Health News: ਦਹੀਂ ਦੇ ਨਾਲ ਭੁੱਲ ਕੇ ਵੀ ਨਾ ਖਾਉ ਇਹ ਚੀਜ਼ਾਂ, ਹੋ ਸਕਦੀਆਂ ਹਨ ਕਈ ਸਮੱਸਿਆਵਾਂ
Published : Sep 13, 2024, 7:23 am IST
Updated : Sep 13, 2024, 7:23 am IST
SHARE ARTICLE
Do not forget to eat these things with curd, there may be many problems
Do not forget to eat these things with curd, there may be many problems

Health News: ਦਹੀਂ ਨਾਲ ਭੁੱਲ ਕੇ ਵੀ ਨਾ ਖਾਉ ਇਹ ਚੀਜ਼ਾਂ

 

Health News: ਜਿਥੇ ਦਹੀਂ ਸਾਡੇ ਸਰੀਰ ਲਈ ਚੰਗਾ ਹੁੰਦਾ ਹੈ ਉਧਰ ਇਸ ਨੂੰ ਗ਼ਲਤ ਚੀਜ਼ਾਂ ਨਾਲ ਖਾਧਾ ਜਾਵੇ ਤਾਂ ਇਹ ਫ਼ਾਇਦੇ ਦੀ ਥਾਂ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦਸਾਂਗੇ ਜਿਨ੍ਹਾਂ ਨਾਲ ਦਹੀਂ ਨਹੀਂ ਖਾਣਾ ਚਾਹੀਦਾ।

 ਅੰਬ ਅਤੇ ਦਹੀਂ ਦੀ ਇਕੱਠੇ ਵਰਤੋਂ ਕਰਨ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। ਇਸ ਨਾਲ ਸਰੀਰ ’ਚ ਜ਼ਹਿਰੀਲੇ ਪਦਾਰਥ ਪੈਦਾ ਹੁੰਦੇ ਹਨ ਅਤੇ ਚਮੜੀ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਕਿਉਂਕਿ ਦੋਵਾਂ ਦੀ ਤਾਸੀਰ ਵਖਰੀ-ਵਖਰੀ ਹੰੁਦੀ ਹੈ।

ਉਂਜ ਤਾਂ ਲੋਕ ਦਾਲ ਦੇ ਨਾਲ ਰਾਇਤਾ ਖਾਣਾ ਪਸੰਦ ਕਰਦੇ ਹਨ ਪਰ ਇਹ ਸਰੀਰ ਲਈ ਠੀਕ ਨਹੀਂ ਹੈ। ਉੜਦ ਦੀ ਦਾਲ ਦੇ ਨਾਲ ਦਹੀਂ ਖਾਣ ਨਾਲ ਗੈਸ, ਦਸਤ ਅਤੇ ਸੋਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਪਿਆਜ਼ ਸਰੀਰ ’ਚ ਗਰਮੀ ਪੈਦਾ ਕਰਦੇ ਹਨ ਜਦੋਂ ਕਿ ਦਹੀਂ ਦੀ ਤਾਸੀਰ ਠੰਢੀ ਹੁੰਦੀ ਹੈ। ਅਜਿਹੇ ’ਚ ਜੇਕਰ ਦਹੀਂ ਨਾਲ ਪਿਆਜ਼ ਖਾਧੇ ਜਾਣ ਤਾਂ ਤੁਹਾਨੂੰ ਐਲਰਜੀ ਦੀ ਸਮੱਸਿਆ ਹੋ ਸਕਦੀ ਹੋ। ਠੰਢਾ ਅਤੇ ਗਰਮ ਇਕੱਠੇ ਖਾਣ ਨਾਲ ਸਰੀਰ ਨੂੰ ਐਕਜ਼ੀਮਾ, ਸੋਰਾਈਸਿਸ ਦੇ ਨਾਲ ਐਸੀਡਿਟੀ, ਗੈਸ ਵਰਗੀਆਂ ਸਮੱਸਿਆਵਾਂ ਝੱਲਣੀਆਂ ਪੈ ਸਕਦੀਆਂ ਹਨ।

ਪੰਜਾਬੀ ਲੋਕ ਪਰਾਂਠਿਆਂ ਨਾਲ ਦਹੀਂ ਖਾਣਾ ਕਾਫ਼ੀ ਪਸੰਦ ਕਰਦੇ ਹਨ ਪਰ ਦਹੀਂ ਦੇ ਨਾਲ ਤੇਲ ਨਾਲ ਬਣੀਆਂ ਵਸਤੂਆਂ ਖਾਣ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਜਿਸ ਨਾਲ ਸੁਸਤੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ।

ਜੇਕਰ ਤੁਸੀਂ ਵੀ ਦਹੀਂ ਦੇ ਨਾਲ ਮੱਛੀ ਖਾਂਦੇ ਹੋ ਤਾਂ ਅੱਜ ਹੀ ਬੰਦ ਕਰ ਦਿਉ। ਅਜਿਹਾ ਕਰਦੇ ਤੁਸੀਂ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ। ਦੋਵਾਂ ਦੀ ਇਕੱਠੇ ਵਰਤੋਂ ਕਰਨ ਨਾਲ ਅਪਚ ਅਤੇ ਢਿੱਡ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।


 

SHARE ARTICLE

ਏਜੰਸੀ

Advertisement

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:19 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:17 PM

ਹਰਿਆਣਾ ਤੇ ਜੰਮੂ - ਕਸ਼ਮੀਰ ਦੇ ਸਭ ਤੇਜ਼ ਚੋਣ ਨਤੀਜੇ

08 Oct 2024 9:21 AM

ਹਰਿਆਣਾ 'ਚ ਸਰਕਾਰ ਬਣੀ ਤਾਂ ਕੌਣ ਹੋਵੇਗਾ ਕਾਂਗਰਸ ਦਾ ਮੁੱਖ ਮੰਤਰੀ ?

08 Oct 2024 9:18 AM
Advertisement