Health News: ਗਰਮੀਆਂ ਵਿਚ ਖਾਉ ਇਹ ਫੱਲ, ਹੋਣਗੇ ਕਈ ਫ਼ਾਇਦੇ
Published : Jun 13, 2024, 9:02 am IST
Updated : Jun 13, 2024, 9:02 am IST
SHARE ARTICLE
Eat this fruit in summer Health News
Eat this fruit in summer Health News

Health News:  ਨਿੰਬੂ ਅਤੇ ਸੰਤਰਾ ਨਿੰਬੂ ਫਲਾਂ ਵਿਚ ਆਉਂਦੇ ਹਨ ਅਤੇ ਇਸ ਵਿਚ ਸੱਭ ਤੋਂ ਵੱਧ ਵਿਟਾਮਿਨ ਸੀ, ਫ਼ਾਈਬਰ ਹੁੰਦਾ ਹੈ।

Eat this fruit in summer Health News: ਕੜਾਕੇ ਦੀ ਗਰਮੀ ਵਿਚ ਅਪਣੀ ਖ਼ੁਰਾਕ ਦਾ ਖ਼ਾਸ ਧਿਆਨ ਰਖਣਾ ਸੱਭ ਤੋਂ ਜ਼ਰੂਰੀ ਹੈ, ਤਾਂ ਜੋ ਇਨ੍ਹਾਂ ਦਿਨਾਂ ਵਿਚ ਗਰਮੀ, ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਤੁਸੀਂ ਅਪਣੀ ਇਮਿਊਨਿਟੀ ਨੂੰ ਮਜ਼ਬੂਤ ਬਣਾ ਕੇ ਗਰਮੀਆਂ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਵੀ ਅਪਣੇ ਆਪ ਨੂੰ ਬਚਾ ਸਕਦੇ ਹੋ। ਇਮਿਊਨਿਟੀ ਲਈ ਤੁਸੀਂ ਵਿਟਾਮਿਨ-ਸੀ ਨਾਲ ਭਰਪੂਰ ਫਲਾਂ ਦਾ ਸੇਵਨ ਕਰ ਸਕਦੇ ਹੋ। ਕਈ ਅਜਿਹੇ ਫਲ ਹਨ, ਜਿਨ੍ਹਾਂ ਵਿਚ ਵਿਟਾਮਿਨ ਸੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਵੇਂ ਕਿ ਸੰਤਰਾ, ਨਿੰਬੂ, ਮੁਸੰਮੀ, ਕੀਵੀ, ਅੰਬ, ਪਪੀਤਾ, ਟਮਾਟਰ ਆਦਿ। ਵਿਟਾਮਿਨ ਸੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਪੁਰਾਣੀਆਂ ਬੀਮਾਰੀਆਂ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬੀਮਾਰੀਆਂ ਦੇ ਜੋਖਮ ਨੂੰ ਘਟਾਉਂਦਾ ਹੈ।

 ਨਿੰਬੂ ਅਤੇ ਸੰਤਰਾ ਨਿੰਬੂ ਫਲਾਂ ਵਿਚ ਆਉਂਦੇ ਹਨ ਅਤੇ ਇਸ ਵਿਚ ਸੱਭ ਤੋਂ ਵੱਧ ਵਿਟਾਮਿਨ ਸੀ, ਫ਼ਾਈਬਰ ਹੁੰਦਾ ਹੈ। ਗਰਮੀਆਂ ਦੇ ਮੌਸਮ ਵਿਚ ਨਿੰਬੂ ਪਾਣੀ, ਸ਼ਿਕੰਜਵੀ ਦਾ ਸੇਵਨ ਜ਼ਰੂਰ ਕਰੋ। ਸੰਤਰੇ ਦਾ ਜੂਸ ਪੀਣ ਨਾਲ ਇਮਿਊਨਿਟੀ ਵਧਦੀ ਹੈ। ਨਿੰਬੂ ਮਾਨਸਕ ਸਿਹਤ ਨੂੰ ਵੀ ਵਧਾਉਂਦਾ ਹੈ। ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਨਿੰਬੂ ਅਤੇ ਸੰਤਰੇ ਦੇ ਸੇਵਨ ਤੋਂ ਬਿਹਤਰ ਕੋਈ ਚੀਜ਼ ਨਹੀਂ ਹੁੰਦੀ।

 ਟਮਾਟਰ ਦੇ ਸੇਵਨ ਨਾਲ ਕਈ ਸਿਹਤ ਲਾਭ ਹੁੰਦੇ ਹਨ। ਇਸ ਵਿਚ ਐਂਟੀਆਕਸੀਡੈਂਟ, ਵਿਟਾਮਿਨ ਸੀ, ਕੇ, ਏ, ਮੈਗਨੀਸ਼ੀਅਮ, ਫ਼ਾਸਫ਼ੋਰਸ, ਪੋਟਾਸ਼ੀਅਮ ਆਦਿ ਹੁੰਦੇ ਹਨ। ਘਰ ’ਚ ਟਮਾਟਰ ਦਾ ਜੂਸ ਜਾਂ ਸੂਪ ਬਣਾ ਕੇ ਪੀਉ। ਇਸ ਨੂੰ ਸਲਾਦ ਵਿਚ ਵੀ ਕਾਫ਼ੀ ਮਾਤਰਾ ’ਚ ਸ਼ਾਮਲ ਕਰੋ। ਇਸ ਨਾਲ ਗਰਮੀਆਂ ’ਚ ਪਾਚਨ ਸ਼ਕਤੀ ਠੀਕ ਰਹੇਗੀ। ਨਾਲ ਹੀ ਕੈਲੇਸਟਰੋਲ ਦਾ ਪੱਧਰ ਵੀ ਕੰਟਰੋਲ ਵਿਚ ਰਹਿੰਦਾ ਹੈ। 

 ਗਰਮੀਆਂ ਦੇ ਮੌਸਮ ਵਿਚ ਅਮਰੂਦ ਜ਼ਿਆਦਾ ਮਿਲਦਾ ਹੈ। ਇਸ ਫਲ ਵਿਚ ਵਿਟਾਮਿਨ ਸੀ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਹ ਪੇਟ ਲਈ ਬਹੁਤ ਹੀ ਫ਼ਾਇਦੇਮੰਦ ਫਲ ਹੈ। ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਇਹ ਦਿਲ, ਚਮੜੀ, ਪਾਚਨ, ਭਾਰ ਘਟਾਉਣ, ਸ਼ੂਗਰ ਲੈਵਲ ਨੂੰ ਕੰਟਰੋਲ ਵਿਚ ਰਖਦਾ ਹੈ ਅਤੇ ਹਰ ਚੀਜ਼ ਨੂੰ ਸਿਹਤਮੰਦ ਰਖਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 ਅੰਬ ਵਿਚ ਵਿਟਾਮਿਨ ਸੀ ਦੇ ਨਾਲ-ਨਾਲ ਫ਼ਾਈਬਰ, ਫ਼ਾਸਫ਼ੋਰਸ, ਕੈਲੋਰੀ, ਪੋਟਾਸ਼ੀਅਮ, ਕਾਰਬੋਹਾਈਡ੍ਰੇਟਸ ਆਦਿ ਮੌਜੂਦ ਹੁੰਦੇ ਹਨ, ਜੋ ਨਾ ਸਿਰਫ਼ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ, ਸਗੋਂ ਕਈ ਹੋਰ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ। ਗਰਮੀਆਂ ਦੇ ਮੌਸਮ ਵਿਚ ਬਾਜ਼ਾਰ ’ਚ ਕਈ ਤਰ੍ਹਾਂ ਦੇ ਅੰਬ ਮਿਲ ਜਾਂਦੇ ਹਨ, ਜਿਨ੍ਹਾਂ ਦਾ ਸੇਵਨ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ। 

ਵਿਟਾਮਿਨ ਸੀ ਨਾਲ ਭਰਪੂਰ ਕੀਵੀ ਫਲ ਜ਼ਿਆਦਾਤਰ ਲੋਕ ਡੇਂਗੂ ਵਿਚ ਸੈੱਲਾਂ ਦੀ ਗਿਣਤੀ ਵਧਾਉਣ ਲਈ ਖਾਂਦੇ ਹਨ। ਪਰ, ਇਸ ਦੇ ਸੇਵਨ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ।

(For more Punjabi news apart from Eat this fruit in summer Health News , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement