
ਜਲੰਧਰ 'ਚ ਪਿਛਲੇ ਦਿਨਾਂ ਦੌਰਾਨ 2 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।
ਮੁਹਾਲੀ : ਪੰਜਾਬ 'ਚ ਹੁਣ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਲੁਧਿਆਣਾ ਅਤੇ ਹੁਸ਼ਿਆਰਪੁਰ ਦੇ ਦੋ ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ 187 ਨਵੇਂ ਪਾਜ਼ੀਟਿਵ ਮਰੀਜ਼ ਮਿਲੇ ਹਨ। ਇਨ੍ਹਾਂ ਕੇਸਾਂ ਨਾਲ ਸੂਬੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵੀ ਵਧ ਕੇ 786 ਹੋ ਗਈ ਹੈ।
ਸੂਬੇ 'ਚ 15 ਮਰੀਜ਼ ਲੈਵਲ-2 ਆਕਸੀਜਨ ਸਪੋਰਟ 'ਤੇ ਹਨ ਅਤੇ 5 ਮਰੀਜ਼ ਲੈਵਲ-3 ਵੈਂਟੀਲੇਟਰ 'ਤੇ ਹਨ।ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਟੈਸਟਿੰਗ ਵੀ ਵਧਾ ਦਿੱਤੀ ਹੈ। ਸਿਹਤ ਵਿਭਾਗ ਨੇ 4232 ਸੈਂਪਲ ਜਾਂਚ ਲਈ ਭੇਜੇ ਸਨ, ਜਿਨ੍ਹਾਂ ਵਿੱਚੋਂ 3336 ਦੀ ਜਾਂਚ ਕੀਤੀ ਗਈ।
ਮੋਹਾਲੀ ਕੋਰੋਨਾ ਕੇਸਾਂ ਦੇ ਮਾਮਲੇ ਵਿੱਚ ਸਭ ਤੋਂ ਉੱਪਰ ਹੈ। ਮੋਹਾਲੀ 'ਚ ਕੋਰੋਨਾ ਦੇ ਮਾਮਲੇ ਘੱਟ ਨਹੀਂ ਹੋ ਰਹੇ ਹਨ। ਮੁਹਾਲੀ ਵਿੱਚ 199 ਸੈਂਪਲ ਜਾਂਚ ਲਈ ਭੇਜੇ ਗਏ ਸਨ। ਇਨ੍ਹਾਂ ਵਿੱਚੋਂ 49 ਨਮੂਨਿਆਂ ਦਾ ਨਤੀਜਾ ਪਾਜ਼ੇਟਿਵ ਆਇਆ ਹੈ। ਉਥੇ ਹੀ ਜਲੰਧਰ 'ਚ ਟੈਸਟਿੰਗ ਵਧਣ ਦੇ ਨਾਲ ਹੀ ਕੋਰੋਨਾ ਦੇ ਮਾਮਲੇ ਵੀ ਵਧਣੇ ਸ਼ੁਰੂ ਹੋ ਗਏ ਹਨ। ਜਲੰਧਰ 'ਚ 401 ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ 'ਚੋਂ 22 ਦਾ ਨਤੀਜਾ ਪਾਜ਼ੀਟਿਵ ਆਇਆ ਹੈ।
ਦੱਸ ਦੇਈਏ ਕਿ ਲੈਵਲ-2 ਦੇ ਕੋਰੋਨਾ ਮਰੀਜ਼ ਜੋ ਇੰਟੈਂਸਿਵ ਕੇਅਰ ਯੂਨਿਟ ਵਿੱਚ ਵੈਂਟੀਲੇਟਰ 'ਤੇ ਹਨ, ਉਹ ਜਲੰਧਰ ਦੇ ਹੀ ਵੱਖ-ਵੱਖ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਹਨ। ਜਲੰਧਰ 'ਚ ਕੋਰੋਨਾ ਨੇ ਖ਼ਤਰਨਾਕ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ ਹੈ। ਜਲੰਧਰ 'ਚ ਪਿਛਲੇ ਦਿਨਾਂ ਦੌਰਾਨ 2 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।