ਖਾਣੇ ’ਚ ਕਦੇ ਨਾ ਕਰੋ ਲੂਣ ਦੀ ਜ਼ਿਆਦਾ ਵਰਤੋਂ, ਇਨ੍ਹਾਂ ਰੋਗਾਂ ਦਾ ਹੋ ਸਕਦੈ ਖ਼ਤਰਾ

By : GAGANDEEP

Published : Jul 14, 2023, 7:17 am IST
Updated : Jul 14, 2023, 7:32 am IST
SHARE ARTICLE
photo
photo

 ਜ਼ਿਆਦਾ ਲੂਣ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ

 

ਮੁਹਾਲੀ: ਸਿਹਤਮੰਦ ਰਹਿਣ ਅਤੇ ਖਾਣੇ ਨੂੰ ਸਵਾਦੀ ਬਣਾਉਣ ’ਚ ਲੂਣ ਦੀ ਅਹਿਮ ਭੂਮਿਕਾ ਹੁੰਦੀ ਹੈ। ਤੁਸੀਂ ਸੁਣਿਆ ਹੋਵੇਗਾ ਕਿ ਜ਼ਿਆਦਾ ਲੂਣ ਖਾਣਾ ਸਿਹਤ ਲਈ ਹਾਨੀਕਾਰਕ ਹੈ। ਖਾਣਾ ਬਣ ਜਾਣ ਤੋਂ ਬਾਅਦ ਉਸ ਦੇ ਉਪਰ ਲੂਣ ਪਾਉਣਾ ਨਹੀਂ ਚਾਹੀਦਾ। ਸਾਡੇ ਸਰੀਰ ਲਈ ਲੂਣ ਦੀ ਮਾਤਰਾ ਦਾ ਪੱਧਰ ਸਥਿਰ ਹੁੰਦਾ ਹੈ। ਲੂਣ ਦੀ ਜ਼ਿਆਦਾ ਵਰਤੋਂ ਕਰਨ ਨਾਲ ਜਾਂ ਘੱਟ ਖਾਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ। ਜ਼ਿਆਦਾ ਲੂਣ ਅਤੇ ਖੰਡ ਦਾ ਸੇਵਨ ਕਰਨ ਨਾਲ ਕੈਲੋਰੀ ਘੱਟ ਜਾਂਦੀ ਹੈ ਜਿਸ ਨਾਲ ਕੈਂਸਰ ਦਾ ਖ਼ਤਰਾ ਵਧਦਾ ਹੈ। ਅੱਜ ਅਸੀਂ ਤੁਹਾਨੂੰ ਜ਼ਿਆਦਾ ਲੂਣ ਖਾਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਾਂਗੇ:

 ਲੂਣ ਦਾ ਇਸਤੇਮਾਲ ਨਿਸ਼ਚਤ ਮਾਤਰਾ ’ਚ ਕਰਨਾ ਸਿਹਤ ਲਈ ਚੰਗਾ ਹੁੰਦਾ ਹੈ। ਇਸ ਨੂੰ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਨਹੀਂ ਖਾਣਾ ਚਾਹੀਦਾ। ਜ਼ਿਆਦਾ ਮਾਤਰਾ ਵਿਚ ਲੂਣ ਖਾਣ ਯਾਨੀ ਸੋਡੀਅਮ ਦੀ ਜ਼ਿਆਦਾ ਮਾਤਰਾ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਜਾਂਦੀ ਹੈ।  ਜ਼ਿਆਦਾ ਲੂਣ ਦਾ ਸੇਵਨ ਕਰਨ ਨਾਲ ਕਿਡਨੀ ’ਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ। ਜੇ ਸਰੀਰ ’ਚ ਜ਼ਿਆਦਾ ਸੋਡੀਅਮ ਹੋ ਜਾਵੇ ਤਾਂ ਇਸ ਨੂੰ ਪਚਾਉਣ ਲਈ ਕਿਡਨੀ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।
ਸਰੀਰ ਵਿਚ ਲੂਣ ਦੀ ਮਾਤਰਾ ਜ਼ਿਆਦਾ ਹੋਣ ਕਰ ਕੇ ਪਾਣੀ ਜ਼ਰੂਰਤ ਤੋਂ ਜ਼ਿਆਦਾ ਜਮ੍ਹਾ ਹੋਣ ਲਗਦਾ ਹੈ। ਇਸ ਨਾਲ ਹੱਥਾਂ, ਪੈਰਾਂ ਅਤੇ ਚਿਹਰੇ ’ਤੇ ਸੋਜ ਆ ਜਾਂਦੀ ਹੈ।

 ਜ਼ਿਆਦਾ ਲੂਣ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਜ਼ਿਆਦਾ ਲੂਣ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਕੈਲੇਸਟਰੋਲ ਦੀ ਸਮੱਸਿਆ ਵਧ ਜਾਂਦੀ ਹੈ। ਜ਼ਿਆਦਾ ਲੂਣ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਜਿਹੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਅਪਣੇ ਖਾਣੇ ਵਿਚ ਲੂਣ ਘੱਟ ਪਾਉ। ਜੇਕਰ ਤੁਹਾਨੂੰ ਖਾਣੇ ਵਿਚ ਲੂਣ ਘੱਟ ਲਗਦਾ ਹੈ, ਤਾਂ ਉਪਰ ਦੀ ਨਾ ਪਾਉ। ਸਰੀਰ ਵਿਚ ਲੂਣ ਦੀ ਜ਼ਿਆਦਾ ਮਾਤਰਾ ਹੋਣ ਕਰ ਕੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਅਪਣੇ ਖਾਣੇ ਵਿਚ ਨਮਕ ਦਾ ਸੇਵਨ ਘੱਟ ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement