
ਸਿੰਗਾਪੁਰ ਚੀਨੀ ਦੀ ਜ਼ਿਆਦਾ ਮਾਤਰਾ ਵਾਲੇ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਤਰਲ ਪਦਾਰਥਾਂ ਦੀ ਪ੍ਰਚਾਰ ਸਮੱਗਰੀ 'ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਦੇਸ਼ ਬਣਨ ਵਾਲਾ ਹੈ।
ਸਿੰਗਾਪੁਰ : ਸਿੰਗਾਪੁਰ ਚੀਨੀ ਦੀ ਜ਼ਿਆਦਾ ਮਾਤਰਾ ਵਾਲੇ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਤਰਲ ਪਦਾਰਥਾਂ ਦੀ ਪ੍ਰਚਾਰ ਸਮੱਗਰੀ 'ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਦੇਸ਼ ਬਣਨ ਵਾਲਾ ਹੈ। ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਦਸਿਆ ਕਿ ਡਾਇਬਟੀਜ਼ ਦੇ ਵਧਦੇ ਮਾਮਲਿਆਂ ਨਾਲ ਲੜਨ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।
ਜਿਨ੍ਹਾਂ ਉਤਪਾਦਾਂ ਨੂੰ 'ਘੱਟ ਸਿਹਤਮੰਦ' ਐਲਾਨ ਕੀਤਾ ਗਿਆ ਹੈ ਹੁਣ ਉਨ੍ਹਾਂ ਨੂੰ ਅਪਣੀ ਪੈਕਿੰਗ 'ਤੇ ਪੋਸ਼ਕ ਤੱਤਾਂ ਤੇ ਸ਼ੂਗਰ ਦੀ ਮਾਤਰਾ ਲਿਖਣੀ ਪਵੇਗੀ। ਘੱਟ ਸਿਹਤਮੰਦ ਉਤਪਾਦਾਂ ਦੀ ਇਲੈਕਟ੍ਰਾਨਿਕ, ਪ੍ਰਿੰਟ ਤੇ ਆਨਲਾਈਨ ਮੀਡੀਆ 'ਤੇ ਪ੍ਰਚਾਰ ਕਰਨ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਹੋਵੇਗੀ। ਮੰਤਰਾਲੇ ਨੇ ਕਿਹਾ ਕਿ ਇਹ ਕਦਮ ਉਪਭੋਗਤਾ 'ਤੇ ਪ੍ਰਚਾਰ ਸਮੱਗਰੀ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਟੀਚੇ ਨਾਲ ਚੁੱਕਿਆ ਗਿਆ ਹੈ।
ਭਵਿੱਖ 'ਚ ਚੀਨੀ 'ਤੇ ਟੈਕਸ ਜਾਂ ਪਾਬੰਦੀ ਲਾਈ ਜਾ ਸਕਦੀ ਹੈ। ਮੰਤਰਾਲੇ ਨੇ ਚੀਨੀ ਨਾਲ ਬਣੇ ਪਦਾਰਥ ਨਿਰਮਾਤਾ ਕੰਪਨੀਆਂ ਨਾਲ ਪੀਣ ਵਾਲੇ ਪਦਾਰਥ 'ਚ ਚੀਨੀ ਦੀ ਮਾਤਰਾ ਘੱਟ ਕਰਨ ਦੀ ਅਪੀਲ ਕੀਤੀ ਹੈ। ਅੰਤਰਰਾਸ਼ਟਰੀ ਡਾਇਬਟੀਜ਼ ਸੰਘ ਦੇ ਮੁਤਾਬਕ ਸਿੰਗਾਪੁਰ ਦੇ 13.7 ਫ਼ੀ ਸਦੀ ਵਿਅਸਕ ਡਾਇਬਟੀਜ਼ ਨਾਲ ਗ੍ਰਸਤ ਹਨ, ਜੋ ਕਿ ਵਿਕਸਿਤ ਦੇਸ਼ਾਂ ਮੁਕਾਬਲੇ ਸਭ ਤੋਂ ਜ਼ਿਆਦਾ ਗਿਣਤੀ ਹੈ। ਅੱਜ ਵਿਸ਼ਵ 'ਚ 42 ਕਰੋੜ ਲੋਕ ਡਾਇਬਟੀਜ਼ ਨਾਲ ਪੀੜਤ ਹਨ। ਇਹ ਗਿਣਤੀ 2045 ਤੱਕ 62.9 ਕਰੋੜ ਹੋ ਜਾਣ ਦੀ ਉਮੀਦ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ