
ਅਨਾਨਾਸ ਵਿਚ ਵਿਟਾਮਿਨ ਏ, ਸੀ, ਫ਼ਾਈਬਰ, ਪੋਟਾਸ਼ੀਅਮ, ਫ਼ਾਸਫ਼ੋਰਸ ਅਤੇ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਕਾਰਨ ਇਹ ਤੁਹਾਡੇ ਸਰੀਰ ਨੂੰ ਅੰਦਰੋਂ ਤਾਕਤ ਦਿੰਦਾ ਹੈ।
Pineapple brings brightness to the skin along with increasing the brightness of the eyes: ਅਨਾਨਾਸ ਇਕ ਰਸਦਾਰ ਫਲ ਹੈ ਜਿਸ ਦਾ ਸਵਾਦ ਲਾਜਵਾਬ ਹੁੰਦਾ ਹੈ। ਇਸ ਵਿਚ ਪੋਸ਼ਕ ਤੱਤਾਂ ਦਾ ਇੰਨਾ ਭੰਡਾਰ ਹੈ ਕਿ ਇਸ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰ ਕੇ ਤੁਸੀਂ ਕਈ ਛੋਟੀਆਂ-ਮੋਟੀਆਂ ਬੀਮਾਰੀਆਂ ਨੂੰ ਅਲਵਿਦਾ ਕਹਿ ਸਕਦੇ ਹੋ। ਇਸ ਵਿਚ ਅੱਖਾਂ ਦੀ ਰੋਸ਼ਨੀ ਵਧਾਉਣ ਤੋਂ ਲੈ ਕੇ ਭਾਰ ਨੂੰ ਕੰਟਰੋਲ ਕਰਨ ਤਕ ਦੇ ਸਾਰੇ ਗੁਣ ਮੌਜੂਦ ਹੁੰਦੇ ਹਨ। ਅਨਾਨਾਸ ਤੁਹਾਡੀ ਚਰਬੀ ਨੂੰ ਮੋਮ ਵਾਂਗ ਪਿਘਲਾ ਸਕਦਾ ਹੈ।
ਅਨਾਨਾਸ ਵਿਚ ਵਿਟਾਮਿਨ ਏ, ਸੀ, ਫ਼ਾਈਬਰ, ਪੋਟਾਸ਼ੀਅਮ, ਫ਼ਾਸਫ਼ੋਰਸ ਅਤੇ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਕਾਰਨ ਇਹ ਤੁਹਾਡੇ ਸਰੀਰ ਨੂੰ ਅੰਦਰੋਂ ਤਾਕਤ ਦਿੰਦਾ ਹੈ। ਤੁਹਾਡੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਇਸ ਵਿਚ ਵਿਟਾਮਿਨ ਸੀ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਤੁਹਾਡੀ ਚਮੜੀ ਵਿਚ ਚਮਕ ਲਿਆਉਂਦਾ ਹੈ ਅਤੇ ਚਿਹਰੇ ਦੇ ਦਾਗ-ਧੱਬੇ ਵੀ ਗ਼ਾਇਬ ਕਰ ਦਿੰਦਾ ਹੈ। ਉਨ੍ਹਾਂ ਦਸਿਆ ਕਿ ਜ਼ਿਆਦਾ ਫ਼ਾਈਬਰ ਹੋਣ ਕਾਰਨ ਇਹ ਭਾਰ ਘਟਾਉਣ ਵਿਚ ਫ਼ਾਇਦੇਮੰਦ ਹੈ।
ਇਸ ਤੋਂ ਇਲਾਵਾ, ਇਸ ਵਿਚ ਸਿਰਫ਼ 90 ਫ਼ੀ ਸਦੀ ਪਾਣੀ ਹੁੰਦਾ ਹੈ। ਇਸ ਵਿਚ ਲਗਭਗ ਕੋਈ ਕੈਲੋਰੀ ਨਹੀਂ ਹੁੰਦੀ। ਇਸ ਲਈ ਇਹ ਭਾਰ ਘਟਾਉਣ ਵਿਚ ਸੱਭ ਤੋਂ ਪ੍ਰਭਾਵਸ਼ਾਲੀ ਹੈ। ਅੱਖਾਂ ਦੀ ਰੌਸ਼ਨੀ ਲਈ ਵੀ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ। ਇਸ ਵਿਚ ਬੀਟਾ ਕੇਰਾਟਿਨ ਮਿਲ ਜਾਂਦਾ ਹੈ ਜਿਸ ਨੂੰ ਅੱਖਾਂ ਦਾ ਟੌਨਿਕ ਕਿਹਾ ਜਾਂਦਾ ਹੈ। ਬੀਟਾ ਕੇਰਾਟਿਨ ਅਜਿਹਾ ਤੱਤ ਹੈ ਜੋ ਬਹੁਤ ਹੀ ਦੁਰਲੱਭ ਫਲਾਂ ਵਿਚ ਮਿਲ ਜਾਂਦਾ ਹੈ, ਜਿਨ੍ਹਾਂ ਵਿਚੋਂ ਇਕ ਅਨਾਨਾਸ ਹੈ। ਅਨਾਨਾਸ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਅਤੇ ਸਰੀਰ ਨੂੰ ਸਾਫ਼ ਰੱਖ ਕੇ ਸੈੱਲਾਂ ਦੇ ਸੜਨ ਨੂੰ ਰੋਕਦਾ ਹੈ। ਐਂਟੀਆਕਸੀਡੈਂਟ ਗੰਭੀਰ ਬੀਮਾਰੀਆਂ ਜਿਵੇਂ ਗਠੀਆ, ਦਿਲ ਦੇ ਰੋਗ ਅਤੇ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦੇ ਹਨ।