
ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਦੇ ਨਾਲ-ਨਾਲ ਸਰੀਰ ਨੂੰ ਕੰਮ ਕਰਨ ਦੀ ਸ਼ਕਤੀ ਵੀ ਮਿਲਦੀ ਹੈ।
ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਰਾਮ ਨਾਲ ਬਿਸਤਰੇ ’ਤੇ ਲੇਟ ਜਾਣ ਦੀ ਆਦਤ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਸਰੀਰ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੈਰ ਨਾ ਕਰਨ ਕਾਰਨ ਉਨ੍ਹਾਂ ਨੂੰ ਮੋਟਾਪਾ ਹੋ ਸਕਦਾ ਹੈ। ਇਸੇ ਲਈ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਿਹਤਮੰਦ ਭੋਜਨ ਖਾਣ ਦੇ ਨਾਲ-ਨਾਲ ਉਸ ਨੂੰ ਪਚਾਉਣਾ ਬਹੁਤ ਜ਼ਰੂਰੀ ਹੈ। ਖਾਣਾ ਖਾਣ ਤੋਂ ਬਾਅਦ ਥੋੜ੍ਹੀ ਦੇਰ ਜ਼ਰੂਰ ਸੈਰ ਕਰਨੀ ਚਾਹੀਦੀ ਹੈ।
ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਦੇ ਨਾਲ-ਨਾਲ ਸਰੀਰ ਨੂੰ ਕੰਮ ਕਰਨ ਦੀ ਸ਼ਕਤੀ ਵੀ ਮਿਲਦੀ ਹੈ। ਰੋਜ਼ਾਨਾ ਸੈਰ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਮੁਕਤੀ ਮਿਲਦੀ ਹੈ ਅਤੇ ਨਾਲ ਹੀ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਸੈਰ ਕਰਦੇ ਸਮੇਂ ਤੇਜ਼ ਚਲਣ ਦੀ ਥਾਂ ਹੌਲੀ-ਹੌਲੀ ਸੈਰ ਕਰੋ। ਤੇਜ਼ ਸੈਰ ਕਰਨ ਨਾਲ ਪਾਚਨਤੰਤਰ ਵਿਚ ਗੜਬੜੀ ਹੋ ਸਕਦੀ ਹੈ। ਖਾਣਾ ਖਾਣ ਤੋਂ ਬਾਅਦ ਕਸਰਤ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਅਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਸੈਰ ਦੇ ਨਾਲ-ਨਾਲ ਤੁਸੀਂ ਅਪਣੇ ਖਾਣੇ ’ਤੇ ਕੰਟਰੋਲ ਕਰੋ। ਜ਼ਿਆਦਾ ਮਸਾਲੇਦਾਰ, ਤਲਿਆ ਹੋਇਆ ਖਾਣ ਦੀ ਥਾਂ ਹਲਕਾ ਫੁਲਕਾ ਖਾਣਾ ਖਾਉ।
ਇਸ ਤੋਂ ਇਲਾਵਾ ਰੋਜ਼ ਸੈਰ ਕਰਨ ਦੇ ਨਾਲ-ਨਾਲ ਥੋੜ੍ਹੀ ਕਸਰਤ ਕਰਨੀ ਵੀ ਸ਼ੁਰੂ ਕਰੋ। ਆਉ ਜਾਣਦੇ ਹਾਂ ਸੈਰ ਕਰਨ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ:
ਰਾਤ ਨੂੰ ਖਾਣਾ ਖਾਣ ਤੋਂ ਬਾਅਦ ਟਹਿਲਣਾ ਤੁਹਾਡੇ ਦਿਮਾਗ਼ ਵਿਚ ਪਾਜ਼ੀਟੀਵਿਟੀ ਦਾ ਸੰਚਾਰ ਕਰਦਾ ਹੈ। ਤੁਹਾਨੂੰ ਰਾਤ ’ਚ ਵਧੀਆ ਨੀਂਦ ਆਉਂਦੀ ਹੈ। ਇਸ ਨਾਲ ਹੀ ਤਣਾਅ ਦੀ ਸਮੱਸਿਆ ਨਹੀਂ ਹੁੰਦੀ। ਸ਼ੂਗਰ ਵਿਚ ਡਾਇਟ ’ਤੇ ਕੰਟਰੋਲ ਕਰਨ ਨਾਲ ਕਾਫ਼ੀ ਰਾਹਤ ਮਿਲਦੀ ਹੈ।
ਜੇਕਰ ਖਾਣਾ ਖਾਣ ਤੋਂ ਬਾਅਦ ਹਰ ਦਿਨ 30 ਮਿੰਟਾਂ ਤਕ ਪੈਦਲ ਚਲਣਾ ਸ਼ੁਰੂ ਕੀਤਾ ਜਾਵੇ ਤਾਂ ਤੁਸੀਂ ਸ਼ੂਗਰ ਟਾਈਪ-2, ਸ਼ੂਗਰ ਦੇ ਖ਼ਤਰੇ ਨੂੰ ਘੱਟ ਕਰ ਸਕਦੇ ਹੋ। ਖਾਣਾ ਖਾਣ ਤੋਂ ਬਾਅਦ ਉਸ ਖਾਣੇ ਨੂੰ ਸਰੀਰ ਵਿਚ ਪਚਣ ਲਈ ਸਮਾਂ ਲਗਦਾ ਹੈ। ਜੇਕਰ ਤੁਸੀਂ ਖਾਣੇ ਤੋਂ ਬਾਅਦ ਰੋਜ਼ਾਨਾ 15-20 ਮਿੰਟ ਤਕ ਸੈਰ ਕਰੋ ਤਾਂ ਇਸ ਨਾਲ ਪਾਚਨ ਸ਼ਕਤੀ ਤੇਜ਼ ਹੋ ਜਾਂਦੀ ਹੈ। ਇਸ ਨਾਲ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਰਾਤ ਦਾ ਖਾਣਾ ਖਾਣ ਤੋਂ ਬਾਅਦ 20 ਮਿੰਟ ਸੈਰ ਕਰੋ। ਅਜਿਹਾ ਕਰਨ ਨਾਲ ਤੁਹਾਡਾ ਭਾਰ ਘੱਟ ਹੋਵੇਗਾ।