Health News : ਕੰਨ ਦੇ ਦਰਦ ਨੂੰ ਨਜ਼ਰ-ਅੰਦਾਜ਼ ਕਰਨਾ ਪੈ ਸਕਦੈ ਮਹਿੰਗਾ

By : GAGANDEEP

Published : Jan 13, 2024, 11:44 am IST
Updated : Jan 13, 2024, 12:06 pm IST
SHARE ARTICLE
 Ear pain Health News  in punjabi
Ear pain Health News in punjabi

Health News :  ਐਲਰਜੀ ਅਤੇ ਖਾਣ-ਪੀਣ ’ਤੇ ਜ਼ਿਆਦਾ ਤੋਂ ਜ਼ਿਆਦਾ ਧਿਆਨ ਦਿਉ

 Ear pain Health News  in punjabi : ਹਲਕੀ ਠੰਢ ਪੈਣ ਲੱਗੀ ਅਤੇ ਇਸ ਦੌਰਾਨ ਕੰਨ ਨਾਲ ਜੁੜੀ ਸਮੱਸਿਆ ਵੀ ਕਾਫ਼ੀ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ। ਇਹ ਤਕਲੀਫ਼ ਜ਼ਿਆਦਾਤਰ ਬੱਚਿਆਂ ਨੂੰ ਹੁੰਦੀ ਹੈ। ਬੱਚਿਆਂ ਨੂੰ ਠੰਢ ਜਲਦੀ ਲਗਦੀ ਹੈ।

ਇਹ ਵੀ ਪੜ੍ਹੋ: Child Health News : ਕਿਵੇਂ ਕੀਤੀ ਜਾਵੇ ਬੱਚੇ ਦੀ ਮਾਲਿਸ਼, ਆਉ ਜਾਣਦੇ ਹਾਂ 

ਜ਼ਿਆਦਾ ਦਿਨਾਂ ਤਕ ਸਰਦੀ ਅਤੇ ਜ਼ੁਕਾਮ ਰਹਿਣ ਨਾਲ ਨੱਕ ਦੇ ਪਿਛਲੇ ਹਿੱਸੇ ਤੋਂ ਕੰਨ ਤਕ ਆਉਣ ਵਾਲੀ ਯੂਸਟੇਕਿਅਨ ਟਿਊਬ ਠੀਕ ਢੰਗ ਨਾਲ ਕੰਮ ਕਰਨਾ ਬੰਦ ਕਰ ਦਿੰਦੀ ਹੈ ਜਿਸ ਨਾਲ ਸੋਜ ਆ ਜਾਂਦੀ ਹੈ ਅਤੇ ਕੰਨ ਵਿਚ ਪਦਾਰਥ ਵਧਣ ਨਾਲ ਕੰਨ ਵਿਚ ਦਬਾਅ ਗ਼ੈਰ-ਮਾਮੂਲੀ ਹੋ ਜਾਂਦਾ ਹੈ ਅਤੇ ਦਰਦ ਹੋਣ ਲਗਦਾ ਹੈ।

ਇਹ ਵੀ ਪੜ੍ਹੋ: Supreme Court: ਸੁਪਰੀਮ ਕੋਰਟ ਨੇ ਸੀ.ਈ.ਸੀ., ਚੋਣ ਕਮਿਸ਼ਨਰਾਂ ਦੀ ਨਿਯੁਕਤੀ ਬਾਰੇ ਨਵੇਂ ਕਾਨੂੰਨ ’ਤੇ ਰੋਕ ਲਗਾਉਣ ਤੋਂ ਇਨਕਾਰ ਕੀਤਾ

ਕਈ ਵਾਰ ਮਾਤਾ-ਪਿਤਾ ਬੱਚੇ ਦੀ ਤਕਲੀਫ਼ ਵੇਖ ਕੇ ਉਨ੍ਹਾਂ ਦੇ ਕੰਨ ਵਿਚ ਗਰਮ ਤੇਲ ਦੀਆਂ ਕੁੱਝ ਬੂੰਦਾਂ ਪਾ ਦਿੰਦੇ ਹਨ ਜਿਸ ਨਾਲ ਕੁੱਝ ਸਮਾਂ ਲਈ ਆਰਾਮ ਤਾਂ ਮਿਲਦਾ ਹੈ ਪਰ ਬਾਹਰੀ ਸੰਕਰਮਣ ਦਾ ਖ਼ਤਰਾ ਰਹਿੰਦਾ ਹੈ।

ਜੇਕਰ ਬੱਚੇ ਨੂੰ ਠੰਢ ਜਾਂ ਜ਼ੁਕਾਮ ਹੈ ਤਾਂ ਮਾਂ ਪਿਉ ਤੁਰਤ ਡਾਕਟਰ ਕੋਲ ਲੈ ਕੇ ਜਾਣ। ਬਿਨਾਂ ਲਾਪਰਵਾਹੀ ਬੱਚੇ ਨੂੰ ਨਿਗਰਾਨੀ ਵਿਚ ਰੱਖੋ। ਇਸ ਨਾਲ ਹੀ ਬੱਚੇ ਨੂੰ ਸੁਣਨ ਵਿਚ ਸਮੱਸਿਆ ਹੋ ਰਹੀ ਹੈ ਤਾਂ ਜਾਂਚ ਕਰਵਾਉਣ।  ਐਲਰਜੀ ਅਤੇ ਖਾਣ-ਪੀਣ ’ਤੇ ਜ਼ਿਆਦਾ ਤੋਂ ਜ਼ਿਆਦਾ ਧਿਆਨ ਦਿਉ। ਪ੍ਰਦੂਸ਼ਣ, ਖ਼ਾਸ ਤੌਰ ’ਤੇ ਹਵਾ ਪ੍ਰਦੂਸ਼ਣ ਤੋਂ ਬਚਾਉ। ਬੱਚਿਆਂ ਨੂੰ ਕੰਨ ਵਿਚ ਤਿੱਖੀਆਂ ਚੀਜ਼ਾਂ ਪਾਉਣ ਨਾ ਦਿਉ। ਡਾਕਟਰ ਕੋਲੋਂ ਹਰ ਦੋ ਮਹੀਨੇ ਬਾਅਦ ਕੰਨ ਦੀ ਜਾਂਚ ਕਰਵਾਉ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from  Ear pain Health News  in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement