ ਜਾਂਦੇ ਹਨ। ਗਰਮੀ ਤੇ ਨਮੀ ਦੇ ਮੌਸਮ ‘ਚ ਬੱਚਿਆਂ ਦੀ ਸਕਿਨ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ। ਇਸ ਮੌਸਮ ‘ਚ ਬੱਚੇ ਦੀ ਗਰਦਨ ਤੇ ਸ਼ਰੀਰ ਦੇ ਕਈ ਹੋਰ ਹਿੱਸਿਆਂ ’ਚ ਰੈਸ਼ੇਜ ਹੋ ਜਾਂਦੇ ਹਨ।  ਪਸੀਨੇ ਦੀ ਗੰਦਗੀ ਕਾਰਨ ਬੱਚੇ ਦੀ ਗਰਦਨ ‘ਤੇ ਸੋਜ, ਖੁਜਲੀ, ਦਰਦ ਅਤੇ ਲਾਲੀ ਵੀ ਹੁੰਦੀ ਹੈ। ਬੱਚੇ ਦੀ ਇਸ ਸਮੱਸਿਆ ਨੂੰ ਘੱਟ ਕਰਨ ਲਈ ਤੁਸੀਂ ਕੁਝ ਘਰੇਲੂ ਉਪਾਅ ਵੀ ਵਰਤ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕੁਝ ਅਜਿਹੇ ਘਰੇਲੂ ਨੁਸਖੇ ਜਿਨ੍ਹਾਂ ਰਾਹੀਂ ਤੁਸੀਂ ਬੱਚਿਆਂ ਦੇ ਰੈਸ਼ਜ਼ ਦੀ ਸਮੱਸਿਆ ਨੂੰ ਠੀਕ ਕਰ ਸਕਦੇ ਹੋ।

ਨਾਰੀਅਲ ਦੇ ਤੇਲ ਨਾਲ                                                                                                                                                                         ਤੁਸੀਂ ਗਰਦਨ ਦੇ ਰੈਸ਼ੇਜ ਨੂੰ ਠੀਕ ਕਰਨ ਲਈ ਨਾਰੀਅਲ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਬੱਚਿਆਂ ਦੀ ਸਕਿਨ ਬਹੁਤ ਨਰਮ ਹੁੰਦੀ ਹੈ। ਕੋਟਨ ਦੀ ਮਦਦ ਨਾਲ ਤੁਸੀਂ ਉਨ੍ਹਾਂ ਦੀ ਸਕਿਨ ‘ਤੇ ਹਲਕਾ ਕੋਸਾ ਨਾਰੀਅਲ ਤੇਲ ਲਗਾ ਸਕਦੇ ਹੋ। ਇਸ ‘ਚ ਵਿਟਾਮਿਨ-ਈ ਪਾਇਆ ਜਾਂਦਾ ਹੈ। ਵਿਟਾਮਿਨ-ਈ ਬੱਚਿਆਂ ਦੀ ਸਕਿਨ ਰੈਸ਼ੇਜ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ। 

ਠੰਡੀ ਸਿਕਾਈ ਕਰੋ                                                                                                                                                                               ਤੁਸੀਂ ਕੋਲਡ ਕੰਪਰੈੱਸ ਦੀ ਮਦਦ ਨਾਲ ਬੱਚੇ ਦੀ ਗਰਦਨ ਦੇ ਰੈਸ਼ੇਜ ਨੂੰ ਵੀ ਠੀਕ ਕਰ ਸਕਦੇ ਹੋ। ਇਸ ਨਾਲ ਬੱਚੇ ਦੀ ਸੋਜ ਵੀ ਘੱਟ ਹੋਵੇਗੀ ਅਤੇ ਦਰਦ ‘ਚ ਵੀ ਰਾਹਤ ਮਿਲੇਗੀ। ਧਿਆਨ ਰੱਖੋ ਕਿ ਬੱਚੇ ਦੀ ਸਕਿਨ ‘ਤੇ ਸਿੱਧੀ ਬਰਫ਼ ਨਾ ਲਗਾਓ। ਸਭ ਤੋਂ ਪਹਿਲਾਂ ਇਕ ਬਰਤਨ ‘ਚ ਬਰਫ ਮਿਲਾਓ। ਫਿਰ ਇਸ ਨੂੰ ਤੌਲੀਏ ‘ਚ ਲਪੇਟ ਕੇ ਪ੍ਰਭਾਵਿਤ ਥਾਂ ‘ਤੇ ਲਗਾਓ।

ਸ਼ਹਿਦ
ਸ਼ਹਿਦ ਨੂੰ ਵੀ ਰੈਸ਼ੇਜ ਲਈ ਰਾਮਬਾਣ ਮੰਨਿਆ ਜਾਂਦਾ ਹੈ। ਇਸ ‘ਚ ਪਾਏ ਜਾਣ ਵਾਲੇ ਐਂਟੀਮਾਈਕਰੋਬਾਇਲ ਗੁਣ ਰੈਸ਼ੇਜ ਤੋਂ ਛੁਟਕਾਰਾ ਪਾਉਣ ‘ਚ ਮਦਦ ਕਰਦੇ ਹਨ। ਬਦਾਮ ਦੇ ਤੇਲ ਨੂੰ ਸ਼ਹਿਦ ‘ਚ ਮਿਲਾ ਕੇ ਬੱਚੇ ਦੀ ਸਕਿਨ ‘ਤੇ ਲਗਾਓ। 15-20 ਮਿੰਟ ਬਾਅਦ ਸਾਫ਼ ਪਾਣੀ ਨਾਲ ਸਾਫ਼ ਕਰੋ। ਸ਼ਹਿਦ ਨੂੰ ਬੱਚੇ ਦੀ ਸਕਿਨ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ।

ਨਿੰਮ ਦਾ ਤੇਲ
ਬੱਚਿਆਂ ਦੇ ਹੋਣ ਵਾਲੇ ਰੈਸ਼ੇਜ ਨੂੰ ਠੀਕ ਕਰਨ ਲਈ ਤੁਸੀਂ ਨਿੰਮ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ‘ਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ। ਇਹ ਸਕਿਨ ਨੂੰ ਇੰਫੇਕਸ਼ਨ ਤੋਂ ਬਚਾਉਣ ਵਿਚ ਮਦਦ ਕਰਦੇ ਹਨ।  
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement