ਡੈਨਮਾਰਕ ਦੀ ਕੰਪਨੀ ਨੇ ਭਾਰਤ ’ਚ ਲਾਂਚ ਕੀਤੀ Ozempic
ਨਵੀਂ ਦਿੱਲੀ: ਹੁਣ ਸ਼ੂਗਰ ਦੇ ਮਰੀਜ਼ਾਂ ਦਾ ਹਰ ਰੋਜ਼ ਖਾਧੀ ਜਾਣ ਵਾਲੀ ਗੋਲੀ ਤੋਂ ਛੁਟਕਾਰਾ ਹੋ ਜਾਵੇਗਾ। ਕਿਉਂਕਿ ਡੈਨਮਾਰਕ ਦੀ ਦਵਾਈ ਕੰਪਨੀ ਨੇ ਨੋਵੋ ਨੌਰਡਿਸਕ ਨੇ ਭਾਰਤ ਵਿੱਚ ਸ਼ੂਗਰ ਦੇ ਇਲਾਜ ਲਈ Ozempic ਨਾਮੀ ਦਵਾਈਲ ਲਾਂਚ ਕਰ ਦਿੱਤੀ ਹੈ। ਇਸ ਦੀ 0.25 ਮਿਲੀਗ੍ਰਾਮ ਦੀ ਸ਼ੁਰੂਆਤੀ ਖੁਰਾਕ ਦੀ ਕੀਮਤ 2,200 ਪ੍ਰਤੀ ਹਫ਼ਤਾ ਰੱਖੀ ਗਈ ਹੈ। ਜਾਣਕਾਰੀ ਅਨੁਸਾਰ ਰਿਪੋਰਟ ਅਨੁਸਾਰ ਕੰਪਨੀ ਦੇਸ਼ ਵਿੱਚ ਇਸ ਇੰਜੈਕਸ਼ਨ ਨੂੰ 0.25 ਮਿਲੀਗ੍ਰਾਮ, 0.5 ਮਿਲੀਗ੍ਰਾਮ ਅਤੇ 1 ਮਿਲੀਗ੍ਰਾਮ ਦੀਆਂ ਖੁਰਾਕਾਂ ਵਿੱਚ ਵੇਚੇਗੀ । ਜ਼ਿਕਰਯੋਗ ਹੈ ਕਿ Ozempic ਟਾਈਪ 2 ਡਾਇਬਟੀਜ਼ ਦੇ ਮਰੀਜ਼ਾਂ ਲਈ ਇੱਕ ਇੰਜੈਕਸ਼ਨ ਹੈ ਅਤੇ ਇਸ ਨੂੰ ਹਫ਼ਤੇ ਵਿੱਚ ਇੱਕ ਵਾਰ ਹੀ ਲੈਣਾ ਹੋਵੇਗਾ।
ਟਾਈਪ 2 ਸ਼ੂਗਰ ਨਾਲ ਪੀੜਤ ਲੋਕਾਂ ਲਈ ਇਸ ਹਫ਼ਤਾਵਾਰੀ ਇੰਜੈਕਸ਼ਨ ਨੂੰ 2017 ਵਿੱਚ ਅਮਰੀਕੀ ਖਾਦ ਅਤੇ ਔਸ਼ਧੀ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ। ਉਦੋਂ ਤੋਂ ਇਹ ਵਿਸ਼ਵ ਪੱਧਰ ’ਤੇ ਸਭ ਤੋਂ ਵੱਧ ਵਿਕਣ ਵਾਲੀ ਦਵਾਈ ਬਣ ਗਈ ਹੈ। ਉਥੇ ਹੀ ਇਸ ਦੇ ਦੇ ਭੁੱਖ ਘਟਾਉਣ ਵਾਲੇ ਪ੍ਰਭਾਵਾਂ ਕਾਰਨ ਅਕਸਰ ਵਜ਼ਨ ਘਟਾਉਣ ਲਈ ਇਸ ਦਾ ਗੈਰ-ਤਰੀਕੇ ਨਾਲ ਇਸਤੇਮਾਲ ਕੀਤਾ ਜਾਣ ਲੱਗਾ ਹੈ।
ਦਵਾਈ ਦੀ ਸਭ ਤੋਂ ਘੱਟ ਖੁਰਾਕ 2,200 ਪ੍ਰਤੀ ਹਫ਼ਤਾ ਦੀ ਕੀਮਤ ਤੇ ਵੇਚੀ ਜਾਵੇਗੀ । ਜਾਦਕਾਰੀ ਅਨੁਸਾਰ ਕੰਪਨੀ ਨੇ ਹੋਰ ਖੁਰਾਕਾਂ ਦੀਆਂ ਕੀਮਤਾਂ ਦਾ ਵੀ ਐਲਾਨ ਕਰ ਦਿੱਤਾ ਹੈ । ਕੰਪਨੀ ਅਨੁਸਾਰ 1 ਮਿਲੀਗ੍ਰਾਮ ਡੋਜ਼ ਦੀ ਕੀਮਤ 11,175 ਪ੍ਰਤੀ ਮਹੀਨਾ ਹੋਵੇਗੀ।
