Health News: ਮੱਛਰ ਭਜਾਉਣ ਲਈ ਕਰ ਰਹੇ ਹੋ ਕੁੰਡਲੀ ਦਾ ਇਸਤੇਮਾਲ ਤਾਂ ਹੋ ਜਾਉ ਸਾਵਧਾਨ?
Published : Oct 14, 2024, 10:03 am IST
Updated : Oct 14, 2024, 10:03 am IST
SHARE ARTICLE
If you are using Kundli to repel mosquitoes, be careful?
If you are using Kundli to repel mosquitoes, be careful?

Health News: ਇਹ ਮੱਛਰ ਮਾਰ ਕੇ ਤੁਹਾਡੀ ਸੁਰੱਖਿਆ ਤਾਂ ਕਰਦਾ ਹੈ ਪਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਘਰ ਵੀ ਹੈ। 

 

Health News: ਕੀ ਤੁਸੀ ਇਹ ਜਾਣਦੇ ਹੋ ਕਿ ਮੱਛਰ ਕਿਸੇ ਨਾ ਕਿਸੇ ਬੀਮਾਰੀ ਦਾ ਕਾਰਨ ਹਨ ਅਤੇ ਇਸ ਤੋਂ ਬਚਣ ਲਈ ਤੁਸੀਂ ਕਈ ਤਰ੍ਹਾਂ ਦੇ ਉਪਾਅ ਵੀ ਕਰਦੇ ਹੋਵੋਗੇ ਪਰ ਜੇਕਰ ਤੁਸੀਂ ਮੱਛਰ ਮਾਰਨ ਲਈ ਕੁੰਡਲੀ ਦਾ ਇਸਤੇਮਾਲ ਕਰਦੇ ਹੋ ਤਾਂ ਸੰਭਲ ਜਾਉ। ਇਹ ਮੱਛਰ ਮਾਰ ਕੇ ਤੁਹਾਡੀ ਸੁਰੱਖਿਆ ਤਾਂ ਕਰਦਾ ਹੈ ਪਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਘਰ ਵੀ ਹੈ। 

ਦੱਸ ਦਈਏ ਕਿ ਇਸ ਕੁੰਡਲੀ ਨੂੰ ਬਣਾਉਣ ਵਿਚ ਡੀ.ਡੀ.ਟੀ., ਕਾਰਬਨ-ਫ਼ਾਸਫ਼ੋਰਸ ਅਤੇ ਹੋਰ ਕਈ ਖ਼ਤਰਨਾਕ ਤੱਤਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੈ। ਮੱਛਰਾਂ ਨੂੰ ਦੂਰ ਕਰਨ ਦੇ ਇਹ ਸਾਰੇ ਉਪਾਅ 2 ਤੋਂ 4 ਘੰਟਿਆਂ ਲਈ ਹੀ ਅਸਰਦਾਰ ਰਹਿੰਦੇ ਹਨ ਅਤੇ ਫਿਰ ਬੀਮਾਰੀ ਦਾ ਕਾਰਨ ਬਣ ਜਾਂਦੇ ਹਨ।

ਇਕ ਖੋਜ ਵਿਚ ਇਹ ਸਾਹਮਣੇ ਆਇਆ ਹੈ ਕਿ ਇਕ ਕੁੰਡਲੀ 100 ਸਿਗਰੇਟਾਂ ਜਿੰਨਾ ਖ਼ਤਰਨਾਕ ਹੈ ਅਤੇ ਇਸ ਵਿਚੋਂ, 2.5. ਪੀ.ਐਮ. ਧੂੰਆਂ ਨਿਕਲਦਾ ਹੈ। ਇਸ ਵਿਚ ਬਹੁਤ ਸਾਰੇ ਤੱਤ ਹੁੰਦੇ ਹਨ, ਜੋ ਸਰੀਰ ਲਈ ਨੁਕਸਾਨਦੇਹ ਹੁੰਦੇ ਹਨ। ਇਸ ਕੁੰਡਲੀ ਵਿਚੋਂ ਬੈਂਜੋ ਪੋਰਨਜ਼, ਬੈਂਜੋ ਫ਼ਲੋਰੋਏਥੇਨ ਵਰਗੇ ਤੱਤ ਨਿਕਲਦੇ ਹਨ। ਉਸੇ ਸਮੇਂ, ਮੱਛਰ ਨੂੰ ਮਾਰਨ ਵਾਲੀ ਇਹ ਕੁੰਡਲੀ ਤੁਹਾਡੇ ਸਰੀਰ ਨੂੰ ਵਧੇਰੇ ਨੁਕਸਾਨ ਪਹੁੰਚਾਉਂਦੀ ਹੈ। ਇਸ ਕੋਇਲ ਵਿਚ ਲਗਾਤਾਰ ਧੂੰਆਂ ਨਿਕਲਣ ਕਾਰਨ ਇਸ ਨਾਲ ਸਾਹ ਲੈਣ ਵਿਚ ਮੁਸ਼ਕਲ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਦੀ ਵਧੇਰੇ ਵਰਤੋਂ ਫ਼ੇਫੜਿਆਂ ਨੂੰ ਵੀ ਪ੍ਰਭਾਵਤ ਕਰਦੀ ਹੈ।

ਡਾਕਟਰਾਂ ਮੁਤਾਬਕ ਜ਼ਿਆਦਾ ਸਮਾਂ ਕੁੰਡਲੀ ਚਲਾ ਕੇ ਰੱਖਣ ਕਰ ਕੇ ਇਸ ਦੇ ਧੂੰਏਂ ਨਾਲ ਦਮਾ ਹੋਣ ਦਾ ਡਰ ਵੱਧ ਜਾਂਦਾ ਹੈ। ਇਹ ਬੱਚਿਆਂ ਲਈ ਵਧੇਰੇ ਖ਼ਤਰਨਾਕ ਹੈ, ਇਸ ਨੂੰ ਬੱਚਿਆਂ ਤੋਂ ਦੂਰ ਰਖਣਾ ਚਾਹੀਦਾ ਹੈ। ਕੁੰਡਲੀ ਵਿਚੋਂ ਨਿਕਲਦਾ ਧੂੰਆਂ ਨਾ ਸਿਰਫ਼ ਸਾਹ ਲੈਣ ਵਿਚ ਮੁਸ਼ਕਲ ਪੈਦਾ ਕਰਦਾ ਹੈ ਬਲਕਿ ਚਮੜੀ ਅਤੇ ਅੱਖਾਂ ਨੂੰ ਵੀ ਪ੍ਰਭਾਵਤ ਕਰਦਾ ਹੈ। ਇਸ ਨਾਲ ਅੱਖਾਂ ਵਿਚ ਜਲਣ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।

 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement