Health News: ਜੇਕਰ ਤੁਸੀਂ ਸਰਦੀਆਂ ਵਿਚ ਪਾਉਣਾ ਚਾਹੁੰਦੇ ਹੋ ਖ਼ੂਬਸੂਰਤ ਚਮੜੀ ਤਾਂ ਇੰਜ ਕਰੋ ਹਰੇ ਸੇਬ ਦੀ ਵਰਤੋਂ, ਸਾਫ਼ ਹੋ ਜਾਣਗੇ ਦਾਗ਼

By : GAGANDEEP

Published : Feb 15, 2024, 6:45 am IST
Updated : Feb 15, 2024, 8:00 am IST
SHARE ARTICLE
Use of apples for Health News in punjabi
Use of apples for Health News in punjabi

Health News:ਹਰੇ ਸੇਬ ਅਤੇ ਦਹੀਂ ਦਾ ਫ਼ੇਸ ਮਾਸਕ ਸਰਦੀਆਂ ਦੇ ਮੌਸਮ ਵਿਚ ਚਮੜੀ ਨੂੰ ਨਮੀ ਦੇਣ ਲਈ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।

Use of apples for Health News in punjabi : ਸਰਦੀਆਂ ਵਿਚ ਸਿਹਤ ਦੇ ਨਾਲ-ਨਾਲ ਚਮੜੀ ਦਾ ਖ਼ਿਆਲ ਰਖਣਾ ਵੀ ਜ਼ਰੂਰੀ ਬਣ ਜਾਂਦਾ ਹੈ ਕਿਉਂਕਿ ਸਰਦੀ ਦੇ ਨਾਲ ਠੰਢੀਆਂ ਹਵਾਵਾਂ ਚਮੜੀ ਨੂੰ ਰੁਖਾ ਤੇ ਬੇਜਾਨ ਬਣਾ ਦਿੰਦੀਆਂ ਹਨ ਜਿਸ ਕਰ ਕੇ ਚਮੜੀ ਥਾਂ-ਥਾਂ ਤੋਂ ਕੱਟੀ-ਫਟੀ ਤੇ ਖੁਰਦਰੀ ਹੋ ਜਾਂਦੀ ਹੈ ਜਿਸ ਕਰ ਕੇ ਬਹੁਤ ਸਾਰੇ ਲੋਕ ਸਰਦੀਆਂ ਦੇ ਮੌਸਮ ’ਚ ਅਪਣੀ ਚਮੜੀ ਨੂੰ ਚਮਕਦਾਰ ਬਣਾਉਣ ਲਈ ਕਈ ਤਰ੍ਹਾਂ ਦੇ ਖ਼ੂਬਸੂਰਤੀ ਲਈ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ।

 ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (15 ਫਰਵਰੀ 2024) 

ਹਾਲਾਂਕਿ ਬਾਜ਼ਾਰ ’ਚ ਮੌਜੂਦ ਜ਼ਿਆਦਾਤਰ ਖ਼ੂਬਸੂਰਤੀ ਪ੍ਰੋਡਕਟਸ ਵਿਚ ਕੈਮੀਕਲ ਹੁੰਦਾ ਜੋ ਕਿ ਚਮੜੀ ਨੂੰ ਸੁਧਾਰਨ ਦੀ ਬਜਾਏ ਨੁਕਸਾਨ ਪਹੁੰਚਾਉਂਦੇ ਹਨ। ਇਸ ਨੂੰ ਠੀਕ ਕਰਨ ਲਈ ਤੁਸੀਂ ਘਰ ’ਚ ਕੁਦਰਤੀ ਚੀਜ਼ਾਂ ਨਾਲ ਬਣੇ ਫ਼ੇਸ ਮਾਸਕ ਦੀ ਵਰਤੋਂ ਕਰ ਸਕਦੇ ਹੋ। ਹਰੇ ਸੇਬ ਤੋਂ ਸਿਹਤਕ ਲਾਭ ਬਾਰੇ ਤਾਂ ਤੁਸੀਂ ਸੁਣਿਆ ਹੋਵੇਗਾ ਪਰ ਇਹ ਕੁਦਰਤੀ ਚੀਜ਼ ਚਮੜੀ ਲਈ ਵੀ ਬਹੁਤ ਲਾਭਕਾਰੀ ਹੈ। ਅੱਜ ਅਸੀਂ ਤੁਹਾਨੂੰ ਹਰੇ ਸੇਬ ਫ਼ੇਸ ਮਾਸਕ ਬਣਾਉਣ ਦਾ ਤਰੀਕਾ ਅਤੇ ਇਸ ਦੇ ਫ਼ਾਇਦਿਆਂ ਬਾਰੇ ਦਸਾਂਗੇ:

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹਰੇ ਸੇਬ ਅਤੇ ਦਹੀਂ ਦਾ ਫ਼ੇਸ ਮਾਸਕ ਸਰਦੀਆਂ ਦੇ ਮੌਸਮ ਵਿਚ ਚਮੜੀ ਨੂੰ ਨਮੀ ਦੇਣ ਲਈ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਫ਼ੇਸ ਮਾਸਕ ਬਣਾਉਣ ਲਈ ਅੱਧਾ ਹਰਾ ਸੇਬ ਪੀਸ ਕੇ ਉਸ ਵਿਚ 1 ਚਮਚ ਗਾੜ੍ਹਾ ਦਹੀਂ ਮਿਲਾ ਕੇ ਇਕ ਪੇਸਟ ਤਿਆਰ ਕਰੋ। ਦਹੀਂ ਅਤੇ ਹਰੇ ਸੇਬ ਦੇ ਬਣੇ ਇਸ ਪੇਸਟ ਨੂੰ ਪੂਰੇ ਚਿਹਰੇ ਅਤੇ ਗਰਦਨ ’ਤੇ ਲਗਾਉ ਅਤੇ ਫਿਰ ਸੁਕਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਵੋ। ਹਰੇ ਸੇਬ ਅਤੇ ਦਹੀਂ ਦਾ ਬਣਿਆ ਇਹ ਫ਼ੇਸ ਮਾਸਕ ਤੁਹਾਡੀਆਂ ਝੁਰੜੀਆਂ ਨੂੰ ਘੱਟ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਫ਼ੇਸ ਮਾਸਕ ਦੀ ਵਰਤੋਂ ਕਰ ਕੇ ਚਮੜੀ ਦੀ ਉਮਰ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।

ਹਰਾ ਸੇਬ ਅਤੇ ਮਲਾਈ ਫ਼ੇਸ ਮਾਸਕ ਬਣਾਉਣ ਲਈ, ਤੁਹਾਨੂੰ ਹਰੇ ਸੇਬ ਦੇ ਪੇਸਟ ਦੇ 2 ਚਮਚ ਦੇ ਨਾਲ ਅੱਧਾ ਚਮਚ ਤਾਜ਼ੀ ਮਲਾਈ ਦੀ ਵਰਤੋਂ ਕਰਨੀ ਪਵੇਗੀ। ਇਸ ਫ਼ੇਸ ਮਾਸਕ ਨੂੰ ਚਿਹਰੇ ਅਤੇ ਗਰਦਨ ’ਤੇ ਲਗਾਉ ਅਤੇ ਹੌਲੀ-ਹੌਲੀ ਮਾਲਿਸ਼ ਕਰੋ ਅਤੇ ਸੁਕਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਸਾਫ਼ ਕਰੋ। ਇਸ ਫ਼ੇਸ ਮਾਸਕ ਦੀ ਵਰਤੋਂ ਕਰਨ ਤੋਂ ਬਾਅਦ, ਤੁਹਾਨੂੰ ਤੁਰਤ ਮਾਇਸਚਰਾਈਜ਼ਰ ਲਗਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਹਰੇ ਸੇਬ ਅਤੇ ਮਲਾਈ ਫ਼ੇਸ ਮਾਸਕ ਚਮੜੀ ਨੂੰ ਹਾਈਡਰੇਟ ਕਰਦਾ ਹੈ ਅਤੇ ਚਮੜੀ ਨਾਲ ਸਬੰਧਤ ਸਮੱਸਿਆਵਾਂ ਨੂੰ ਘੱਟ ਕਰਦਾ ਹੈ। ਧਿਆਨ ਰਹੇ ਕਿ ਇਨ੍ਹਾਂ ਫ਼ੇਸ ਮਾਸਕ ਨੂੰ ਚਿਹਰੇ ’ਤੇ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰਵਾ ਲਵੋ। ਜੇਕਰ ਤੁਹਾਨੂੰ ਜਲਣ ਮਹਿਸੂਸ ਹੁੰਦੀ ਹੈ ਤਾਂ ਫ਼ੇਸ ਮਾਸਕ ਨੂੰ ਤੁਰਤ ਸਾਫ਼ ਕਰੋ।

ਹਰਾ ਸੇਬ+ਸ਼ਹਿਦ ਫ਼ੇਸ ਮਾਸਕ ਨੂੰ ਬਣਾਉਣ ਲਈ ਤੁਹਾਨੂੰ ਅੱਧਾ ਪੀਸਿਆ ਹੋਇਆ ਸੇਬ, 1 ਚਮਚ ਸ਼ਹਿਦ ਅਤੇ ਬਦਾਮ ਦੇ ਤੇਲ ਦੀਆਂ ਕੱੁਝ ਬੂੰਦਾਂ ਦੀ ਲੋੜ ਹੋਵੇਗੀ। ਫ਼ੇਸ ਮਾਸਕ ਬਣਾਉਣ ਲਈ ਸਾਰੀਆਂ ਸਮੱਗਰੀਆਂ ਨੂੰ ਮਿਲਾ ਕੇ ਫ਼ੇਸ ਮਾਸਕ ਮਿਸ਼ਰਣ ਤਿਆਰ ਕਰੋ ਅਤੇ ਫਿਰ ਇਸ ਨੂੰ ਚਿਹਰੇ ਅਤੇ ਗਰਦਨ ’ਤੇ ਚੰਗੀ ਤਰ੍ਹਾਂ ਲਗਾਉ ਅਤੇ 15 ਮਿੰਟ ਲਈ ਰੱਖੋ। ਸਮਾਂ ਖ਼ਤਮ ਹੋਣ ਤੋਂ ਬਾਅਦ, ਅਪਣੇ ਹੱਥਾਂ ਨੂੰ ਗਿੱਲਾ ਕਰ ਕੇ ਅਤੇ ਅਪਣੇ ਚਿਹਰੇ ਦੀ ਮਾਲਸ਼ ਕਰ ਕੇ ਫ਼ੇਸ ਮਾਸਕ ਨੂੰ ਸਾਫ਼ ਕਰੋ।

(For more Punjabi news apart from Use of apples for Health News in punjabi, stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement