
ਇਸ ਨੂੰ ਰੋਜ਼ਾਨਾ ਖਾਣ ਨਾਲ ਸ਼ੂਗਰ ਦੇ ਮਰੀਜ਼ਾਂ ਵਿਚ ਸ਼ੂਗਰ ਦਾ ਪੱਧਰ ਘੱਟ ਹੋ ਜਾਂਦਾ ਹੈ।
Health News: ਮਿੱਠਾ ਕਰੇਲਾ ਜਿਸ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਕੰਟੋਲਾ। ਇਹ ਸਬਜ਼ੀ ਪੌਸ਼ਟਿਕ ਤੱਤਾਂ ਦੀ ਖਾਣ ਹੈ। ਆਮ ਲੋਕ ਇਸ ਨੂੰ ਕਕੋਰਾ ਦੇ ਨਾਮ ਨਾਲ ਜਾਣਦੇ ਹਨ। ਇਹ ਕਰੇਲੇ ਦੀ ਇਕ ਪ੍ਰਜਾਤੀ ਹੈ, ਪਰ ਇਸ ਦਾ ਸਵਾਦ ਕਰੇਲੇ ਵਰਗਾ ਕੌੜਾ ਨਹੀਂ ਹੁੰਦਾ, ਇਸ ਲਈ ਇਸ ਨੂੰ ਮਿੱਠਾ ਕਰੇਲਾ ਕਿਹਾ ਜਾਂਦਾ ਹੈ। ਇਸ ਨੂੰ ਆਯੁਰਵੇਦ ਵਿਚ ਸੱਭ ਤੋਂ ਤਾਕਤਵਰ ਸਬਜ਼ੀ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਕੱਦੂ ਵਿਚ ਮੀਟ ਨਾਲੋਂ 50 ਗੁਣਾਂ ਜ਼ਿਆਦਾ ਤਾਕਤ ਅਤੇ ਪ੍ਰੋਟੀਨ ਹੁੰਦਾ ਹੈ। ਸ਼ੂਗਰ ਦੇ ਰੋਗੀਆਂ ਲਈ ਕਕੋੜਿਆਂ ਦੀ ਸਬਜ਼ੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਰੋਜ਼ਾਨਾ ਖਾਣ ਨਾਲ ਸ਼ੂਗਰ ਦੇ ਮਰੀਜ਼ਾਂ ਵਿਚ ਸ਼ੂਗਰ ਦਾ ਪੱਧਰ ਘੱਟ ਹੋ ਜਾਂਦਾ ਹੈ।
ਕਕੋਰਾ ਵਿਚ ਮੌਜੂਦ ਮੋਮੋਰੇਡੀਸਿਨ ਤੱਤ ਅਤੇ ਉੱਚ ਮਾਤਰਾ ਵਿਚ ਫ਼ਾਈਬਰ ਸਰੀਰ ਲਈ ਰਾਮਬਾਣ ਹਨ। ਮੋਮੋਰੇਡੀਸਿਨ ਤੱਤ ਇਕ ਐਂਟੀਸਟਰੈਸ ਦਾ ਕੰਮ ਕਰਦਾ ਹੈ ਜੋ ਕਿ ਭਾਰ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਹਾਈ ਬੀਪੀ ਨੂੰ ਕੰਟਰੋਲ ਵਿਚ ਰੱਖਣ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ। ਕਕੋੜਾ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿਚ ਫ਼ਾਈਬਰ ਵੀ ਹੁੰਦਾ ਹੈ।
ਇਸ ਦਾ ਨਿਯਮਤ ਸੇਵਨ ਕਰਨ ਨਾਲ ਖ਼ਾਸ ਤੌਰ ’ਤੇ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਚਮੜੀ ਦੇ ਰੋਗਾਂ ਨੂੰ ਦੂਰ ਕਰਨ ਵਿਚ ਬਹੁਤ ਫ਼ਾਇਦੇ ਹੁੰਦੇ ਹਨ। ਇਹ ਕੈਲਸ਼ੀਅਮ ਦਾ ਵੀ ਬਹੁਤ ਵਧੀਆ ਸਰੋਤ ਹੈ। ਇਸ ਲਈ ਇਸ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ। ਇਸ ਵਿਚ ਕਈ ਖਣਿਜ, ਕੈਲਸ਼ੀਅਮ ਅਤੇ ਪੋਟਾਸ਼ੀਅਮ ਵੀ ਮਿਲ ਜਾਂਦੇ ਹਨ।