Health News: ਤਰਬੂਜ਼ ਦੇ ਛਿਲਕੇ ਵੀ ਹਨ ਸਿਹਤ ਲਈ ਲਾਭਦਾਇਕ
Published : Nov 12, 2024, 7:25 am IST
Updated : Nov 12, 2024, 7:25 am IST
SHARE ARTICLE
Watermelon peels are also beneficial for health
Watermelon peels are also beneficial for health

Health News: ਗਰਮੀਆਂ ਵਿਚ ਇਸ ਨੂੰ ਖਾਣ ਨਾਲ ਬਹੁਤ ਸਾਰੇ ਫ਼ਾਇਦੇ ਤੁਹਾਨੂੰ ਦੇਖਣ ਨੂੰ ਮਿਲਦੇ ਹਨ।

 

Health News: ਗਰਮੀਆਂ ਵਿਚ ਤਰਬੂਜ਼ ਖਾਣ ਦਾ ਇਕ ਵਖਰਾ ਹੀ ਮਜ਼ਾ ਹੁੰਦਾ ਹੈ। ਸਰੀਰ ਵਿਚ ਠੰਢਕ ਬਣਾਏ ਰੱਖਣ ਲਈ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ। ਤਰਬੂਜ਼ ਪਾਣੀ ਨਾਲ ਭਰਪੂਰ ਹੁੰਦਾ ਹੈ। ਲੋਕ ਇਸ ਨੂੰ ਖਾ ਲੈਂਦੇ ਹਨ ਪਰ ਇਸ ਦੇ ਛਿਲਕੇ ਨੂੰ ਸੁੱਟ ਦਿੰਦੇ ਹਨ। ਗਰਮੀਆਂ ਵਿਚ ਇਸ ਨੂੰ ਖਾਣ ਨਾਲ ਬਹੁਤ ਸਾਰੇ ਫ਼ਾਇਦੇ ਤੁਹਾਨੂੰ ਦੇਖਣ ਨੂੰ ਮਿਲਦੇ ਹਨ।

ਗਰਮੀਆਂ ਦੇ ਆਉਂਦੇ ਹੀ ਲੋਕ ਅਜਿਹੀਆਂ ਚੀਜ਼ਾਂ ਡਾਇਟ ਵਿਚ ਸ਼ਾਮਲ ਕਰਦੇ ਹਨ ਜੋ ਸਰੀਰ ਨੂੰ ਤਾਜ਼ਗੀ ਨਾਲ ਭਰ ਦੇਣ ਤੇ ਸਰੀਰ ਵਿਚ ਪਾਣੀ ਦੀ ਬਿਲਕੁਲ ਵੀ ਕਮੀ ਨਾ ਹੋਣ ਦੇਣ। ਤਰਬੂਜ਼ ਦੇ ਛਿਲਕਿਆਂ ਵਿਚ ਬਹੁਤ ਸਾਰੇ ਫ਼ਾਇਦੇ ਦੇਖਣ ਨੂੰ ਮਿਲ ਜਾਂਦੇ ਹਨ। ਤਰਬੂਜ਼ ਦੇ ਛਿਲਕੇ ਤੁਹਾਨੂੰ ਚੰਗੀ ਤਰ੍ਹਾਂ ਤੋਂ ਸਾਫ਼ ਕਰ ਲੈਣੇ ਹਨ। ਉਸ ਦੇ ਬਾਅਦ ਪਕਾ ਕੇ ਵੀ ਇਸ ਨੂੰ ਆਸਾਨੀ ਨਾਲ ਖਾ ਸਕਦੇ ਹੋ। ਇਸ ਨੂੰ ਖਾਣ ਨਾਲ ਤੁਹਾਡੀ ਰੋਗ ਰੋਕੂ ਸਮਰੱਥਾ ਵੀ ਕਾਫ਼ੀ ਵੱਧ ਜਾਂਦੀ ਹੈ। ਇਸ ਨੂੰ ਡਾਇਟ ਵਿਚ ਸ਼ਾਮਲ ਕਰਨ ਨਾਲ ਭਰਪੂਰ ਮਾਤਰਾ ਵਿਚ ਤੁਹਾਨੂੰ ਵਿਟਾਮਿਨ ਮਿਲਦਾ ਹੈ। ਸਰੀਰ ਵਿਚ ਬਹੁਤ ਸਾਰੇ ਇੰਫ਼ੈਕਸ਼ਨਸ ਤੋਂ ਬਚਾਉਣ ਲਈ ਇਹ ਤੁਹਾਡੀ ਕਾਫ਼ੀ ਜ਼ਿਆਦਾ ਮਦਦ ਕਰਦੇ ਹਨ। ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਵੀ ਇਹ ਤੁਹਾਡੀ ਕਾਫ਼ੀ ਜ਼ਿਆਦਾ ਮਦਦ ਕਰਦੇ ਹਨ। ਤਰਬੂਜ਼ ਦੇ ਛਿਲਕਿਆਂ ਨੂੰ ਤੁਹਾਨੂੰ ਪਕਾ ਕੇ ਖਾਣਾ ਚਾਹੀਦਾ। ਛਿਲਕਿਆਂ ਵਿਚ ਪੋਟਾਸ਼ੀਅਮ ਦੀ ਕਾਫ਼ੀ ਮਾਤਰਾ ਮਿਲ ਜਾਂਦੀ ਹੈ। ਦਿਲ ਦੀ ਸਿਹਤ ਚੰਗੀ ਰੱਖਣ ਲਈ ਤੁਹਾਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਗ਼ਲਤ ਖਾਣ-ਪੀਣ ਨਾਲ ਲੋਕਾਂ ਨੂੰ ਭਾਰ ਵਧਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਰਬੂਜ਼ ਦੇ ਛਿਲਕੇ ਦਾ ਸੇਵਨ ਕਰਨ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਛਿਲਕਿਆਂ ਵਿਚ ਫ਼ਾਈਬਰ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਛਿਲਕੇ ਮੈਟਾਬਾਲਿਜ਼ਮ ਨੂੰ ਬੇਹਤਰ ਬਣਾਉਣ ਲਈ ਕਾਫ਼ੀ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਇਸ ਦੇ ਸੇਵਨ ਨਾਲ ਪੇਟ ਭਰਿਆ-ਭਰਿਆ ਰਹਿੰਦਾ ਹੈ। ਲੋਕਾਂ ਨੂੰ ਕੁੱਝ ਵੀ ਬਾਹਰ ਦਾ ਜਾਂ ਮਸਾਲੇਦਾਰ ਖਾਣਾ ਖਾਣ ਨਾਲ ਪੇਟ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਰਬੂਜ਼ ਦੇ ਛਿਲਕਿਆਂ ਦਾ ਸੇਵਨ ਕਰਨ ਨਾਲ ਇਹ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ਤੇ ਤੁਹਾਨੂੰ ਬਹੁਤ ਫ਼ਾਇਦੇ ਦੇਖਣ ਨੂੰ ਮਿਲਦੇ ਹਨ। ਕਬਜ਼ ਤੋਂ ਰਾਹਤ ਵੀ ਮਿਲ ਸਕਦੀ ਹੈ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM

Sukhbir Badal 'ਤੇ ਹ.ਮਲੇ ਨੂੰ ਲੈ ਕੇ CP Gurpreet Bhullar ਨੇ ਕੀਤਾ ਵੱਡਾ ਖੁਲਾਸਾ, ਮੌਕੇ ਤੇ ਪਹੁੰਚ ਕੇ ਦੱਸੀ

04 Dec 2024 12:18 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

03 Dec 2024 12:23 PM
Advertisement