ਪੌੜੀਆਂ ਚੜ੍ਹਨ ਸਮੇਂ ਸਾਹ ਦੀ ਸਮੱਸਿਆ ਹੈ ਤਾਂ ਤੁਹਾਡੇ ਸਰੀਰ ਲਈ ਗੰਭੀਰ ਬੀਮਾਰੀ ਦਾ ਸੰਕੇਤ
Published : Jan 15, 2025, 9:09 am IST
Updated : Jan 15, 2025, 9:10 am IST
SHARE ARTICLE
Breathing problem while climbing stairs
Breathing problem while climbing stairs

ਤੰਦਰੁਸਤੀ ਦੀ ਗੱਲ ਕਰੀਏ ਤਾਂ ਵੀ ਪੌੜੀਆਂ ਚੜ੍ਹਨ ਅਤੇ ਉਤਰਨ ਨਾਲ ਸਾਡੇ ਸਰੀਰ ਦੀ ਕੈਲਰੀ ਖ਼ਰਚ ਹੁੰਦੀ ਹੈ

ਪੌੜੀਆਂ ਚੜ੍ਹਨ ਸਮੇਂ ਸਾਡੇ ਦਿਲ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਹਨ ਅਤੇ ਸਾਡਾ ਸਾਹ ਫੁਲਣ ਲਗਦਾ ਹੈ। ਇਸ ਤਰ੍ਹਾਂ ਦੀ ਸਮੱਸਿਆ ’ਚੋਂ ਆਮ ਤੌਰ ’ਤੇ ਔਰਤ ਅਤੇ ਮਰਦ ਦੋਵੇਂ ਹੀ ਗੁਜ਼ਰਦੇ ਹਨ, ਪਰ ਔਰਤਾਂ ਵਿਚ ਇਹ ਸਮੱਸਿਆ ਜ਼ਿਆਦਾ ਵੇਖੀ ਜਾਂਦੀ ਹੈ।

ਪੌੜੀਆਂ ਚੜ੍ਹਦੇ ਸਮੇਂ ਥਕਾਨ ਹੋਣਾ ਇਕ ਘਟਨਾ ਹੈ। ਤੁਹਾਨੂੰ ਤੀਸਰੇ ਜਾਂ ਚੌਥੇ ਫ਼ਲੋਰ ਉਤੇ ਜਾਣ ਦੇ ਬਾਅਦ ਇਸ ਤਰ੍ਹਾਂ ਦੀ ਸਮੱਸਿਆ ਦਾ ਅਨੁਭਵ ਹੁੰਦਾ ਹੈ। ਪਰ ਇਹ ਵੀ ਬਹੁਤ ਹੀ ਸੀਮਿਤ ਮਾਤਰਾ ਵਿਚ ਹੋਣਾ ਚਾਹੀਦਾ ਹੈ ਕਿਉਂਕਿ ਚੌਥੇ ਫ਼ਲੋਰ ਤਕ ਜਾਣਾ ਜਾਂ ਪੰਜਵੇਂ ਫ਼ਲੋਰ ਤਕ ਜਾਣਾ ਅਤੇ ਬਹੁਤ ਜ਼ਿਆਦਾ ਥਕਾਨ ਦਾ ਅਨੁਭਵ ਨਾ ਕਰਨਾ, ਇਕ ਤੰਦਰੁਸਤ ਸਰੀਰ ਦੀ ਨਿਸ਼ਾਨੀ ਹੈ।

ਤੰਦਰੁਸਤੀ ਦੀ ਗੱਲ ਕਰੀਏ ਤਾਂ ਵੀ ਪੌੜੀਆਂ ਚੜ੍ਹਨ ਅਤੇ ਉਤਰਨ ਨਾਲ ਸਾਡੇ ਸਰੀਰ ਦੀ ਕੈਲਰੀ ਖ਼ਰਚ ਹੁੰਦੀ ਹੈ। ਇਸ ਕਾਰਨ ਸਾਨੂੰ ਜ਼ਿਆਦਾ ਊਰਜਾ ਲਗਾਉਣੀ ਹੁੰਦੀ ਹੈ ਅਤੇ ਸਾਨੂੰ ਥਕਾਨ ਦਾ ਅਨੁਭਵ ਹੁੰਦਾ ਹੈ। ਪਰ ਜੇਕਰ ਦੋ ਫ਼ਲੋਰ ਚੜ੍ਹ ਕੇ ਹੀ ਤੁਹਾਨੂੰ ਥਕਾਨ ਹੋਣ ਲਗਦੀ ਹੈ ਤਾਂ ਇਹ ਚੰਗੇ ਸੰਕੇਤ ਨਹੀਂ ਹਨ।

ਇਹ ਤੁਹਾਡੇ ਸਰੀਰ ਵਿਚ ਲੁਕੀ ਕਮਜ਼ੋਰੀ ਹੈ। ਕੁੱਝ ਲੋਕਾਂ ਨੂੰ ਪੌੜੀਆਂ ਚੜ੍ਹਨ ਬਾਅਦ ਸਿਰ ਭਾਰੀ ਹੋਣਾ, ਸਿਰ ਘੁੰਮਣਾ ਜਾਂ ਅੱਖਾਂ ਦੇ ਅੱਗੇ ਹਨੇਰਾ ਆਉਣਾ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਸਮੱਸਿਆ ਹੋ ਰਹੀ ਹੈ ਤਾਂ ਤੁਹਾਨੂੰ ਡਾਕਟਰ ਤੋਂ ਤੁਰਤ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਇਹ ਹਾਲਤ ਸਰੀਰ ਵਿਚ ਕਿਸੇ ਗੰਭੀਰ ਰੋਗ ਦਾ ਸੰਕੇਤ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement