Health News: ਗਰਮੀਆਂ ਵਿਚ ਤੰਦਸੁਰਤ ਰਹਿਣ ਲਈ ਕਰੋ ਇਹ ਚੀਜ਼ਾਂ ਦਾ ਸੇਵਨ
Published : Jul 14, 2024, 2:50 pm IST
Updated : Jul 14, 2024, 2:50 pm IST
SHARE ARTICLE
Health News: Consume these things to stay fit in summer
Health News: Consume these things to stay fit in summer

Health News: ਗਰਮੀਆਂ ਵਿਚ ਤਾਪਮਾਨ ਬੁਹਤ ਜ਼ਿਆਦਾ ਹੋ ਜਾਂਦਾ ਹੈ। ਇਸ ਸਮੇਂ ਸਰੀਰ ਵਿਚ ਪਾਣੀ ਦੀ ਕਮੀ ਹੋਣ ਲੱਗਦੀ ਹੈ। ਸਰੀਰ ਵਿਚ ਪਾਣੀ ਦੀ ਕਮੀ ਹੋਣ 'ਤੇ ਵਿਅਕਤੀ ...

 

Consume these things to stay fit in summer: ਗਰਮੀਆਂ ਵਿਚ ਤਾਪਮਾਨ ਬੁਹਤ ਜ਼ਿਆਦਾ ਹੋ ਜਾਂਦਾ ਹੈ। ਇਸ ਸਮੇਂ ਸਰੀਰ ਵਿਚ ਪਾਣੀ ਦੀ ਕਮੀ ਹੋਣ ਲੱਗਦੀ ਹੈ। ਸਰੀਰ ਵਿਚ ਪਾਣੀ ਦੀ ਕਮੀ ਹੋਣ 'ਤੇ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਅਜਿਹੇ ਵਿਚ ਗਰਮੀਆਂ ਵਿਚ ਅਪਣੇ ਖਾਣ -ਪੀਣ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਤਾਂ ਆਓ ਜੀ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਦੇ ਬਾਰੇ ਵਿਚ ਜੋ ਇਸ ਮੌਸਮ ਵਿਚ ਸਰੀਰ ਨੂੰ ਤੰਦੁਰੁਸਤ ਰੱਖਣ ਦਾ ਕੰਮ ਕਰਦੇ ਹਨ।  

summer season

 

ਨਾਰੀਅਲ ਪਾਣੀ - ਨਾਰੀਅਲ ਪਾਣੀ ਵਿਚ ਮੌਜੂਦ ਪੌਸ਼ਕ ਤੱਤ ਸਿਹਤ ਲਈ ਬਹੁਤ ਹੀ ਸਹੀ ਮੰਨੇ ਜਾਂਦੇ ਹਨ। ਇਸ ਨਾਲ ਡਿਹਾਇਡਰੇਸ਼ਨ, ਬਲਡ ਪ੍ਰੈਸ਼ਰ, ਡਾਇਬਿਟੀਜ ਅਤੇ ਮੋਟਾਪਾ ਕੰਟਰੋਲ ਵਿਚ ਰਹਿੰਦਾ ਹੈ। ਸਰੀਰ ਨੂੰ ਠੰਢਕ ਮਿਲਦੀ ਹੈ, ਪੀ.ਐਚ ਬੈਲੇਂਸ ਨੂੰ ਠੀਕ ਰੱਖਣ ਵਿਚ ਸਹਾਇਕ ਹੈ। ਖਾਲੀ ਢਿੱਡ ਨਾਰੀਅਲ ਪਾਣੀ ਦਾ ਸੇਵਨ ਨਹੀ ਕਰਣਾ ਚਾਹੀਦਾ। ਹਮੇਸ਼ਾ ਤਾਜ਼ਾ ਨਾਰੀਅਲ ਪਾਣੀ ਦਾ ਸੇਵਨ ਹੀ ਕਰੋ। 

ਨੀਂਬੂ ਪਾਣੀ - ਨੀਂਬੂ ਪਾਣੀ ਵੀ ਸਰੀਰ ਨੂੰ ਰੀਹਾਇਡਰੇਟ ਕਰਦਾ ਹੈ। ਇਸ ਦੇ ਪੌਸ਼ਕ ਤੱਤ ਮੋਟਾਪਾ ਘੱਟ ਕਰਦੇ ਹਨ।

summer season juice

ਆਇਸਡ ਗਰੀਨ ਟੀ - ਦਿਨ ਵਿਚ ਤਿੰਨ ਵਾਰ ਗਰੀਨ ਟੀ ਦੇ ਸੇਵਨ ਨਾਲ ਭਾਰ ਬਹੁਤ ਜਲਦੀ ਘੱਟ ਹੁੰਦਾ ਹੈ। ਗਰਮੀ ਤੋਂ ਬਚਨ ਲਈ ਗਰੀਨ ਟੀ ਵਿਚ ਬਰਫ਼ ਪਾ ਕੇ ਪੀ ਸਕਦੇ ਹੋ।   ਇਹ ਤਨਾਵ ਅਤੇ ਬੇਚੈਨੀ ਨੂੰ ਘੱਟ ਕਰਣ ਵਿਚ ਸਹਾਇਕ ਹੈ। 

ਲੱਸੀ - ਲੱਸੀ ਇਕ ਕੁਦਰਤੀ ਪ੍ਰੋਬਾਔਟਿਕ ਡਰਿੰਕ ਹੈ ਜੋ ਅੰਤੜੀਆਂ ਨੂੰ ਠੰਡਾ ਅਤੇ ਭੈੜੇ ਬੈਕਟੀਰੀਆ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਵਾਉਂਦਾ ਹੈ। ਪਾਚਣ ਤੰਤਰ ਨੂੰ ਮਜਬੂਤ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਢਿੱਡ ਨਾਲ ਸਬੰਧਤ ਸਮੱਸਿਆਵਾਂ ਹੁੰਦੀਆਂ ਹਨ ਉਨ੍ਹਾਂ ਨੂੰ ਰੋਜਾਨਾ ਗਰਮੀਆਂ ਵਿਚ ਲੱਸੀ ਦਾ ਸੇਵਨ ਕਰਣਾ ਚਾਹੀਦਾ ਹੈ।

juice

ਤਰਬੂਜ਼ - ਤਰਬੂਜ਼ ਵਿਚ 92 ਫ਼ੀਸਦੀ ਪਾਣੀ ਦੀ ਮਾਤਰਾ ਹੁੰਦੀ ਹੈ। ਇਹ ਡਿਹਾਇਡਰੇਸ਼ਨ ਤੋਂ ਬਚਾ ਕੇ ਰੱਖਦਾ ਹੈ। 

ਕਕੜੀ - ਕਕੜੀ ਦਾ ਸੇਵਨ ਸਲਾਦ ਦੇ ਰੂਪ ਵਿਚ ਕੀਤਾ ਜਾਂਦਾ ਹੈ। ਫਾਇਬਰ ਯੁਕਤ ਕਕੜੀ ਖਾਣ ਨਾਲ ਗਰਮੀ ਘੱਟ ਲੱਗਦੀ ਹੈ। ਇਸ ਦਾ ਸੇਵਨ ਕਰਣ ਨਾਲ ਸਰੀਰ ਹਾਇਡਰੇਟ ਰਹਿੰਦਾ ਹੈ। ਇਸ ਵਿਚ ਮੌਜੂਦ ਆਯੋਡੀਨ ਸਰੀਰ ਨੂੰ ਕਈ ਰੋਗਾਂ ਤੋਂ ਬਚਾਉਂਦਾ ਹੈ।

juices

ਲੀਚੀ - ਲੀਚੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਵਿਚ ਕਾਰਬੋਹਾਇਡਰੇਟ, ਵਿਟਾਮਿਨ ਸੀ, ਵਿਟਾਮਿਨ ਏ ਅਤੇ ਬੀ ਕਾੰਪਲੇਕਸ ਪੋਟੈਸ਼ਿਅਮ, ਕੈਲਸ਼ਿਅਮ, ਮੈਗਨੀਸ਼ਿਅਮ,  ਫਾਸਫੋਰਸ, ਆਇਰਨ ਅਤੇ ਮਿਨਰਲਸ ਪਦਾਰਥ ਪਾਏ ਜਾਂਦੇ ਹਨ ਜੋ ਸਰੀਰ ਨੂੰ ਤੰਦੁਰੁਸਤ ਰੱਖਣ ਦਾ ਕੰਮ ਕਰਦਾ ਹੈ। 

ਸਲਾਦ - ਸਲਾਦ ਵਿਚ ਫਾਇਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਕੁਦਰਤੀ ਤਰੀਕੇ ਨਾਲ ਫੈਟ ਘੱਟ ਕਰਣ ਵਿਚ ਸਹਾਇਤਾ ਕਰਦਾ ਹੈ। ਇਸ ਦੇ ਨਾਲ ਸਰੀਰ ਨੂੰ ਠੰਢਕ ਪਹੁੰਚਾਉਣ ਦਾ ਕੰਮ ਕਰਦਾ ਹੈ। ਸਲਾਦ ਵਿਚ ਕੈਲੀਰੀਜ ਬਹੁਤ ਘੱਟ ਹੁੰਦੀ ਹੈ।

food

ਸੰਗਤਰਾ - ਸੰਗਤਰਾ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਸੀ ਹੁੰਦਾ ਹੈ। ਜੋ ਰੋਗ ਰੋਕਣ ਵਾਲੀ ਸਮਰੱਥਾ ਅਤੇ ਪੋਟੇਸ਼ਿਅਮ ਨੂੰ ਵਧਾਉਂਦਾ ਹੈ। ਇਨ੍ਹਾਂ ਦਾ ਸੇਵਨ ਕਰਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ। 

ਪਿਆਜ਼ - ਲੂ ਤੋਂ ਬਚਾਵ ਵਿਚ ਪਿਆਜ਼ ਬਹੁਤ ਕਾਰਗਰ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਐਂਟੀਆਕਸਿਡੇਂਟ ਹੁੰਦੇ ਹਨ। ਇਹ ਧੁੱਪ ਤੋਂ ਹੋਣ ਵਾਲੀ ਬੀਮਾਰੀਆਂ ਤੋਂ ਬਚਾਉਣ ਵਿਚ ਮਦਦਗਾਰ ਹੈ। 

SHARE ARTICLE

ਏਜੰਸੀ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement