Health News: ਗੁਰਦੇ ਸਾਡੇ ਸਰੀਰ ਦਾ ਇਕ ਮਹੱਤਵਪੂਰਨ ਹਿੱਸਾ ਹੈ ਜੋ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹੈ। ਜੇ
Peaches help to improve eyesight Health News: ਆੜੂ ਵਿਚ ਮਿਲਣ ਵਾਲੇ ਵਿਟਾਮਿਨ, ਐਂਟੀ ਆਕਸੀਡੈਂਟ ਅਤੇ ਖਣਿਜ ਭਾਰ ਘਟਾਉਣ ਦੇ ਨਾਲ-ਨਾਲ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਮਦਦ ਕਰਦੇ ਹਨ। ਨਾਲ ਹੀ ਆੜੂ ਦਾ ਰੋਜ਼ਾਨਾ ਸੇਵਨ ਚਮੜੀ ਨੂੰ ਅਰੋਗ ਬਣਾ ਦਿੰਦਾ ਹੈ ਅਤੇ ਇਸ ਨੂੰ ਚਮਕਦਾਰ ਬਣਾਉਂਦਾ ਹੈ। ਅੱਜ ਅਸੀਂ ਤੁਹਾਨੂੰ ਆੜੂ ਖਾਣ ਦੇ ਫ਼ਾਇਦਿਆਂ ਬਾਰੇ ਦਸਾਂਗੇ।
ਜੇ ਤੁਸੀਂ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਨਿਯਮਿਤ ਰੂਪ ਵਿਚ ਆੜੂ ਖਾਉ ਕਿਉਂਕਿ ਇਹ ਘੱਟ ਕੈਲੋਰੀ ਵਾਲਾ ਫੱਲ ਹੈ ਜਿਸ ਕਾਰਨ ਸਰੀਰ ਨੂੰ ਇਸ ਦੇ ਸੇਵਨ ਤੋਂ ਊਰਜਾ ਮਿਲਦੀ ਹੈ। ਜੇ ਤੁਸੀਂ ਇਸ ਨੂੰ ਨਾਸ਼ਤੇ ਵਿਚ ਖਾਂਦੇ ਹੋ ਤਾਂ ਤੁਹਾਨੂੰ ਦੁਪਹਿਰ ਦੇ ਖਾਣੇ ਦੇ ਸਮੇਂ ਤਕ ਕੁੱਝ ਵੀ ਖਾਣ ਦੀ ਜ਼ਰੂਰਤ ਨਹੀਂ। ਆੜੂਆਂ ਵਿਚ ਵਿਟਾਮਿਨ ਏ ਵੀ ਮੌਜੂਦ ਹੁੰਦਾ ਹੈ ਜੋ ਅੱਖ ਦੀ ਰੈਟਿਨਾ ਨੂੰ ਤੰਦਰੁਸਤ ਰਖਦਾ ਹੈ। ਇਸ ਤੋਂ ਇਲਾਵਾ ਇਸ ਵਿਚ ਬੀਟਾ ਕੈਰੋਟੀਨ ਵੀ ਮੌਜੂਦ ਹੁੰਦਾ ਹੈ, ਜੋ ਵਿਟਾਮਿਨ ਏ ਦੀ ਮਾਤਰਾ ਨੂੰ ਵਧਾਉਂਦਾ ਹੈ। ਇਹ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਵੀ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਸ ਲਈ ਇਸ ਨੂੰ ਅਪਣੀ ਖ਼ੁਰਾਕ ਵਿਚ ਸ਼ਾਮਲ ਰੱਖੋ।
ਗੁਰਦੇ ਸਾਡੇ ਸਰੀਰ ਦਾ ਇਕ ਮਹੱਤਵਪੂਰਨ ਹਿੱਸਾ ਹੈ ਜੋ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹੈ। ਜੇ ਤੁਸੀਂ ਗੁਰਦਿਆਂ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਆੜੂ ਦਾ ਸੇਵਨ ਕਰੋ ਕਿਉਂਕਿ ਇਸ ਵਿਚ ਪੋਟਾਸ਼ੀਅਮ ਹੁੰਦਾ ਹੈ ਜੋ ਕਿਡਨੀ ਲਈ ਸਿਹਤਮੰਦ ਮੰਨਿਆ ਜਾਂਦਾ ਹੈ। ਜੇ ਤੁਹਾਨੂੰ ਪੇਟ ਵਿਚ ਦਰਦ, ਕਬਜ਼, ਗੈਸ, ਹੇਮੋਰੋਇਡ ਵਰਗੀਆਂ ਪੇਟ ਦੀਆਂ ਸਮੱਸਿਆਵਾਂ ਹਨ, ਤਾਂ ਨਿਯਮਤ ਤੌਰ ’ਤੇ ਇਸ ਦਾ ਸੇਵਨ ਕਰੋ। ਇਹ ਜਿਗਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ ਵਿਚ ਮਦਦ ਕਰਦਾ ਹੈ, ਜੋ ਪੇਟ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਰਖਦਾ ਹੈ। ਇਸ ਦੇ ਤਾਜ਼ੇ ਪੱਤਿਆਂ ਦਾ ਜੂਸ ਲੈ ਕੇ ਪੀਣ ਨਾਲ ਪੇਟ ਦੇ ਕੀੜੇ-ਮਕੌੜੇ ਵੀ ਮਰ ਜਾਂਦੇ ਹਨ।