
ਸਰਦੀ-ਜ਼ੁਕਾਮ ਨੂੰ ਕਰਦਾ ਦੂਰ
ਮੁਹਾਲੀ: ਜਲਜੀਰਾ ਪੀਣਾ ਸਿਹਤ ਲਈ ਬਹੁਤ ਲਾਭਕਾਰੀ ਹੁੰਦਾ ਹੈ। ਇਸ ਨਾਲ ਸਰੀਰ ਵਿਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਗਰਮੀ ਦਾ ਅਸਰ ਘੱਟ ਹੁੰਦਾ ਹੈ। ਇਸ ਵਿਚ ਮੌਜੂਦ ਪੋਸ਼ਕ ਤੱਤ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਜਲਜੀਰਾ ਪੀਣ ਨਾਲ ਸਰੀਰ ਦੀ ਇਮਊਨਿਟੀ ਵਧਦੀ ਹੈ ਜਿਸ ਨਾਲ ਸਰਦੀ-ਖੰਘ ਤੋਂ ਬਚਾਅ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਜਲਜੀਰਾ ਬਣਾਉਣ ਦਾ ਤਰੀਕਾ ਅਤੇ ਇਸ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ:
Jaljira
ਜਲਜੀਰਾ ਬਣਾਉਣ ਦਾ ਤਰੀਕਾ: ਇਕ ਗਲਾਸ ਪਾਣੀ ਵਿਚ ਭੁੰਨਿਆ ਹੋਇਆ ਜ਼ੀਰਾ ਪਾਊਡਰ, ਅੰਬਚੂਰ ਪਾਊਡਰ, ਕਾਲਾ ਨਮਕ ਅਤੇ ਖੰਡ ਪਾ ਕੇ ਮਿਲਾਉ। ਇਸ ਵਿਚ ਪੁਦੀਨਾ ਅਤੇ ਹਰੇ ਧਨੀਏ ਦੇ ਪੱਤਿਆਂ ਨੂੰ ਪੀਸ ਕੇ ਮਿਲਾ ਲਉ। ਬਾਅਦ ਵਿਚ ਨਿੰਬੂ ਅਤੇ ਬਰਫ਼ ਪਾ ਕੇ ਪੀਉ।
Lemon Juice
ਅਨੀਮੀਆ ਦੀ ਕਮੀ: ਜਲਜੀਰਾ ਪੀਣ ਨਾਲ ਅਨੀਮੀਆ ਦੀ ਸਮੱਸਿਆ ਦੂਰ ਹੁੰਦੀ ਹੈ। ਜੀਰੇ 'ਚ ਲੋਹ ਪਦਾਰਥ ਕਾਫ਼ੀ ਮੌਜੂਦ ਹੁੰਦੇ ਹਨ ਇਸ ਲਈ ਰੋਜ਼ਾਨਾ ਜਲਜੀਰਾ ਪੀਣ ਨਾਲ ਖੂਨ ਦੀ ਕਮੀ ਨਹੀਂ ਹੁੰਦੀ।
Dry Cough
ਸਰਦੀ-ਜ਼ੁਕਾਮ ਨੂੰ ਦੂਰ ਕਰੇ: ਜਲਜੀਰਾ ਪੀਣ ਨਾਲ ਸਰੀਰ ਦੀ ਇਮਨਿਊਟੀ ਵਧਦੀ ਹੈ, ਜਿਸ ਨਾਲ ਸਰਦੀ-ਖੰਘ ਤੋਂ ਬਚਾਅ ਰਹਿੰਦਾ ਹੈ। ਊਰਜਾ ਮਿਲਦੀ ਹੈ: ਇਸ ਵਿਚ ਵਿਟਾਮਿਨ ਸੀ ਹੁੰਦਾ ਹੈ, ਜਿਸ ਨਾਲ ਇਸ ਨੂੰ ਪੀਣ 'ਤੇ ਤੁਰੰਤ ਊਰਜਾ ਮਿਲਦੀ ਹੈ।
ਭਾਰ ਘੱਟ ਕਰੇ: ਜਲਜੀਰਾ ਪੀਣ ਨਾਲ ਭਾਰ ਘੱਟ ਹੁੰਦਾ ਹੈ। ਜਲਜੀਰੇ ਵਿਚ ਕੈਲੋਰੀ ਨਹੀਂ ਹੁੰਦੀ ਅਤੇ ਇਹ ਸਰੀਰ ਦੇ ਟਾਕਸਿਕ ਪਦਾਰਥਾਂ ਨੂੰ ਬਾਹਰ ਕਢਦਾ ਹੈ। ਇਸ ਨਾਲ ਸਾਡੇ ਸਰੀਰ ਦਾ ਭਾਰ ਘੱਟ ਹੁੰਦਾ ਹੈ। ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢੇ: ਸਰੀਰ ਦੇ ਜ਼ਹਿਰੀਲੇ ਪਦਾਰਥ ਦੂਰ ਹੁੰਦੇ ਹਨ, ਜਿਸ ਨਾਲ ਚਮੜੀ ਦੀ ਚਮਕ ਵਧਦੀ ਹੈ।