ਸੇਬ ਦਾ ਮੁਰੱਬਾ ਖਾਣ ਨਾਲ ਸਿਹਤ ਨੂੰ ਮਿਲਦੇ ਹਨ ਅਨੇਕਾਂ ਫ਼ਾਇਦੇ, ਆਉ ਜਾਣਦੇ ਹਾਂ

By : GAGANDEEP

Published : Nov 13, 2022, 1:07 pm IST
Updated : Nov 13, 2022, 2:44 pm IST
SHARE ARTICLE
 Apple Jam
Apple Jam

ਸੇਬ ਦਾ ਮੁਰੱਬਾ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਵਿਚ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ|

 

ਮੁਹਾਲੀ: ਸੇਬ ਦਾ ਸੇਵਨ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ| ਇਸ ਵਿਚ ਬੀਮਾਰੀਆਂ ਨਾਲ ਲੜਨ ਲਈ ਕਈ ਜ਼ਰੂਰੀ ਤੱਤ ਮਿਲ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸੇਬ ਦਾ ਮੁਰੱਬਾ ਖਾਣ ਨਾਲ ਵੀ ਕਈ ਫ਼ਾਇਦੇ ਹੁੰਦੇ ਹਨ| ਇਸ ਦਾ ਸੇਵਨ ਸਿਹਤ ਅਤੇ ਸਵਾਦ ਲਈ ਵੀ ਬਹੁਤ ਚੰਗਾ ਹੁੰਦਾ ਹੈ| ਸੇਬ ਦਾ ਮੁਰੱਬਾ ਖਾਣ ਨਾਲ ਹੱਡੀਆਂ ਦੀ ਸੋਜ, ਗਠੀਆ, ਦਿਮਾਗ਼ ਅਤੇ ਦਿਲ ਦੀਆਂ ਬੀਮਾਰੀਆਂ ਦੀ ਸਮੱਸਿਆ ਵਿਚ ਵੀ ਬਹੁਤ ਰਾਹਤ ਮਿਲਦੀ ਹੈ| ਇਸ ਨਾਲ ਹੀ ਇਹ ਤਣਾਅ ਅਤੇ ਚਿੰਤਾ ਤੋਂ ਵੀ ਰਾਹਤ ਦਿਵਾਉਂਦਾ ਹੈ| ਦਰਅਸਲ ਸੇਬ ਵਿਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਸੀ ਅਤੇ ਵਿਟਾਮਿਨ ਏ ਮਿਲ ਜਾਂਦਾ ਹੈ| ਇਸ ਤੋਂ ਇਲਾਵਾ ਇਸ ’ਚ ਸੋਡੀਅਮ ਅਤੇ ਜ਼ਿੰਕ ਵੀ ਮਿਲ ਜਾਂਦਾ ਹੈ| ਆਉ ਜਾਣਦੇ ਹਾਂ ਸੇਬ ਦੇ ਮੁਰੱਬੇ ਨੂੰ ਕਦੋਂ ਖਾਣਾ ਚਾਹੀਦਾ þ ਅਤੇ ਇਸ ਦੇ ਫ਼ਾਇਦਿਆਂ ਅਤੇ ਨੁਕਸਾਨ ਬਾਰੇ:

 ਸੇਬ ਦਾ ਮੁਰੱਬਾ ਤੁਸੀਂ ਸਵੇਰੇ ਖਾ ਸਕਦੇ ਹੋ| ਹਾਲਾਂਕਿ ਇਸ ਦਾ ਸੇਵਨ ਸ਼ਾਮ ਨੂੰ ਵੀ ਕੀਤਾ ਜਾ ਸਕਦਾ ਹੈ ਪਰ ਸਵੇਰੇ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਫ਼ਾਇਦੇ ਮਿਲ ਸਕਦੇ ਹਨ| ਇਸ ਤੋਂ ਇਲਾਵਾ ਦਿਨ ਵਿਚ ਸਿਰਫ਼ ਇਕ ਸੇਬ ਦੇ ਮੁਰੱਬੇ ਦਾ ਸੇਵਨ ਕਰਨ ਦੀ ਕੋਸ਼ਿਸ਼ ਕਰੋ| ਜੇਕਰ ਤੁਹਾਨੂੰ ਮਿੱਠਾ ਜ਼ਿਆਦਾ ਪਸੰਦ ਨਹੀਂ ਹੈ ਤਾਂ ਤੁਸੀਂ ਇਸ ਨੂੰ ਅੱਧੀ ਮਾਤਰਾ ਵਿਚ ਵੀ ਲੈ ਸਕਦੇ ਹੋ| ਸੰਤੁਲਿਤ ਮਾਤਰਾ ’ਚ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਫ਼ਾਇਦੇ ਹੁੰਦੇ ਹਨ| ਸੇਬ ਦਾ ਮੁਰੱਬਾ ਖਾਣ ਨਾਲ ਕਬਜ਼ ਵਿਚ ਬਹੁਤ ਰਾਹਤ ਮਿਲਦੀ ਹੈ| ਇਹ ਫ਼ਾਈਬਰ ਨਾਲ ਭਰਪੂਰ ਹੁੰਦਾ ਹੈ| ਇਹ ਪੁਰਾਣੀ ਕਬਜ਼ ਦੀ ਸਮੱਸਿਆ ਨੂੰ ਠੀਕ ਕਰਨ ’ਚ ਵੀ ਕਾਰਗਰ ਹੈ| ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਬਹੁਤ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਸੇਬ ਦੇ ਮੁਰੱਬੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ| ਇਸ ਨਾਲ ਹਲਕੀ ਕਬਜ਼ ਅਤੇ ਗੈਸ ਦੀ ਸਮੱਸਿਆ ਵਿਚ ਰਾਹਤ ਮਿਲ ਸਕਦੀ ਹੈ|

 ਜੇਕਰ ਤੁਸੀਂ ਰੋਜ਼ਾਨਾ ਦੇ ਕੰਮ ਜਾਂ ਕਿਸੇ ਮਾਨਸਕ ਸਮੱਸਿਆ ਕਾਰਨ ਬਹੁਤ ਪ੍ਰੇਸ਼ਾਨ ਅਤੇ ਤਣਾਅ ਵਿਚ ਰਹਿੰਦੇ ਹੋ ਤਾਂ ਤੁਹਾਨੂੰ ਸੇਬ ਦੇ ਮੁਰੱਬੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ| ਇਸ ਨਾਲ ਤੁਹਾਨੂੰ ਤਣਾਅ ਘਟਾਉਣ ਵਿਚ ਮਦਦ ਮਿਲਦੀ ਹੈ| ਇਹ ਮਨ ਨੂੰ ਸ਼ਾਂਤ ਕਰਨ ਅਤੇ ਚੰਗੀ ਨੀਂਦ ਲਿਆਉਣ ਵਿਚ ਵੀ ਮਦਦਗਾਰ ਮੰਨਿਆ ਜਾਂਦਾ ਹੈ| ਇਹ ਬਹੁਤ ਹੀ ਸਿਹਤਮੰਦ ਅਤੇ ਨਰਮ ਹੁੰਦਾ ਹੈ| ਸੇਬ ਦਾ ਮੁਰੱਬਾ ਚਮੜੀ ਦੀਆਂ ਸਮੱਸਿਆਵਾਂ ’ਚ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ| ਇਹ ਦਾਗ-ਧੱਬੇ ਅਤੇ ਝੁਰੜੀਆਂ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ| ਇਸ ’ਚ ਐਂਟੀਆਕਸੀਡੈਂਟ ਅਤੇ ਪ੍ਰੋਟੀਨ ਹੁੰਦੇ ਹਨ ਜੋ ਕੋਲੇਜਨ ਦੇ ਉਤਪਾਦਨ ਵਿਚ ਬਹੁਤ ਵਧੀਆ ਮੰਨੇ ਜਾਂਦੇ ਹਨ| ਇਸ ਦੀ ਮਦਦ ਨਾਲ ਚਮੜੀ ਦੀ ਰੰਗਤ ’ਚ ਵੀ ਨਿਖਾਰ ਆਉਂਦਾ ਹੈ|

ਸੇਬ ਦਾ ਮੁਰੱਬਾ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਵਿਚ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ| ਦਰਅਸਲ ਸੇਬ ਦਾ ਮੁਰੱਬਾ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਜੋ ਬਲੱਡ ਪ੍ਰੈਸ਼ਰ ਦੇ ਲੱਛਣਾਂ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ| ਇਸ ਤੋਂ ਇਲਾਵਾ ਸੇਬ ਦੇ ਮੁਰੱਬੇ ਵਿਚ ਪੋਟਾਸ਼ੀਅਮ ਵੀ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦਾ ਹੈ| ਸੇਬ ਦਾ ਮੁਰੱਬਾ ਖਾਣ ਨਾਲ ਕੈਲੇਸਟਰੋਲ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ| ਜੇਕਰ ਤੁਹਾਨੂੰ ਹਾਈ ਕੈਲੇਸਟਰੋਲ ਦੀ ਸਮੱਸਿਆ ਹੈ ਤਾਂ ਤੁਹਾਨੂੰ ਸੇਬ ਦੇ ਮੁਰੱਬੇ ਤੋਂ ਫ਼ਾਇਦੇ ਮਿਲ ਸਕਦੇ ਹਨ| ਇਸ ਨਾਲ ਹੀ ਜਦੋਂ ਤੁਹਾਨੂੰ ਘਬਰਾਹਟ, ਕਮਜ਼ੋਰੀ ਅਤੇ ਬੇਚੈਨੀ ਮਹਿਸੂਸ ਹੋਵੇ ਤਾਂ ਇਸ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ| ਸੇਬ ਦਾ ਮੁਰੱਬਾ ਬਹੁਤ ਫ਼ਾਇਦੇਮੰਦ ਹੁੰਦਾ ਹੈ ਪਰ ਇਸ ਦੇ ਕਈ ਨੁਕਸਾਨ ਵੀ ਹਨ| ਤੁਹਾਨੂੰ ਸੇਬ ਦੇ ਮੁਰੱਬੇ ਦੇ ਬੀਜ ਨਹੀਂ ਖਾਣੇ ਚਾਹੀਦੇ ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ| ਇਸ ਤੋਂ ਇਲਾਵਾ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ| 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement