29 ਮੌਤਾਂ; ਐਕਟਿਵ ਕੇਸ 50 ਹਜ਼ਾਰ ਦੇ ਕਰੀਬ
ਨਵੀਂ ਦਿੱਲੀ : 7 ਮਹੀਨੇ 24 ਦਿਨਾਂ ਬਾਅਦ ਦੇਸ਼ 'ਚ ਕੋਰੋਨਾ ਦੇ ਨਵੇਂ ਮਾਮਲੇ 11 ਹਜ਼ਾਰ ਨੂੰ ਪਾਰ ਕਰ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਸੰਕਰਮਣ ਦੇ 11 ਹਜ਼ਾਰ 109 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 29 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 20 ਅਗਸਤ ਨੂੰ 11 ਹਜ਼ਾਰ 539 ਮਾਮਲੇ ਸਾਹਮਣੇ ਆਏ ਸਨ।
ਸਿਹਤ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਦੇਸ਼ 'ਚ ਮੌਜੂਦਾ ਸਮੇਂ 'ਚ ਐਕਟਿਵ ਮਾਮਲੇ ਵਧ ਕੇ 49 ਹਜ਼ਾਰ 622 ਹੋ ਗਏ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ 5 ਸਤੰਬਰ ਨੂੰ 49 ਹਜ਼ਾਰ ਤੋਂ ਵੱਧ ਐਕਟਿਵ ਕੇਸ ਸਨ। ਇਸ ਤੋਂ ਇਲਾਵਾ ਰੋਜ਼ਾਨਾ ਸਕਾਰਾਤਮਕ ਦਰ 4.42% ਅਤੇ ਹਫਤਾਵਾਰੀ ਦਰ 4.02% 'ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ਰਿਕਵਰੀ ਰੇਟ 98.70% ਹੈ। ਇਸ ਦੇ ਨਾਲ ਹੀ ਮੌਤ ਦਰ 1.19% ਦਰਜ ਕੀਤੀ ਗਈ।
ਭਾਰਤ 'ਚ ਕੋਰੋਨਾ ਹੁਣ ਆਖਰੀ ਪੜਾਅ 'ਤੇ ਹੈ। ਅਗਲੇ 10 ਤੋਂ 12 ਦਿਨਾਂ ਤੱਕ ਕੇਸ ਹੋਰ ਵਧਣਗੇ, ਉਸ ਤੋਂ ਬਾਅਦ ਇਹ ਘੱਟ ਹੋਣੇ ਸ਼ੁਰੂ ਹੋ ਜਾਣਗੇ। ਮੌਜੂਦਾ ਸਮੇਂ ਵਿੱਚ ਭਾਵੇਂ ਕੇਸ ਵੱਧ ਰਹੇ ਹਨ ਪਰ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਕਾਰਨ ਭਵਿੱਖ ਵਿੱਚ ਵੀ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ।