
ਪੋਟਲੀ ਨਾਲ ਸੇਕ ਦੇਣ ਨਾਲ ਵੀ ਦਰਦ ਤੋਂ ਮਿਲਦੀ ਹੈ ਰਾਹਤ
ਮੁਹਾਲੀ: ਕਮਰ ਦਰਦ ਅੱਜਕਲ ਇਕ ਆਮ ਸਮੱਸਿਆ ਬਣ ਗਈ ਹੈ। ਰੋਜ਼ਾਨਾ ਦੀ ਇਸ ਭੱਜ-ਦੌੜ ਵਿਚ ਤੁਸੀਂ ਕਦੇ ਵੀ ਆਰਾਮ ਨਾਲ ਨਹੀਂ ਬੈਠਦੇ। ਇਸ ਨਾਲ ਨਾ ਸਿਰਫ਼ ਤਣਾਅ ਹੁੰਦਾ ਹੈ ਬਲਕਿ ਅਨੇਕਾਂ ਪ੍ਰਕਾਰ ਦੀਆਂ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ।
Back Pain
ਅਚਾਨਕ ਉਠਣਾ, ਭਾਰ ਚੁਕਣਾ, ਝਟਕੇ ਲਗਣੇ, ਗ਼ਲਤ ਤਰੀਕੇ ਨਾਲ ਉਠਣਾ ਤੇ ਬੈਠਣਾ ਆਦਿ ਨਾਲ ਅਕਸਰ ਹੀ ਲੋਕ ਕਮਰ ਦਰਦ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਇਲਾਵਾ ਕਮਰ ਦਰਦ ਦੇ ਕਈ ਹੋਰ ਵੀ ਕਾਰਨ ਹੋ ਸਕਦੇ ਹਨ। ਕਮਰ ਦਰਦ ਜੇ ਜ਼ਿਆਦਾ ਦਿਨਾਂ ਤਕ ਰਹਿ ਜਾਵੇ ਤਾਂ ਇਸ ਨੂੰ ਗੰਭੀਰ ਬੀਮਾਰੀ ਦਾ ਲੱਛਣ ਵੀ ਮੰਨਿਆ ਜਾਂਦਾ ਹੈ।
back pain
ਪੈਦਲ ਤੁਰਨਾ ਚਾਹੀਦਾ ਹੈ। ਜ਼ਿਆਦਾ ਸਮੇਂ ਤਕ ਸਟੂਲ ਜਾਂ ਕੁਰਸੀ 'ਤੇ ਝੁਕ ਕੇ ਨਾ ਬੈਠੋ। ਹਮੇਸ਼ਾ ਗੋਡੇ ਮੋੜ ਕੇ ਬੈਠੋ। ਰੋਜ਼ ਸਵੇਰੇ ਸਰ੍ਹੋਂ ਜਾਂ ਨਾਰੀਅਲ ਦੇ ਤੇਲ ਵਿਚ ਲੱਸਣ ਦੀਆਂ ਤਿੰਨ-ਚਾਰ ਕੱਲੀਆਂ ਪਾ ਕੇ ਗਰਮ ਕਰੋ, ਠੰਢਾ ਹੋਣ 'ਤੇ ਇਸ ਤੇਲ ਨਾਲ ਕਮਰ 'ਤੇ ਮਾਲਸ਼ ਕਰੋ।
Walk
ਕੜਾਹੀ ਵਿਚ ਦੋ-ਤਿੰਨ ਚਮਚ ਨਮਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਸੇਕ ਲਉ। ਇਸ ਨਮਕ ਨੂੰ ਥੋੜ੍ਹੇ ਮੋਟੇ ਕਪੜੇ ਵਿਚ ਬੰਨ੍ਹ ਕੇ ਪੋਟਲੀ ਬਣਾ ਲਉ। ਕਮਰ 'ਤੇ ਇਸ ਪੋਟਲੀ ਨਾਲ ਸੇਕ ਦੇਣ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ।