
ਨਾਰੀਅਲ ਪਾਣੀ ’ਚ ਮਿਲਣ ਵਾਲੇ ਵਿਟਾਮਿਨ ਅਤੇ ਮਿਨਰਲਜ਼ ਦੀ ਵਜ੍ਹਾ ਨਾਲ ਇਹ ਸਰੀਰ ਨੂੰ ਬੁਖ਼ਾਰ ਤੋਂ ਜਲਦੀ ਠੀਕ ਹੋਣ ਵਿਚ ਮਦਦ ਕਰਦਾ ਹੈ।
ਮੁਹਾਲੀ: ਜਦੋਂ ਤੁਸੀਂ ਬੁਖ਼ਾਰ ਜਾਂ ਸਿਰਦਰਦ ਵਰਗੀਆਂ ਬੀਮਾਰੀਆਂ ਵਿਚੋਂ ਲੰਘ ਰਹੇ ਹੁੰਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਬਹੁਤ ਕਮਜ਼ੋਰ ਹੋ ਜਾਂਦਾ ਹੈ ਜਿਸ ਕਾਰਨ ਤੁਹਾਨੂੰ ਬੈਠਣ-ਚਲਣ ਜਾਂ ਖੜੇ ਹੋਣ ’ਚ ਵੀ ਮੁਸ਼ਕਲ ਮਹਿਸੂਸ ਹੁੰਦੀ ਹੈ। ਤਾਪਮਾਨ ਵਧਣ ਨਾਲ ਸਰੀਰ ਵਿਚ ਡੀਹਾਈਡ੍ਰੇਸਨ ਦਾ ਡਰ ਵੀ ਰਹਿੰਦਾ ਹੈ ਅਤੇ ਨਾਲ ਹੀ ਤੁਹਾਡੀ ਭੁੱਖ ਵਿਚ ਕਮੀ ਆ ਸਕਦੀ ਹੈ। ਇਸ ਤੋਂ ਬਚਣ ਲਈ ਤੁਹਾਨੂੰ ਭਰਪੂਰ ਪਾਣੀ ਪੀਣ ਦੀ ਸਲਾਹ ਦਿਤੀ ਜਾਂਦੀ ਹੈ ਤਾਂ ਜੋ ਸਰੀਰ ਅੰਦਰੋਂ ਹਾਈਡ੍ਰੇਟ ਰਹੇ। ਪਰ ਜੇਕਰ ਤੁਹਾਨੂੰ ਮੂੰਹ ਦਾ ਸੁਆਦ ਖ਼ਰਾਬ ਹੋਣ ਕਾਰਨ ਸਾਦਾ ਪਾਣੀ ਪੀਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਤੁਸੀਂ ਨਾਰੀਅਲ ਪਾਣੀ ਪੀ ਸਕਦੇ ਹੋ। ਆਉ ਜਾਣਦੇ ਹਾਂ ਬੁਖ਼ਾਰ ਵਿਚ ਨਾਰੀਅਲ ਪਾਣੀ ਪੀਣ ਦੇ ਫ਼ਾਇਦਿਆਂ ਬਾਰੇ :
Coconut water
ਬੁਖ਼ਾਰ ਨੂੰ ਠੀਕ ਕਰਨ ਵਿਚ ਮਦਦ ਮਿਲਦੀ ਹੈ। ਅਸਲ ਵਿਚ ਨਾਰੀਅਲ ਪਾਣੀ ’ਚ ਮਿਲਣ ਵਾਲੇ ਵਿਟਾਮਿਨ ਅਤੇ ਮਿਨਰਲਜ਼ ਦੀ ਵਜ੍ਹਾ ਨਾਲ ਇਹ ਸਰੀਰ ਨੂੰ ਬੁਖ਼ਾਰ ਤੋਂ ਜਲਦੀ ਠੀਕ ਹੋਣ ਵਿਚ ਮਦਦ ਕਰਦਾ ਹੈ। ਇਸ ਵਿਚ ਮੌਜੂਦ ਕੈਲਸ਼ੀਅਮ, ਮੈਗਨੀਸ਼ੀਅਮ, ਫ਼ਾਸਫ਼ੋਰਸ ਅਤੇ ਪੋਟਾਸ਼ੀਅਮ ਤੁਹਾਡੇ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਹਨ ਜਿਸ ਨਾਲ ਤੁਹਾਡੀ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦੀ ਹੈ।ਨਾਰੀਅਲ ਪਾਣੀ ਵਿਚ ਮੌਜੂਦ ਪੋਟਾਸ਼ੀਅਮ ਸਰੀਰ ਵਿਚ ਬਲੱਡ ਸਰਕੂਲੇਸ਼ਨ ਨੂੰ ਵਧੀਆ ਬਣਾਉਂਦਾ ਹੈ ਅਤੇ ਸਰੀਰ ਵਿਚ ਆਕਸੀਜਨ ਦਾ ਸੰਚਾਰ ਚੰਗੀ ਤਰ੍ਹਾਂ ਹੁੰਦਾ ਹੈ।
Coconut Water
ਗਰਮੀਆਂ ’ਚ ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਬੁਖ਼ਾਰ ਤੋਂ ਇਲਾਵਾ ਕਈ ਸਮੱਸਿਆਵਾਂ ਨਾਲ ਨਜਿੱਠਣ ’ਚ ਮਦਦ ਮਿਲਦੀ ਹੈ ਅਤੇ ਨਾਲ ਹੀ ਸਰੀਰ ਨੂੰ ਅੰਦਰੋਂ ਐਨਰਜੀ ਮਿਲਦੀ ਹੈ। ਇਸ ਤੋਂ ਇਲਾਵਾ ਕਿਡਨੀ ਦੀਆਂ ਬੀਮਾਰੀਆਂ ਲਈ ਨਾਰੀਅਲ ਪਾਣੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਦਾ ਤਾਪਮਾਨ ਵੀ ਨਾਰਮਲ ਰਹਿ ਸਕਦਾ ਹੈ ਅਤੇ ਤੁਸੀਂ ਬੁਖ਼ਾਰ ਤੋਂ ਜਲਦੀ ਠੀਕ ਹੋ ਸਕਦੇ ਹੋ। ਇਹ ਤੁਹਾਡੀ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਫ਼ਾਇਦੇਮੰਦ ਹੈ। ਕਈ ਵਾਰ ਬੁਖ਼ਾਰ ਦੌਰਾਨ ਤੁਹਾਡੀ ਚਮੜੀ ਦਾ ਰੰਗ ਫਿੱਕਾ ਹੋ ਜਾਂਦਾ ਹੈ।
Coconut water
ਨਾਰੀਅਲ ਪਾਣੀ ਵੀ ਤੁਹਾਨੂੰ ਸੌਣ ਵਿਚ ਮਦਦ ਕਰ ਸਕਦਾ ਹੈ। ਇਸ ਨਾਲ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ। ਬੁਖ਼ਾਰ ਹੋਣ ’ਤੇ ਤੁਸੀਂ ਸਵੇਰੇ ਜਾਂ ਸ਼ਾਮ ਨੂੰ ਨਾਰੀਅਲ ਪਾਣੀ ਵੀ ਪੀ ਸਕਦੇ ਹੋ। ਇਸ ਨਾਲ ਸਰੀਰ ਨੂੰ ਬਹੁਤ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਹੋਰ ਫਲਾਂ ਦੇ ਜੂਸ ਦੇ ਨਾਲ ਵੀ ਪੀ ਸਕਦੇ ਹੋ। ਕਈ ਲੋਕ ਇਸ ਨੂੰ ਐਨਰਜੀ ਡਰਿੰਕ ਦੇ ਰੂਪ ਵਿਚ ਵੀ ਪੀਣਾ ਪਸੰਦ ਕਰਦੇ ਹਨ। ਇਸ ਨਾਲ ਤੁਹਾਨੂੰ ਤੁਰਤ ਐਨਰਜੀ ਮਿਲਦੀ ਹੈ।