Health News: ਕੈਂਸਰ ਤੋਂ ਬਚਣ ਦੇ ਦੇਸੀ ਨੁਕਤੇ
Published : Mar 12, 2025, 9:32 am IST
Updated : Mar 12, 2025, 9:32 am IST
SHARE ARTICLE
Indigenous tips to avoid cancer
Indigenous tips to avoid cancer

ਇਸ ਤੋਂ ਬਿਨਾਂ ਕੁੱਝ ਹੋਰ ਵਸਤੂਆਂ ਵਰਤਣ ਨਾਲ ਵੀ ਫ਼ਾਇਦਾ ਹੁੰਦਾ ਹੈ ਜਿਵੇਂ :

 

Health News: ਕੈਂਸਰ ਦੀ ਬੀਮਾਰੀ ਸਾਰੇ ਸੰਸਾਰ ਵਿਚ ਬੜੀ ਤੇਜ਼ੀ ਨਾਲ ਫੈਲ ਰਹੀ ਹੈ। ਇਹ ਕਿਉਂ ਹੁੰਦੀ ਹੈ ਖੋਜੀਆਂ ਨੂੰ ਪੱਕਾ ਪਤਾ ਨਹੀਂ। ਇਸ ਦੀਆਂ ਦੋ ਸੰਭਾਵਨਾਵਾਂ ਸਮਝੀਆਂ ਜਾਂਦੀਆਂ ਹਨ। ਮਨੁੱਖੀ ਸਰੀਰ ਜੋ ਛੋਟੇ-ਛੋਟੇ ਸੈੱਲਾਂ ਦਾ ਬਣਿਆ ਹੋਇਆ ਹੈ ਉਸ ਨੂੰ ਹਰ ਵਕਤ ਆਕਸੀਜਨ ਮਿਲਣੀ ਚਾਹੀਦੀ ਹੈ। ਇਕ ਖੰਡ ਰੂਪੀ ਪਦਾਰਥ ਇਸ ਸੈੱਲ ਨੂੰ ਇਸ ਤਰ੍ਹਾਂ ਲਪੇਟ ਲੈਂਦਾ ਹੈ ਜੋ ਉਸ ਸੈੱਲ ਨੂੰ ਆਕਸੀਜਨ ਨਾ ਮਿਲੇ। ਦੂਜੀ ਸੰਭਾਵਨਾ ਸਰੀਰ ਵਿਚ ਤੇਜ਼ਾਬੀ ਮਾਦਾ ਵੱਧ ਜਾਣਾ ਅਤੇ ਖਾਰਾ ਦਾ ਘੱਟ ਜਾਣਾ।

ਪਹਿਲੀ ਸੰਭਾਵਨਾ ਨੂੰ ਮੁੱਖ ਰੱਖ ਕੇ ਲੰਮੇ ਲੰਮੇ ਸਾਹ ਲੈਣਾ ਜਾਂ ਡਾਕਟਰ ਬਡਵਿਗ ਦੇ ਫ਼ਾਰਮੂਲੇ ਨਾਲ ਖ਼ੂਨ ਰਾਹੀਂ ਉਨ੍ਹਾਂ ਸੈੱਲਾਂ ਤਕ ਆਕਸੀਜਨ ਪਹੁੰਚਾ ਕੇ ਇਲਾਜ ਕੀਤਾ ਜਾਂਦਾ ਹੈ। ਦੂਜੀ ਸੰਭਾਵਨਾ ਨੂੰ ਮੁੱਖ ਰੱਖ ਕੇ ਇਹੋ ਜਿਹੀ ਖੁਰਾਕ ਖਾਣੀ ਤਾਂ ਜੋ ਸਰੀਰ ਵਿਚ ਖਾਰਾਪਨ ਵੱਧ ਸਕੇ। ਇਸੇ ਸੋਚ ਅਧੀਨ ਅਮਰੀਕਾ ਵਿਚ ਖਾਰਾ ਪਾਣੀ ਤਿਆਰ ਕਰ ਕੇ ਮਹਿੰਗੇ ਮੁਲ ਵੇਚਿਆ ਜਾਂਦਾ ਹੈ। ਇਸ ਵਾਸਤੇ ਇਕ ਹੋਰ ਖੋਜ ਹੋਈ ਦਸੀ ਜਾ ਰਹੀ ਹੈ ਜੋ ਹੁਣ ਲਕੋਈ ਜਾ ਰਹੀ ਹੈ।

ਇਹ ਦਵਾਈ ਨਿੰਬੂ ਦੇ ਰਸ ਤੋਂ ਤਿਆਰ ਕੀਤੀ ਜਾ ਰਹੀ ਹੈ। ਦਸਿਆ ਇਹ ਜਾ ਰਿਹਾ ਹੈ ਕਿ ਨਿੰਬੂ ਰਾਹੀਂ ਇਲਾਜ ਕੀਮੋਥੈਰੇਪੀ ਨਾਲੋਂ 10000 ਗੁਣਾ ਜ਼ਿਆਦਾ ਤਾਕਤਵਰ ਹੈ। ਇਸ ਲਈ ਲੋਕਾਂ ਨੇ ਨਿੰਬੂ ਵਰਤਣਾ ਸ਼ੁਰੂ ਕਰ ਦਿਤਾ ਹੈ। ਜੋ ਲੋਕ ਹਰ ਰੋਜ਼ ਨਿੰਬੂ ਨਹੀਂ ਵਰਤ ਸਕਦੇ ਉਨ੍ਹਾਂ ਵਾਸਤੇ ਇਸ ਤੋਂ ਵੀ ਸਸਤਾ ਸੌਦਾ ਸਰੀਰ ਵਿਚ ਖਾਰਾਪਨ ਵਧਾਉਣ ਦਾ ਹੈ ਮਿੱਠਾ ਸੋਡਾ। ਇਸ ਵਿਚ ਕੋਈ ਰਸਾਇਣ ਨਹੀਂ ਹੁੰਦਾ।

ਜਿਵੇਂ ਕੁੱਝ ਸਮਾਂ ਪਹਿਲਾਂ ਪਿੰਡਾਂ ਵਿਚ ਛਟੀਆਂ ਦੀ ਸੁਆਹ ਨੂੰ ਕੁੱਝ ਦਿਨ ਪਾਣੀ ਵਿਚ ਭਿਉਂ ਕੇ ਖਾਰੀ ਬਣਾ ਲਈ ਜਾਂਦੀ ਸੀ। ਇਹ ਉਹੋ ਹੀ ਚੀਜ਼ ਹੈ। ਜੇ ਇਕ ਗਲਾਸ ਪਾਣੀ ਵਿਚ ਇਕ ਚੂੰਢੀ ਮਿੱਠੇ ਸੋਡੇ ਦੀ ਪਾ ਲਈ ਜਾਵੇ ਤਾਂ ਇਸ ਦਾ ਖਾਰਾਪਨ ਵੱਧ ਸਕਦਾ ਹੈ। ਪਰ ਹਾਈ ਬਲੱਡ ਪ੍ਰੈਸ਼ਰ ਵਾਲੇ ਇਸ ਨੂੰ ਨਾ ਵਰਤਣ। ਇਸ ਵਿਚ ਸੋਡੀਅਮ ਹੁੰਦਾ ਹੈ ਪਰ ਕਲੋਰਾਈਡ ਨਹੀਂ ਹੁੰਦਾ। ਕੁੱਝ ਮਾਹਰ ਕਹਿ ਰਹੇ ਹਨ ਕਿ ਬਲੱਡ ਪ੍ਰੈਸ਼ਰ ਨੂੰ ਕਲੋਰਾਈਡ ਹੀ ਵਧਾਉਂਦਾ ਹੈ, ਸੋਡੀਅਮ ਨਹੀਂ।

ਇਸ ਤੋਂ ਬਿਨਾਂ ਕੁੱਝ ਹੋਰ ਵਸਤੂਆਂ ਵਰਤਣ ਨਾਲ ਵੀ ਫ਼ਾਇਦਾ ਹੁੰਦਾ ਹੈ ਜਿਵੇਂ :

ਕੱਚਾ ਲੱਸਣ ਕੁਟ ਕੇ ਜਾਂ ਚਿਥ ਕੇ ਖਾਣਾ ਜ਼ਿਆਦਾ ਫ਼ਾਇਦੇਮੰਦ ਹੈ।
ਹਲਦੀ ਵਿਚ ਕਾਲੀ ਮਿਰਚ ਮਿਲਾ ਕੇ ਲੈਣ ਨਾਲ ਹਲਦੀ ਦਾ ਅਸਰ ਕਈ ਗੁਣਾਂ ਵਧ ਜਾਂਦਾ ਹੈ।
ਕੌੜੀ ਲਾਲ ਮਿਰਚ।
ਲਾਲ ਰੰਗ ਦੇ ਫਲ, ਸਬਜ਼ੀਆਂ ਅਤੇ ਲਾਲ ਬੇਰ।
ਟਮਾਟਰ ਕੱਚੇ ਨਾਲੋਂ ਰਿੰਨ੍ਹ ਕੇ ਜ਼ਿਆਦਾ ਫ਼ਾਇਦੇਮੰਦ ਹਨ।
 ਕੁੱਝ ਲੋਕਾਂ ਨੇ ਗਾਜਰਾਂ ਦੇ ਹਰ ਰੋਜ਼ ਇਕ ਲੀਟਰ ਜੂਸ ਨਾਲ ਵੀ ਫ਼ਾਇਦਾ ਦਸਿਆ ਹੈ।

ਆਖ਼ਰ ਤੇ ਸੱਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ ਹਰੀ ਪੁੰਗਰੀ ਕਣਕ। ਇਹ ਤਾਜ਼ੀ ਮੁੱਠੀ ਭਰ ਘੋਟ ਕੇ ਪੀਤੀ ਜਾ ਸਕਦੀ ਹੈ। ਇਹ ਕੱਟ ਕੇ ਛਾਂ ’ਚ ਸੁਕਾ ਕੇ ਸਾਰਾ ਸਾਲ ਵਰਤੀ ਜਾ ਸਕਦੀ ਹੈ। ਇਹ ਪਛਮੀ ਮੁਲਕਾਂ ਵਿਚ ਬੜੇ ਮਹਿੰਗੇ ਮੁਲ ਵਿਕ ਰਹੀ ਹੈ। ਇਹ ਸਰੀਰ ਦੇ ਲਗਭਗ ਸਾਰੇ ਰੋਗਾਂ ਵਿਚ ਹੀ ਸਹਾਈ ਹੁੰਦੀ ਹੈ।

SHARE ARTICLE

ਏਜੰਸੀ

Advertisement

Ludhiana 'ਚ ਦੇਰ ਰਾਤ ਤੱਕ Hotel ਖੋਲ੍ਹਣ ਵਾਲਿਆਂ ਨੂੰ MP SanjeevArora ਨੇ ਦਵਾ 'ਤੀ ਮਨਜ਼ੂਰੀ

15 Apr 2025 8:20 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/04/2025

15 Apr 2025 8:18 AM

ਮੁੰਡਾ-ਕੁੜੀ ਦੀ ਕੁੱਟਮਾਰ ਕਰਨ ਵਾਲੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਪੱਤਰਕਾਰ ਨਾਲ ਬਦਸਲੂਕੀ

09 Apr 2025 5:43 PM

Rana Gurjit Singh ਤੇ Raja Warring ਨੂੰ ਲੈ ਕੇ ਕੀ ਬੋਲੇ Brinder Singh Dhillon

09 Apr 2025 5:42 PM

ਚਿੱਟੇ ਵਾਲੀ ਮਹਿਲਾ ਤਸਕਰ ਮਾਮਲੇ 'ਚ ਸਿਆਸੀ ਐਂਟਰੀ, ਆਪ-ਕਾਂਗਰਸ ਤੇ ਇੱਕ ਦੂਜੇ ਤੇ ਇਲਜ਼ਾਮ, LIVE

05 Apr 2025 5:52 PM
Advertisement