ਜਾਣੋ ਕਿਵੇਂ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਅਨਾਰ ਦੇ ਦਾਣੇ ਅਤੇ ਜੂਸ
Published : Sep 14, 2022, 8:05 am IST
Updated : Sep 14, 2022, 8:05 am IST
SHARE ARTICLE
Health Benefits of Pomegranate
Health Benefits of Pomegranate

ਜਿਨ੍ਹਾਂ ਲੋਕਾਂ ਨੂੰ ਅਕਸਰ ਜੋੜਾਂ ਵਿਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਡਾਕਟਰ ਵੀ ਅਨਾਰ ਖਾਣ ਦੀ ਸਲਾਹ ਦਿੰਦੇ ਹਨ।

 

ਅਨਾਰ ਖਾਣਾ ਸੱਭ ਨੂੰ ਬਹੁਤ ਪਸੰਦ ਹੁੰਦਾ ਹੈ ਜਿਸ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਅਨਾਰ ਦੇ ਦਾਣੇ ਅਤੇ ਇਸ ਦਾ ਜੂਸ ਦੋਵੇਂ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ। ਅਨਾਰ ਫ਼ਾਈਬਰ, ਵਿਟਾਮਿਨ-ਕੇ, ਸੀ ਅਤੇ ਬੀ, ਆਇਰਨ, ਪੋਟਾਸ਼ੀਅਮ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਨਾਰ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਵਿਚੋਂ ਖ਼ੂਨ ਦੀ ਕਮੀ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਅਨਾਰ ਖਾਣ ਨਾਲ ਭੁੱਖ ਵੀ ਲਗਦੀ ਹੈ ਅਤੇ ਸਰੀਰ ਦੀਆਂ ਸਾਰੀਆਂ ਕਮਜ਼ੋਰੀਆਂ ਵੀ ਦੂਰ ਹੋ ਜਾਂਦੀਆਂ ਹਨ। ਇੰਨਾ ਹੀ ਨਹੀਂ ਅਨਾਰ ਖਾਣ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ, ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦਸਾਂਗੇ:

ਸ਼ੂਗਰ ਦੇ ਮਰੀਜ਼ਾਂ ਲਈ : ਸ਼ੂਗਰ ਦੇ ਮਰੀਜ਼ਾਂ ਨੂੰ ਲਗਦਾ ਹੈ ਕਿ ਅਨਾਰ ਵਿਚ ਸ਼ੂਗਰ ਹੋਣ ਕਾਰਨ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਪਰ ਅਨਾਰ ਨਾਲੋਂ ਜ਼ਿਆਦਾ ਸ਼ੂਗਰ ਇਸ ਦੇ ਜੂਸ ਵਿਚ ਹੁੰਦੀ ਹੈ। ਇਸ ਲਈ ਡਾਕਟਰ ਸ਼ੂਗਰ ਦੇ ਰੋਗੀਆਂ ਨੂੰ ਅਨਾਰ ਦੀ ਬਜਾਏ ਉਸ ਨਾਲ ਤਿਆਰ ਕੀਤੇ ਗਏ ਜੂਸ ਨੂੰ ਘੱਟ ਪੀਣ ਦੀ ਸਲਾਹ ਦਿੰਦੇ ਹਨ।

ਦਿਲ ਦੇ ਮਰੀਜ਼ਾਂ ਲਈ ਫ਼ਾਇਦੇਮੰਦ: ਅਨਾਰ ਖਾਣ ਨਾਲ ਜਾਂ ਇਸ ਦਾ ਜੂਸ ਪੀਣ ਨਾਲ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ। ਇਸ ਨਾਲ ਦਿਲ ਦੇ ਰੋਗ ਅਤੇ ਦਿਲ ਨੂੰ ਪੈਣ ਵਾਲੇ ਦੌਰੇ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਤੁਹਾਨੂੰ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੋਣਗੇ।

ਮੋਟਾਪਾ ਕਰੇ ਕਾਬੂ: ਅਨਾਰ ਖਾਣ ਜਾਂ ਰੋਜ਼ਾਨਾ ਇਸ ਦਾ 1 ਗਲਾਸ ਜੂਸ ਪੀਣ ਨਾਲ ਕਮਰ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਸੇਵਨ ਨਾਲ ਭਾਰ ਵੀ ਕਾਬੂ ਵਿਚ ਰਹਿੰਦਾ ਹੈ। 

ਕੈਂਸਰ ਤੋਂ ਬਚਾਅ: ਅਨਾਰ ਵਿਚ ਅਜਿਹੇ ਗੁਣ ਹੁੰਦੇ ਹਨ, ਜੋ ਸਰੀਰ ਵਿਚ ਕੈਂਸਰ ਸੈੱਲਜ਼ ਨੂੰ ਵਧਣ ਤੋਂ ਰੋਕਦੇ ਹਨ। ਜਿਨ੍ਹਾਂ ਲੋਕਾਂ ਨੂੰ ਕੈਂਸਰ ਹੈ, ਉਨ੍ਹਾਂ ਲਈ ਇਸ ਦਾ ਜੂਸ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਵਿਚ ਪੀ.ਐਸ.ਏ.ਦਾ ਪੱਧਰ ਘੱਟ ਜਾਂਦਾ ਹੈ ਜਿਸ ਨਾਲ ਕੈਂਸਰ ਨਾਲ ਲੜਨ ਵਿਚ ਮਦਦ ਮਿਲਦੀ ਹੈ। ਜੋੜਾਂ ਵਿਚ ਦਰਦ ਤੋਂ ਰਾਹਤ: ਅਨਾਰ ਦੇ ਰਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਮਾਸਪੇਸ਼ੀਆਂ,ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਜਿਨ੍ਹਾਂ ਲੋਕਾਂ ਨੂੰ ਅਕਸਰ ਜੋੜਾਂ ਵਿਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਡਾਕਟਰ ਵੀ ਅਨਾਰ ਖਾਣ ਦੀ ਸਲਾਹ ਦਿੰਦੇ ਹਨ।

ਖ਼ੂਨ ਦੇ ਥੱਕੇ ਬਣਨਾ: ਅਨਾਰ ਦਾ ਸੇਵਨ ਖ਼ੂਨ ਨੂੰ ਪਤਲਾ ਬਣਾਉਂਦਾ ਹੈ ਜਿਸ ਨਾਲ ਖ਼ੂਨ ਦੇ ਥੱਕੇ ਨਹੀਂ ਬਣਦੇ। ਇਸ ਤੋਂ ਇਲਾਵਾ ਇਸ ਦਾ ਕਿਸੇ ਵੀ ਰੂਪ ਵਿਚ ਸੇਵਨ ਸਰੀਰ ਵਿਚ ਖ਼ੂਨ ਦੀ ਕਮੀ ਨੂੰ ਪੂਰਾ ਵੀ ਕਰਦਾ ਹੈ। 

ਐਂਟੀ-ਏਜਿੰਗ ਗੁਣ: ਅਨਾਰ ਵਿਚ ਜ਼ਿਆਦਾ ਮਾਤਰਾ ਵਿਚ ਵਿਟਾਮਿਨ ਏ, ਈ ਅਤੇ ਸੀ ਹੁੰਦਾ ਹੈ ਜਿਸ ਨਾਲ ਵਧਦੀ ਉਮਰ ਦੀ ਸਮੱਸਿਆ ਦੂਰ ਰਹਿੰਦੀ ਹੈ। ਰੋਜ਼ਾਨਾ ਇਸ ਦਾ ਸੇਵਨ ਚਮੜੀ ਦੀਆਂ ਰੇਖਾਵਾਂ ਅਤੇ ਝੁਰੜੀਆਂ ਨੂੰ ਰੋਕਣ ਵਿਚ ਮਦਦ ਕਰਦਾ ਹੈ।

ਗਰਭ ਅਵਸਥਾ ਵਿਚ ਫ਼ਾਇਦੇਮੰਦ: ਇਸ ਵਿਚ ਵਿਟਾਮਿਨ, ਮਿਨਰਲਜ਼ ਅਤੇ ਫਾਲਿਕ ਐਸਿਡ ਮੌਜੂਦ ਹੁੰਦਾ ਹੈ ਜੋ ਕਿ ਗਰਭ ਵਿਚ ਪਲ ਰਹੇ ਬੱਚੇ ਅਤੇ ਮਾਂ ਲਈ ਫ਼ਾਇਦੇਮੰਦ ਹੈ।  ਕੈਲੇਸਟਰੋਲ ਲੈਵਲ ਨੂੰ ਕਰੇ ਕੰਟਰੋਲ: ਅਨਾਰ ਖਾਣ ਨਾਲ ਸਰੀਰ ਵਿਚ ਕੈਲੇਸਟਰੋਲ ਲੈਵਲ ਨਹੀਂ ਵਧਦਾ।  ਟੈਨਸ਼ਨ ਤੋਂ ਰਖਦਾ ਹੈ ਦੂਰ: ਜੇਕਰ ਤੁਹਾਨੂੰ ਵੀ ਦਫ਼ਤਰੀ ਕੰਮਾਂ ਕਾਰਨ ਅਕਸਰ ਤਣਾਅ ਜਾਂ ਟੈਨਸ਼ਨ ਰਹਿੰਦੀ ਹੈ ਤਾਂ ਰੋਜ਼ਾਨਾ ਅਨਾਰ ਖਾਣ ਦੀ ਆਦਤ ਪਾਉ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM

'Raid 'ਚ Bikram Majithia ਦੀਆਂ ਕਈ ਬੇਨਾਮੀ ਜਾਇਦਾਦਾਂ ਮਿਲੀਆਂ' Advocate ਵੱਲੋਂ ਵੱਡੇ ਖ਼ੁਲਾਸੇ | Akali Dal

17 Jul 2025 5:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM
Advertisement