
ਸਾਬੂਦਾਣੇ ਵਿਚ ਕੈਲਸ਼ੀਅਮ, ਆਇਰਨ ਤੇ ਵਿਟਾਮਿਨ ਦੇ ਤੱਤ ਭਰਪੂਰ ਮਾਤਰਾ ਵਿਚ ਮਿਲ ਜਾਂਦੇ ਹਨ।
ਸਾਬੂਦਾਣੇ ਦੀ ਖੀਰ ਸਰੀਰ ਲਈ ਗੁਣਕਾਰੀ ਮੰਨੀ ਜਾਂਦੀ ਹੈ। ਸਾਬੂਦਾਣੇ ਦੀ ਬਣੀ ਖਿੱਚੜੀ ਫ਼ਾਇਦੇਮੰਦ ਹੋਣ ਦੇ ਨਾਲ-ਨਾਲ ਸਵਾਦ ਪੱਖੋਂ ਵੀ ਚੰਗੀ ਹੁੰਦੀ ਹੈ। ਇਸ ਨਾਲ ਨਾ ਸਿਰਫ਼ ਸਰੀਰ ਨੂੰ ਐਨਰਜੀ ਮਿਲਦੀ ਹੈ ਸਗੋਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਸਾਬੂਦਾਣੇ ਨੂੰ ਪਾਪੜਾਂ ਦੇ ਰੂਪ ਵਿਚ ਵੀ ਖਾ ਸਕਦੇ ਹਾਂ। ਸਾਬੂਦਾਣਾ ਫ਼ਾਈਬਰ ਅਤੇ ਕੈਲਸ਼ੀਅਮ ਦਾ ਭੰਡਾਰ ਹੈ। ਸਾਬੂਦਾਣੇ ਵਿਚ ਕੈਲਸ਼ੀਅਮ, ਆਇਰਨ ਤੇ ਵਿਟਾਮਿਨ ਦੇ ਤੱਤ ਭਰਪੂਰ ਮਾਤਰਾ ਵਿਚ ਮਿਲ ਜਾਂਦੇ ਹਨ। ਇਹ ਹੱਡੀਆਂ ਨੂੰ ਮਜ਼ਬੂਤ ਕਰ ਕੇ ਉਨ੍ਹਾਂ ਵਿਚ ਲਚਕੀਲਾਪਣ ਲਿਆਉਂਦੇ ਹਨ।
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ’ਤੇ ਸਾਬੂਦਾਣਾ ਖਾਣਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਸਾਬੂਦਾਣਾ ਸਰੀਰ ਵਿਚ ਬਲੱਡ ਸਰਕੁਲੇਸ਼ਨ ਨੂੰ ਵਧੀਆ ਬਣਾਉਂਦਾ ਹੈ। ਇਸ ਕਰ ਕੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਸਾਬੂਦਾਣਾ ਜ਼ਰੂਰ ਖਾਣਾ ਚਾਹੀਦਾ ਹੈ। ਸਾਬੂਦਾਣਾ ਖਾਣ ਨਾਲ ਸਰੀਰ ਦੀ ਥਕਾਵਟ ਖ਼ਤਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ।
ਸਾਬੂਦਾਣੇ ਵਿਚ ਆਇਰਨ ਭਰਪੂਰ ਹੁੰਦਾ ਹੈ ਜਿਸ ਨਾਲ ਸਰੀਰ ਵਿਚ ਸੈੱਲ ਵਧਦੇ ਹਨ। ਅਜਿਹੇ ਵਿਚ ਜੇਕਰ ਤੁਹਾਡੇ ਸਰੀਰ ਵਿਚ ਖ਼ੂਨ ਦੀ ਕਮੀ ਹੈ ਤਾਂ ਸਾਬੂਦਾਣਾ ਨੂੰ ਅਪਣੇ ਭੋਜਨ ਵਿਚ ਸ਼ਾਮਲ ਕਰੋ। ਸਾਬੂਦਾਣਾ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਫ਼ੇਸਮਾਸਕ ਬਣਾ ਕੇ ਚਿਹਰੇ ’ਤੇ ਲਗਾਉਣ ਨਾਲ ਝੁਰੜੀਆਂ ਨਹੀਂ ਪੈਂਦੀਆਂ ਅਤੇ ਚਿਹਰਾ ਢਿੱਲਾ ਨਹੀਂ ਪੈਂਦਾ। ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸਾਬੂਦਾਣਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੈ। ਇਸ ਨੂੰ ਖਾਣ ਨਾਲ ਭਾਰ ਜਲਦੀ ਵਧਦਾ ਹੈ।